Home » ਰਿੰਕੂ ਦੀ ਜਿੱਤ ਉਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਰਵਾਇਆ ਸ਼ੁਕਰਾਨਾ ਸਮਾਗਮ ਵੱਡੇ ਫਰਕ ਨਾਲ ਲੋਕ ਸਭਾ ਹਲਕਾ ਜਲੰਧਰ ਤੋਂ ਜੇਤੂ ਰਹੇ ਹਨ ਰਿੰਕੂ

ਰਿੰਕੂ ਦੀ ਜਿੱਤ ਉਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਰਵਾਇਆ ਸ਼ੁਕਰਾਨਾ ਸਮਾਗਮ ਵੱਡੇ ਫਰਕ ਨਾਲ ਲੋਕ ਸਭਾ ਹਲਕਾ ਜਲੰਧਰ ਤੋਂ ਜੇਤੂ ਰਹੇ ਹਨ ਰਿੰਕੂ

ਰਿੰਕੂ ਦੀ ਜਿੱਤ ਉਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਰਵਾਇਆ ਸ਼ੁਕਰਾਨਾ ਸਮਾਗਮ ਵੱਡੇ ਫਰਕ ਨਾਲ ਲੋਕ ਸਭਾ ਹਲਕਾ ਜਲੰਧਰ ਤੋਂ ਜੇਤੂ ਰਹੇ ਹਨ ਰਿੰਕੂ

by Rakha Prabh
64 views

ਰਿੰਕੂ ਦੀ ਜਿੱਤ ਉਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਰਵਾਇਆ ਸ਼ੁਕਰਾਨਾ ਸਮਾਗਮ
ਵੱਡੇ ਫਰਕ ਨਾਲ ਲੋਕ ਸਭਾ ਹਲਕਾ ਜਲੰਧਰ ਤੋਂ ਜੇਤੂ ਰਹੇ ਹਨ ਰਿੰਕੂ

ਅੰਮਿ੍ਤਸਰ, 21 ਮਈ ਗੁਰਮੀਤ ਸਿੰਘ ਰਾਜਾ
ਹਾਲ ਹੀ ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਵੱਲੋਂ ਜੰਡਿਆਲਾ ਗੁਰੂ ਸਥਿਤ ਗੁਰਦੁਆਰਾ ਬਾਬਾ ਹੁੰਦਾਲ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਅਤੇ ਲੋਕਾਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਵੱਡੀਆਂ ਧਨਾਢ ਪਾਰਟੀਆਂ ਨੇ ਜੋਰ ਲਗਾਇਆ ਅਤੇ ਆਪਣੀ ਪੂਰੀ ਵਾਹ ਮੈਨੂੰ ਹਰਾਉਣ ਉਤੇ ਲਗਾ ਦਿੱਤੀ, ਪਰ ਆਮ ਲੋਕਾਂ ਦੀ ਵੋਟ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਜਿੱਤ ਦੇ ਝੰਡੇ ਗੱਡ ਦਿੱਤੇ। ਉਨ੍ਹਾਂ ਇਸ ਜਿੱਤ ਵਿੱਚ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਵੱਲੋਂ ਆਪਣੇ ਹਮਾਇਤੀਆਂ ਨਾਲ ਕੀਤੇ ਚੋਣ ਪ੍ਚਾਰ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਸਦਕਾ ਉਹ ਹਲਕਾ ਕਰਤਾਰਪੁਰ, ਜਿਸ ਦੀ ਕਮਾਨ ਸ ਹਰਭਜਨ ਸਿੰਘ ਦੀ ਟੀਮ ਨੇ ਸੰਭਾਲੀ ਸੀ, ਵਿਚੋਂ ਦਸ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਮਿਲੀ।
ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਜਲੰਧਰ ਚੋਣ ਪ੍ਚਾਰ ਵਿੱਚ ਪੁੱਜੇ ਹਰ ਨੇਤਾ ਅਤੇ ਵਰਕਰ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਜੰਗ ਦੇਸ਼ ਦੀ ਵਾਗਡੋਰ ਦਾ ਫ਼ੈਸਲਾ ਕਰੇਗੀ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਵਿੱਚ ਤੁਹਾਡੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅਰਸੇ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਜੋ ਕੰਮ ਕਰਕੇ ਵਿਖਾ ਦਿੱਤੇ ਹਨ ਉਹ ਪਾਰਟੀਆਂ 70 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਮਿਲੇ ਪਿਆਰ ਨੇ ਪਾਰਟੀ ਨੂੰ ਹੋਰ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ ਹੈ, ਜਿਸ ਨੂੰ ਅਸੀਂ ਸਾਰੇ ਬਾਖੂਬੀ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਹਰ ਕੋਸ਼ਿਸ਼ ਪੰਜਾਬ ਨੂੰ ਪੈਰਾਂ ਸਿਰ ਕਰਨ ਦੀ ਹੈ ਅਤੇ ਤੁਹਾਡਾ ਸਾਥ ਸਾਡੀ ਤਾਕਤ ਵਜੋਂ ਇਹ ਕੰਮ ਪੂਰਾ ਕਰਨ ਲਈ ਸਾਡੇ ਨਾਲ ਹੈ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ,ਬਾਬਾ ਪਰਮਾਨੰਦ ਜੀ, ਸ੍ਰੀਮਤੀ ਜੀਵਨਜੋਤ ਕੌਰ ਵਿਧਾਇਕ ਅੰਮਿ੍ਤਸਰ ਪੂਰਬੀ, ਡਾ ਜਸਬੀਰ ਸਿੰਘ ਵਿਧਾਇਕ ਅੰਮਿ੍ਤਸਰ ਪੱਛਮੀ, ਸ੍ਰੀ ਬਰਿੰਦਰ ਗੋਇਲ ਵਿਧਾਇਕ ਲਹਿਰਾਗਾਗਾ, ਸ੍ਰੀ ਬਲਕਾਰ ਸਿੰਘ ਵਿਧਾਇਕ ਕਰਤਾਰਪੁਰ, ਸ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਪਾਇਲ, ਸ ਲਾਭ ਸਿੰਘ ਉਗੋਕੇ ਵਿਧਾਇਕ ਭਦੌੜ, ਸ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਸ੍ਰੀ ਕੰਵਰ ਵਿਜੈ ਪ੍ਤਾਪ ਸਿੰਘ ਵਿਧਾਇਕ ਅੰਮਿ੍ਤਸਰ ਉਤਰੀ, ਸ੍ਰੀ ਸ਼ੈਰੀ ਕਲਸੀ ਵਿਧਾਇਕ ਬਟਾਲਾ,
ਚੈਅਰਮੈਨ ਵੇਅਰਹਾਊਸਿੰਗ ਸ ਗੁਰਦੇਵ ਸਿੰਘ ਲਾਖਣਾ, ਚੈਅਰਮੈਨ ਵਾਟਰ ਸਪਲਾਈ ਸ ਰਣਜੀਤ ਸਿੰਘ ਚੀਮਾ, ਚੇਅਰਮੈਨ ਸ ਜਸਪ੍ਰੀਤ ਸਿੰਘ, ਚੈਅਰਮੈਨ ਸ੍ਰੀ ਰਜੀਵ ਸ਼ਰਮਾ, ਸ੍ਰੀ ਗੁਰਸ਼ਰਨ ਕਪੂਰ, ਜੁਆਇੰਟ ਸਕੱਤਰ ਆਪ ਪੰਜਾਬ, ਕਪੂਰਥਲਾ, ਚੇਅਰਮੈਨ ਸ੍ਰੀ ਰਜਿੰਦਰ ਉਸਮਾ, ਚੇਅਰਮੈਨ ਸ੍ਰੀ ਗੁਰਵਿੰਦਰ ਬਿਹੜਵਾਲ, ਵਾਰਡ ਪ੍ਰਧਾਨ, ਬਲਾਕ ਪ੍ਧਾਨ, ਵਰਕਰ ਸਾਹਿਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Leave a Comment