Home » ਕਿਸਾਨੀ ਸੰਕਟ ਦਾ ਹੱਲ ਹੈ ਖੇਤੀ ਦਾ ਕੁਦਰਤੀਕਰਨ : ਖੇਤੀ ਮਾਹਰ

ਕਿਸਾਨੀ ਸੰਕਟ ਦਾ ਹੱਲ ਹੈ ਖੇਤੀ ਦਾ ਕੁਦਰਤੀਕਰਨ : ਖੇਤੀ ਮਾਹਰ

by Rakha Prabh
295 views

ਕਿਸਾਨੀ ਸੰਕਟ ਦਾ ਹੱਲ ਹੈ ਖੇਤੀ ਦਾ ਕੁਦਰਤੀਕਰਨ : ਖੇਤੀ ਮਾਹਰ
ਮੋਗਾ, 29 ਅਕਤੂਬਰ : ‘‘ਆਰਥਿਕ ਸੰਕਟ ’ਚ ਫਸੀ ਕਿਸਾਨੀ ਲਈ ਖੇਤੀ ਦਾ ਕੁਦਰਤੀਕਰਨ ਹੀ ਢੁਕਵਾਂ ਹੱਲ ਹੈ। ਫਗਵਾਡਾ ਤਕਨੀਕ ਛੋਟੀ ਕਿਸਾਨੀ ਲਈ ਰਾਮਬਾਣ ਸਾਬਤ ਹੋ ਰਹੀ ਹੈ। ਇਸ ਲਈ 25 ਵਰ੍ਹਿਆਂ ਤੋਂ ਪਰਖੇ ਹੋਏ ਫਗਵਾੜਾ ਗੁੱਡ ਗਰੋਅ ਕਰੌਪਿੰਗ ਸਿਸਟਮ ਮਾਡਲ ਨੂੰ ਅਪਣਾ ਕੇ ਕਿਸਾਨ ਆਪਣੇ ਖ਼ਰਚੇ ਘਟਾਉਣ ਨਾਲ ਆਮਦਨ ਦੁੱਗਣੀ ਕਰ ਕੇ ਖੁਸ਼ਹਾਲ ਹੋ ਸਕਦੇ ਹਨ’’।

ਇਹ ਪ੍ਰਗਟਾਵਾ ਕਿਸਾਨਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਖੇਤੀ ਮਾਹਰ ਭਾਈ ਕੁਲਦੀਪ ਸਿੰਘ ਮਧੇਕੇ ਅਤੇ ਭਾਈ ਗੁਰਪ੍ਰੀਤ ਸਿੰਘ ਕਾਲਾਬੂਲਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਖੇਤੀ ਵਿਗਿਆਨੀ ਡਾ. ਅਵਤਾਰ ਸਿੰਘ ਇਹ ਤਕਨੀਕ ਫਗਵਾੜਾ ਨੇੜਲੇ ਆਪਣੇ ਪਿੰਡ ਵਿਰਕ ’ਚ ਅਜ਼ਮਾ ਚੁੱਕੇ ਹਨ ਜਿਸ ਨੂੰ ਪੰਜਾਬ ਸਮੇਤ ਉੱਤਰੀ ਭਾਰਤ ’ਚ ਹੁੰਗਾਰਾ ਮਿਲ ਰਿਹਾ ਹੈ। ਇਸ ਪ੍ਰਣਾਲੀ ਰਾਹੀਂ ਪਾਣੀ, ਬੀਜ, ਖਾਦਾਂ ਤੇ ਕੀਡੇਮਾਰ ਦਵਾਈਆਂ ਸਮੇਤ ਹੋਰ ਖਰਚਿਆਂ ’ਚ ਵੱਡੀ ਬੱਚਤ ਹੁੰਦੀ ਹੈ। ਇਸ ਤੋਂ ਪਹਿਲਾਂ ਪਿ੍ਰੰ. ਭੁਪਿੰਦਰ ਸਿੰਘ ਢਿੱਲੋਂ ਨੇ ਇਸ ਗੁਰਬਾਣੀ ਅਧਾਰਤ ਵਿਧੀ ਨੂੰ ਅਪਣਾ ਕੇ ਜ਼ਹਿਰ ਮੁਕਤ ਖੇਤੀ ਮਾਡਲ ਅਪਣਾਉਣ ਦੀ ਅਪੀਲ ਕੀਤੀ ਜਿਸ ਨੂੰ ਪਦਮਸ੍ਰੀ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਤੇ ਡਾ. ਚਮਨ ਲਾਲ ਵਸ਼ਿਸ਼ਟ ਵਰਗੀਆਂ ਲੋਕ ਹਿਤੈਸ਼ੀ ਮਹਾਨ ਹਸਤੀਆਂ ਦੀ ਸਰਪ੍ਰਸਤੀ ਹਾਸਲ ਹੈ।

ਇਸ ਮੌਕੇ ਰਵਿੰਦਰ ਸਿੰਘ ਕਾਲਾਬੂਲਾ, ਸਰਪੰਚ ਤਕਵਿੰਦਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾਂ, ਪਰਮਜੀਤ ਸਿੰਘ ਸਿੱਧੂ, ਬਲਵੀਰ ਸਿੰਘ ਭੰਮੇ, ਕਰਮ ਸਿੰਘ, ਭਗਵਾਨ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ, ਚਮਕੌਰ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਨੰਦ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਮੁਕੰਦ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।

Related Articles

Leave a Comment