Home » ਜ਼ੀਰਾ ਵਿਖੇ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਦੀ ਅਹਿਮ ਮੀਟਿੰਗ ਹੋਈ ।ਪਿੰਡ ਬੰਬ ਬੰਡਾਲਾ ਨੌ ‘ਚ ਲੱਗਾ ਚਿੱਪ ਵਾਲਾ ਮੀਟਰ ਵਿਭਾਗ ਨੇ ਨਾ ਪੁੱਟੀਆਂ ਤਾਂ ਜੱਥੇਬੰਦੀ ਮੀਟਰ ਖੁਦ ਪੁੱਟ ਕੇ ਬਿਜਲੀ ਦਫਤਰ ਜਮਾਂ ਕਰਵਾਏਗੀ; ਮਨਪ੍ਰੀਤ ਸਿੰਘ ਗਿੱਲ ।

ਜ਼ੀਰਾ ਵਿਖੇ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਦੀ ਅਹਿਮ ਮੀਟਿੰਗ ਹੋਈ ।ਪਿੰਡ ਬੰਬ ਬੰਡਾਲਾ ਨੌ ‘ਚ ਲੱਗਾ ਚਿੱਪ ਵਾਲਾ ਮੀਟਰ ਵਿਭਾਗ ਨੇ ਨਾ ਪੁੱਟੀਆਂ ਤਾਂ ਜੱਥੇਬੰਦੀ ਮੀਟਰ ਖੁਦ ਪੁੱਟ ਕੇ ਬਿਜਲੀ ਦਫਤਰ ਜਮਾਂ ਕਰਵਾਏਗੀ; ਮਨਪ੍ਰੀਤ ਸਿੰਘ ਗਿੱਲ ।

by Rakha Prabh
46 views

ਜ਼ੀਰਾ/ ਫਿਰੋਜ਼ਪੁਰ 12 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)

ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ੀਰਾ ਦਫਤਰ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆ ਪਾਵਰਕੌਮ ਵਿਭਾਗ ਦੇ ਐਸਡੀਓ ਜ਼ੀਰਾ ਨੂੰ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਲੋਕਾਂ ਨੂੰ ਗੁੰਮਰਾਹ ਕੁੰਨ ਪ੍ਰਚਾਰ ਕਰਕੇ ਪਿੰਡਾਂ ਵਿੱਚ ਚਿੱਪਾਂ ਵਾਲੇ ਮੀਟਰ ਲਗਾਏ ਜਾ ਰਹੇ ਹਨ। ਜਿਸਦਾ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਦੇ ਪਿੰਡ ਬੰਬ ਬੰਡਾਲਾ ਨੌ ਵਿਖੇ ਕਿਸਾਨ ਬੋਹੜ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਬੰਬ ਬੰਡਾਲਾ ਨੌ ਵਿਖੇ ਚਿੱਪ ਵਾਲਾ ਮੀਟਰ ਲਗਾਇਆ ਗਿਆ ਹੈ ਨੂੰ ਤੁਰੰਤ ਉਤਾਰਿਆ ਜਾਵੇ ਅਤੇ ਉਸਦੀ ਜਗ੍ਹਾ ਜੋ ਪਹਿਲਾਂ ਮੀਟਰ ਚਲ ਰਹੇ ਹਨ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ 8 ਦਿਨਾਂ ਦੇ ਅੰਦਰ ਅੰਦਰ ਮੀਟਰ ਬਦਲੀ ਨਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਮੀਟਰ ਪੁੱਟ ਕੇ ਕੇ ਬਿਜਲੀ ਦਫਤਰ ਵਿਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਜਿਸ ਦੇ ਵਾਧੇ ਘਾਟੇ ਦੀ ਜ਼ਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਮੀਟਿੰਗ ਵਿੱਚ ਕਿਸਾਨ ਆਗੂ ਬਲਵੰਤ ਸਿੰਘ ,ਪਰਬਜੀਤ ਸਿੰਘ ,ਨਛਤਰ ਸਿੰਘ,ਸੁਖਚੈਨ ਸਿੰਘ , ਅਵਤਾਰ ਸਿੰਘ,ਅਸ਼ੋਕ ਕੁਮਾਰ,ਰੁਪਿੰਦਰ ਸਿੰਘ ,ਭੁਪਿੰਦਰ ਸਿੰਘ,ਬਲਦੇਵ ਸਿੰਘ,ਰਾਜਬੀਰ ਸਿੰਘ,ਲਖਵਿੰਦਰ ਸਿੰਘ, ਮਨਬੀਰ ਸਿੰਘ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Leave a Comment