ਹੁਸ਼ਿਆਰਪੁਰ 21 ਸਤੰਬਰ ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਵੱਲੋਂ ਪਹਿਲੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2023 ਜੂੂਨੀਅਰ ਜੋ ਕਿ 1 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ ਪ੍ਰਤੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਇਹ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ 1 ਅਕਤੂਬਰ ਨੂੰ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸਵੇਰੇ 7 ਵਜੇ ਇਸ ਸਾਈਕਲੋਥਾਨ ਦੀ ਸ਼ੁਰੂਆਤ ਹੋਵੇਗੀ ਜਿਸ ਵਿੱਚ ਪਹਿਲਾ 9 ਸਾਲ ਤੱਕ ਦੇ ਬੱਚਿਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ ਜੋ ਕਿ 4 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਤੇ ਉਪਰੰਤ 14 ਸਾਲ ਤੱਕ ਦੇ ਬੱਚਿਆਂ ਨੂੰ ਹਰੀ ਝੰਡੀ ਵਿਖਾਈ ਜਾਵੇਗੀ ਜੋ ਕਿ 16 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ, ਉਨ੍ਹਾਂ ਦੱਸਿਆ ਕਿ ਬੱਚਿਆਂ ਦੇ 50-50 ਦੇ ਗਰੁੱਪ ਅਲੱਗ-ਅਲੱਗ ਤੌਰ ’ਤੇ ਰਵਾਨਾ ਹੋਣਗੇ। ਪਲਾਸਟਿਕ ਫ੍ਰੀ ਹੁਸ਼ਿਆਰਪੁਰ ਤੇ ਨਸ਼ੇ ਉੱਪਰ ਵਾਰ ਥੀਮ ਦੇ ਤਹਿਤ ਕਰਵਾਈ ਜਾ ਰਹੀ ਸਾਈਕਲਾਥੋਨ ਪ੍ਰਤੀ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਰਾਸਤੇ ਵਿੱਚ ਫਿੱਟ ਬਾਈਕਰ ਕਲੱਬ ਦੇ 100 ਵਲੰਟੀਅਰ, ਜੀਐੱਨਏ ਦੇ 50 ਤੇ ਸਿਵਲ ਡਿਫੈਂਸ ਦੇ 50 ਵਲੰਟੀਅਰ ਬੱਚਿਆਂ ਦੀ ਮਦਦ ਲਈ ਤਿਆਰ ਰਹਿਣਗੇ, ਉਨ੍ਹਾਂ ਦੱਸਿਆ ਕਿ ਆਨ ਲਾਈਨ ਰਜਿਸਟ੍ਰੇਸ਼ਨ ਵੀ ਚੱਲ ਰਹੀ ਹੈ ਤੇ ਹੁਣ ਤੱਕ ਲੱਗਭੱਗ 3 ਹਜਾਰ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਤੇ ਛੋਟੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਇਹ ਆਪਣੀ ਤਰ੍ਹਾਂ ਦੀ ਵੱਡੀ ਸਾਈਕਲੋਥਾਨ ਹੈ ਤੇ ਪੰਜਾਬ ਵਿੱਚ ਵੀ ਇਹ ਸਾਈਕਲੋਥਾਨ ਰਿਕਾਰਡ ਕਾਇਮ ਕਰਨ ਜਾ ਰਹੀ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ-ਪ੍ਰਸ਼ਾਸ਼ਨ ਵੱਲੋਂ ਟ੍ਰੈਫਿਕ ਪ੍ਰਤੀ ਪ੍ਰਬੰਧ ਕੀਤੇ ਜਾ ਰਹੇ ਹਨ, ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਇੱਕ ਟੀ-ਸ਼ਰਟ, ਮੈਡਲ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾ ਰਹੀ। ਦੱਸ ਦਈਏ ਕਿ ਫਿੱਟ ਬਾਈਕਰ ਕਲੱਬ ਵੱਲੋਂ ਇਸ ਤੋਂ ਪਹਿਲਾ ਸੀਨੀਅਰ ਸਾਈਕਲੋਥਾਨ ਵੀ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ਸੈਕਟਰੀ ਮੁਨੀਰ ਨਾਜਰ, ਵਾਈਸ ਚੇਅਰਮੈਨ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਦੌਲਤ ਸਿੰਘ, ਸੌਰਵ ਸ਼ਰਮਾ ਤੇ ਉਕਾਂਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ-ਜਾਣਕਾਰੀ ਦਿੰਦੇ ਹੋਏ ਪਰਮਜੀਤ ਸੱਚਦੇਵਾ ਤੇ ਕਲੱਬ ਦੇ ਦੂਸਰੇ ਮੈਂਬਰ।