*ਸ਼ਰਾਬ ਤਸਕਰ 2850 ਬੋਤਲਾ ਨਜ਼ਾਇਜ ਸਰਾਬ ਅਤੇ ਚਾਲੂ ਭੱਠੀ ਸਮੇਤ ਕਾਬੂ।**
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਮੁੱਕਦਮਾ ਨੰਬਰ 97 ਮਿਤੀ 29-05-2023 ਜੁਰਮ 61-1-14 EXACT ਥਾਣਾ ਕੰਨਟੋਨਮੈਂਟ ਅੰਮ੍ਰਿਤਸਰ।
*ਗ੍ਰਿਫਤਾਰ ਦੋਸ਼ੀ:- ਕਰਨਜੋਤ ਸਿੰਘ ਪੁੱਤਰ*
*ਬ੍ਰਾਮਦਗੀ:- 2850 ਬੋਤਲਾ ਨਜ਼ਾਇਜ ਸ਼ਰਾਬ ਚਾਲੂ ਭੱਠੀ, TVS ਜੂਪੀਟਰ ਰੰਗ ਸਿਲਵਰ ਨੰਬਰੀ PB02 AZ 1723*
ਮੁੱਖ ਅਫਸਰ ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਇੰਸਪੈਕਟਰ ਹਰਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ ਆਈ ਕੁਲਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਗੁਮਟਾਲਾ ਵੱਲੋਂ ਦੋਸ਼ੀ ਕਰਨਜੋਤ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 2850 ਬੋਤਲਾ ਨਜ਼ਾਇਜ ਸਰਾਬ ਚਾਲੂ ਭੱਠੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸਦੇ ਸਾਥੀ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।