ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ ) ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆਂ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵੱਸਥਾਂ ਨੂੰ ਬਣਾਏ ਰੱਖਣ ਲਈ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਦੀ ਲੋਕਲ ਪੁਲਿਸ ਤੇ ਏ.ਆਰ.ਐਫ, ਸੀ.ਆਰ.ਪੀ.ਐਫ਼ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਲਈ ਫਲੈਗ-ਪੈਦਲ ਮਾਰਚ ਕੱਢੇ ਜਾ ਰਹੇ ਹਨ।
ਜਿਸਦੇ ਤਹਿਤ ਜੋਨ-3 ਦੇ ਵੱਖ-ਵੱਖ ਏਰੀਆਂ ਵਿੱਚ ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਨਾਲ ਇੰਸਪੈਕਟਰ ਸ਼ਿਵਦਰਸ਼ਨ ਸਿੰਘ, ਮੁੱਖ ਅਫ਼ਸਰ ਥਾਣਾ ਬੀ-ਡਵੀਜਨ ਅਤੇ ਇੰਸਪੈਕਟਰ ਰਾਜ਼ਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਸਮੇਤ ਲੋਕਲ ਪੁਲਿਸ ਤੇ ਸੀ.ਆਰ.ਪੀ.ਐਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਥਾਣਾ ਏ-ਡਵੀਜ਼ਨ ਅਤੇ ਥਾਣਾ ਬੀ-ਡਵੀਜ਼ਨ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਇਸੇ ਤਰ੍ਹਾਂ ਥਾਣਾ ਈ-ਡਵੀਜ਼ਨ,ਅੰਮ੍ਰਿਤਸਰ ਇੰਸਪੈਕਟਰ ਜਸਪਾਲ ਸਿੰਘ ਸਮੇਤ ਪੈਰਾਮਿਲਟਰੀ ਫੋਰਸ ਵੱਲੋਂ ਵਿਰਾਸਤੀ ਮਾਰਗ ਤੇ ਆਲੇ ਦੁਆਲੇ ਦੇ ਏਰੀਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਅੰਮ੍ਰਿਤਸਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਫ਼ਵਾਹਾ ਤੇ ਯਕੀਨ ਨਾ ਕਰਨ ਅਤੇ ਅਗਰ ਕਿਸੇ ਕਿਸਮ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪੁਲਿਸ ਦੇ ਅੰਮ੍ਰਿਤਸਰ ਸਿਟੀ ਦੇ ਕੰਟਰੋਲ ਰੂਮ ਨੰਬਰ 97811-30666 ਜਾਂ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾਵੇ