Home » ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸੋਰ ਨੂੰ ਰਿਹਾਅ ਕੀਤਾ ਜਾਵੇ: ਨਰਾਇਣ ਦੱਤ, ਕੰਵਲਜੀਤ ਖੰਨਾ 

ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸੋਰ ਨੂੰ ਰਿਹਾਅ ਕੀਤਾ ਜਾਵੇ: ਨਰਾਇਣ ਦੱਤ, ਕੰਵਲਜੀਤ ਖੰਨਾ 

by Rakha Prabh
163 views
ਦਲਜੀਤ ਕੌਰ  ਚੰਡੀਗੜ੍ਹ/ਬਰਨਾਲਾ, 16 ਫਰਵਰੀ, 2023: ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸੋਰ ਨੂੰ ਗਿਰਫ਼ਤਾਰ ਕਰਨ ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਸ਼ਮੀਰ ਸਿੰਘ ਘੁੱਗਸੋਰ ਲਤੀਫਪੁਰਾ ਉਜਾੜੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਥੀ ਘੁੱਗਸੋਰ ਨੂੰ ਪੁਲਿਸ ਨੇ ਸੰਘਰਸ਼ ਦੌਰਾਨ ਸੜਕ ਰੋਕਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਘੁੱਗਸੋਰ ਨੂੰ ਗਿਰਫ਼ਤਾਰ ਕਰਕੇ ਲਤੀਫਪੁਰਾ ਜਬਰੀ ਉਜਾੜੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਪੰਜਾਬ ਸਰਕਾਰ ਦੇ ਇਸ਼ਾਰਿਆਂ ‘ਤੇ ਆਗੂ ਰਹਿਤ ਕਰਨ ਦਾ ਭਰਮ ਪਾਲ ਰਹੀ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਸ਼ਮੀਰ ਸਿੰਘ ਘੁੱਗਸੋਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਲੋਕਾਈ ਨੂੰ ਹਕੂਮਤੀ ਜਾਬਰ ਹਮਲਿਆਂ ਨੂੰ ਪਛਾੜਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਕਿਉਂ ਕਿ ਆਉਣ ਵਾਲੇ ਸਮੇਂ ਦੀ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦੀ ਵੰਗਾਰ ਬਹੁਤ ਵੱਡੀ ਹੈ। ਕਦੇ ਉਹ ਵੰਗਾਰ ਲਤੀਫਪੁਰਾ ਦੀ ਹੋਵੇਗੀ, ਕਦੇ ਇਹ ਵੰਗਾਰ ਜੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣ ਦੀ ਹੋਵੇਗੀ। ਇਸ ਤੋਂ ਵੀ ਅੱਗੇ ਇਸ ਸੰਘਰਸ਼ ਦੀ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਹੋਵੇਗੀ। ਅਜਿਹੇ ਹਕੂਮਤੀ ਹਮਲਿਆਂ ਖਿਲਾਫ ਵਿਸ਼ਾਲ ਸਾਂਝੇ ਤਰਥੱਲਪਾਊ ਸੰਘਰਸ਼ਾਂ ਵਾਸਤੇ ਲੋਕਾਈ ਨੂੰ ਚੇਤੰਨ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ।

Related Articles

Leave a Comment