ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ)
ਮੁੱਖ ਅਫ਼ਸਰ ਥਾਣਾ ਮਹਿਲਾ ਅੰਮ੍ਰਿਤਸਰ ਇੰਸਪੈਕਟਰ ਪਰਮਦੀਪ ਕੌਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 195 ਮਿਤੀ 7-6-2023 ਜੁਰਮ 376 ਭ:ਦ:, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਲੋੜੀਂਦਾ ਦੋਸ਼ੀ ਸਹਿਜਪਾਲ ਸਿੰਘ ਉਰਫ਼ ਸਹਿਜ ਪੁੱਤਰ ਸਵਰਨ ਸਿੰਘ ਵਾਸੀ ਨੇੜੇ ਕਰਿਆਨਾ ਸਟੋਰ ਪਿੰਡ ਭਰਾੜੀਵਾਲ, ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾਂ ਮੁਕੱਦਮਾ ਨੰਬਰ 18 ਮਿਤੀ 3-3-2015 ਜੁਰਮ 406, 498ਏ, 420, 494,120-ਬੀ ਭ:ਦ:, ਥਾਣਾ ਮਹਿਲਾ, ਅੰਮ੍ਰਿਤਸਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੀ.ੳ. ਚੱਲ ਰਹੀਂ ਜਗਦੀਸ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਭਿਖਾਰੀਵਾਲ, ਥਾਣਾ ਕਲਾਨੋਰ, ਜ਼ਿਲਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।