Home » ਮੋਟਰਸਾਈਕਲ ਸਵਾਰ ਨਾਕਾਬਪੋਸ਼ ਲੁਟੇਰਿਆਂ ਨੇ ਦੋ ਔਰਤਾਂ ਤੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟੇ

ਮੋਟਰਸਾਈਕਲ ਸਵਾਰ ਨਾਕਾਬਪੋਸ਼ ਲੁਟੇਰਿਆਂ ਨੇ ਦੋ ਔਰਤਾਂ ਤੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟੇ

by Rakha Prabh
111 views

ਮੋਟਰਸਾਈਕਲ ਸਵਾਰ ਨਾਕਾਬਪੋਸ਼ ਲੁਟੇਰਿਆਂ ਨੇ ਦੋ ਔਰਤਾਂ ਤੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟੇ
ਟਾਂਡਾ ਉੜਮੁੜ, 29 ਅਕਤੂਬਰ : ਦਿਨ ਦਿਹਾੜੇ 2 ਨਾਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਐਕਟਿਵਾ ਸਵਾਰ ਔਰਤਾਂ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਦਾ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਤੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਲੈਣ ਦਾ ਸਮਾਚਾਰ ਹੈ।

ਇਸ ਸੰਬੰਧੀ ਲੁੱਟ ਖੋਹ ਦਾ ਸ਼ਿਕਾਰ ਹੋਈ ਹਰਜਿੰਦਰ ਕੌਰ ਵਾਸੀ ਪਿੰਡ ਟਾਹਲੀ ਨੇ ਦੱਸਿਆ ਕਿ ਦੁਪਹਿਰ ਲਗਭਗ 3 ਵਜੇ ਉਹ ਆਪਣੀ ਬੇਟੀ ਜਸਵਿੰਦਰ ਕੌਰ ਅਤੇ ਮਾਤਾ ਪ੍ਰੀਤਮ ਕੌਰ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਵਾਪਸ ਆਪਣੇ ਸਹੁਰਾ ਪਿੰਡ ਟਾਹਲੀ ਜਾ ਰਹੀ ਸੀ, ਕਿ ਟਸੇਂਟ ਮੈਰੀ ਸਕੂਲ ਦੇ ਨੇੜੇ ਨਾਕਾਬਪੋਸ਼ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਤੇਜ਼ਧਾਰ ਹਥਿਆਰ ਦਿਖਾਉਂਦੇ ਹੋਏ ਉਨ੍ਹਾਂ ਤੋਂ ਪਾਏ ਹੋਏ ਸੋਨੇ ਦੇ ਗਹਿਣੇ, ਉਸ ਦੇ ਅਤੇ ਉਸ ਦੀ ਮਾਤਾ ਦੇ ਪਰਸ ’ਚ ਪਈ ਲਗਭਗ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਟਾਂਡਾ ਵੱਲ ਫ਼ਰਾਰ ਹੋ ਗਏ। ਇਸ ਲੁੱਟ ਖੋਹ ਦੀ ਸੂਚਨਾ ਮਿਲਦਿਆਂ ਹੀ ਥਾਣਾ ਟਾਂਡਾ ਦੇ ਐਸ.ਐਚ.ਓ ਮਲਕੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Comment