Home » ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਡਾਂਗਾਂ ਨਾਲ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜੋਕਿ ਅਸੰਭਵ ਹੈ – ਗੁਰਚਰਨ ਸੰਧੂ/ ਬਲਰਾਜ ਮੱਲੋਕੇ ਯੂਐਸਏ ।

ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਡਾਂਗਾਂ ਨਾਲ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜੋਕਿ ਅਸੰਭਵ ਹੈ – ਗੁਰਚਰਨ ਸੰਧੂ/ ਬਲਰਾਜ ਮੱਲੋਕੇ ਯੂਐਸਏ ।

by Rakha Prabh
92 views

ਜ਼ੀਰਾ 3 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) ਅਧਿਆਪਕ ਨਿਰੋਏ ਸਮਾਜ ਦੀ ਸਿਰਜਣਾ ਕਰਦਾ ਹੈ ਅਤੇ ਸਨਮਾਨ ਯੋਗ ਸਖ਼ਸ਼ੀਅਤ ਹਨ ਪਰ ਅਧਿਆਪਕ ਵਰਗ ਨਾਲ ਕੱਚੇ ਤੋਂ ਪੱਕੇ ਕਰਨ ਵਿੱਚ ਹੋਈ ਸਿਆਸੀ ਠੱਗੀ ਦਾ ਸ਼ਿਕਾਰ ਸਿੱਖਿਆ ਪ੍ਰੋਵਾਈਡਰ ਅਤੇ 8736 ਕੱਚੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਸ਼ਹਿਰ ਵਿਚ ਧਰਨਾ ਦੇ ਰਹੇ ਅਧਿਆਪਕਾਂ ਉਪਰ ਪੁਲਿਸ ਵੱਲੋਂ ਸਰਕਾਰ ਦੀ ਸ਼ਹਿ ਤੇ ਕੀਤਾ ਅੰਨਾ ਤਸੰਤਦ ਅਤਿ ਨਿੰਦਣਯੋਗ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਗੁਰਚਰਨ ਸਿੰਘ ਸੰਧੂ ਸ਼ਹਿਜ਼ਾਦਾ ਸੰਤ ਸਿੰਘ ਵਾਲਾ ਅਤੇ ਯੂਐਸਏ ਇਕਾਈ ਦੇ ਆਗੂ ਬਲਰਾਜ ਸਿੰਘ ਮੱਲੋਕੇ ਯੂਐਸਏ ਵਾਲਿਆ ਨੇ ਆਪਣੇ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਸੁੱਤੀ ਸਰਕਾਰ ਦੀਆਂ ਅੱਖਾਂ ਖੋਲਣ ਲਈ ਰੋਸ ਮਾਰਚ ਕੀਤਾ ਗਿਆ ਸੀ ।

ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਹਿ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ, ਅਧਿਆਪਕਾਂ ਨੂੰ ਕੁੱਟਿਆ ਅਤੇ ਘਸੀਟਿਆ ਗਿਆ, ਇਸ ਨੇ ਪਿਛਲੀਆਂ ਸਰਕਾਰਾਂ ਦੇ ਵੀ ਰਿਕਾਰਡ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਿਲਾ ਅਧਿਆਪਕਾਂ ਦੀ ਕੁੱਟਮਾਰ ਕੀਤੀ ਗਈ, ਉਨ੍ਹਾਂ ਨੂੰ ਖੇਤਾਂ ਵਿਚ ਕੁੱਟਿਆ ਅਤੇ ਘੜੀਸੀਆਂ ਗਿਆ, ਉਸ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ਵਿਚ ਲਿਜਾਇਆ ਗਿਆ, ਇਸ ਤੋਂ ਵੱਡਾ ਸਰਕਾਰ ਲਈ ਕੋਈ ਹੋਰ ਸ਼ਰਮਨਾਕ ਕਾਰਾ ਨਹੀਂ ਹੋ ਸਕਦਾ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਹ ਵੀ ਨਹੀਂ ਵੇਖਿਆ ਗਿਆ ਕਿ ਉਹ ਇੱਕ ਅਧਿਆਪਕ ਨੂੰ ਮਾਰ ਰਹੀ ਹੈ ਜਿਸ ਅਧਿਆਪਕ ਤੋਂ ਪੜ ਕਿ ਇਨਸਾਨ ਪੁਲਿਸ ਅਫ਼ਸਰ ਤੇ ਲੀਡਰ ਬਣਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਝੂਠ ਬੋਲ ਕਿ ਗੁੰਮਰਾਹ ਕਰ ਰਹੀ ਹੈ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਵਾਲਾ ਵਾਅਦਾ ਪੂਰਾ ਕਰੇ।

Related Articles

Leave a Comment