ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨੀ ਫ਼ੌਜ ’ਚ ਫ਼ੌਜ ਮੁਖੀ ਦੀ ਨਿਯੁਕਤੀ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਦੇ ਉੱਚ ਅਧਿਕਾਰੀਆਂ ’ਚ ਬਗਾਵਤ ਦੇ ਸੁਰ ਦਿਖਾਈ ਦੇਣ ਲੱਗੇ ਹਨ। ਇਹ ਅਧਿਕਾਰੀ ਦੋਸ਼ ਲਗਾ ਰਹੇ ਹਨ ਕਿ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਕਮਰ ਜਾਵੇਦ ਬਾਜਵਾ ਨੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਪਣੇ ਚਹੇਤੇ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨੀ ਫ਼ੌਜ ਦਾ ਮੁਖੀ ਤਾਇਨਾਤ ਕਰਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ
ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਹੋਣ ਵਾਲੇ ਫ਼ੌਜੀ ਅਧਿਕਾਰੀਆਂ ’ਚ ਬਹਾਵਲਪੁਰ ਕੋਰ ਕਮਾਂਡਰ ਅਤੇ ਆਈ. ਐੱਸ. ਆਈ. ਦੇ ਸਾਬਕਾ ਡਾਇਰੈਕਟਰ ਜਨਰਲ ਲੈਫ. ਜਨਰਲ ਫੈਜ਼ ਹਾਮਿਦ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਹੋਣ ਸਬੰਧੀ ਆਪਣਾ ਤਿਆਗ ਪੱਤਰ ਫ਼ੌਜ ਨੂੰ ਭੇਜ ਦਿੱਤਾ ਹੈ। ਫੈਜ਼ ਹਮੀਦ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਫ਼ੌਜੀ ਅਧਿਕਾਰੀਆਂ ਦੀ ਸੂਚੀ ਬਹੁਤ ਲੰਮੀ ਹੈ, ਜੋ ਹੌਲੀ-ਹੌਲੀ ਆਪਣਾ ਤਿਆਗ ਪੱਤਰ ਦੇਣ ਵਾਲੇ ਹਨ।
ਇਹ ਖ਼ਬਰ ਵੀ ਪੜ੍ਹੋ : ਪ੍ਰੋਫੈਸਰ ਨੇ ਵਿਦਿਆਰਥੀ ਦੀ ਅੱਤਵਾਦੀ ਨਾਲ ਕੀਤੀ ਤੁਲਨਾ, ਕਾਲਜ ਨੇ ਕੀਤਾ ਮੁਅੱਤਲ
ਫੈਜ਼ ਹਮੀਦ ਉਹ ਫ਼ੌਜੀ ਅਧਿਕਾਰੀ ਹੈ, ਜਿਨ੍ਹਾਂ ਦਾ ਨਾਂ ਚੋਟੀ ਦੇ ਅਹੁਦਿਆਂ ਲਈ ਸੰਭਾਵੀ ਉਮੀਦਵਾਰਾਂ ਦੀ ਸੂਚੀ ’ਚ ਸ਼ਾਮਲ ਸੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਉਨ੍ਹਾਂ ਨੂੰ ਫ਼ੌਜ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਡਰ ਸੀ ਕਿ ਉਨ੍ਹਾਂ ਦਾ ਵੀ ਹਾਲ ਪਹਿਲਾਂ ਰਹੇ ਫ਼ੌਜ ਮੁਖੀਆਂ ਵਾਂਗ ਨਾ ਹੋਵੇ ਅਤੇ ਨਾ ਹੀ ਉਨ੍ਹਾਂ ਨੂੰ ਪਾਕਿਸਤਾਨ ਛੱਡ ਕੇ ਭੱਜਣਾ ਪਵੇ। ਇਸ ਲਈ ਉਨ੍ਹਾਂ ਨੇ ਫ਼ੌਜੀ ਦਬਾਅ ਸਰਕਾਰ ’ਤੇ ਬਣਾ ਕੇ ਆਪਣੇ ਚਹੇਤੇ ਮੁਨੀਰ ਨੂੰ ਫ਼ੌਜ ਮੁਖੀ ਬਣਵਾ ਲਿਆ। ਦੂਜਾ ਕਮਰ ਜਾਵੇਦ ਬਾਜਵਾ ਆਪਣੇ ਵਿਰੋਧੀ ਇਮਰਾਨ ਖਾਨ ਨੂੰ ਵੀ ਸਬਕ ਸਿਖਾਉਣ ਲਈ ਅਸੀਮ ਮੁਨੀਰ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਦੇ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਆਗੂ ਅਜੀਤਪਾਲ ਸਿੰਘ ਦੇ ਕਤਲ ਮਾਮਲੇ ’ਚ ਆਇਆ ਵੱਡਾ ਮੋੜ, ਦੋਸਤ ਹੀ ਨਿਕਲਿਆ ਕਾਤਲ
ਸੂਤਰਾਂ ਅਨੁਸਾਰ ਅਸੀਮ ਮੁਨੀਰ ਨੂੰ ਫ਼ੌਜ ਮੁਖੀ ਬਣਾ ਕੇ ਬਾਜਵਾ ਨੇ ਆਪਣਾ ਭਵਿੱਖ ਸੁਰੱਖਿਅਤ ਕਰ ਲਿਆ ਹੈ ਅਤੇ ਜਲਦ ਹੀ ਫ਼ੌਜ ਹੁਣ ਇਮਰਾਨ ਖਾਨ ਨੂੰ ਵੀ ਸਬਕ ਸਿਖਾਉਣ ਦੀ ਤਿਆਰੀ ’ਚ ਹੈ। ਸੂਤਰਾਂ ਦੇ ਅਨੁਸਾਰ ਚੀਫ ਆਫ ਜਨਰਲ ਸਟਾਫ ਲੈਫ. ਜਨਰਲ ਅਜ਼ਹਰ ਅੱਬਾਸ, ਜਿਨ੍ਹਾਂ ਦਾ ਨਾਂ ਫ਼ੌਜ ਮੁਖੀ ਬਣਾਉਣ ਦੀ ਸੂਚੀ ’ਚ ਸੀ, ਉਹ ਵੀ ਸਮੇਂ ਤੋਂ ਪਹਿਲਾਂ ਰਿਟਾਇਰ ਹੋਣ ਦੀ ਤਿਆਰੀ ’ਚ ਹੈ। ਇਹ ਦੋਵੇਂ ਅਧਿਕਾਰੀ ਅਪ੍ਰੈਲ 2023 ’ਚ ਰਿਟਾਇਰ ਹੋਣ ਵਾਲੇ ਹਨ।