Home » ਬੱਚਿਆਂ ਨੂੰ ਮਾਨਸਿਕ ਵਿਕਾਸ ਲਈ ਜਰੂਰ ਖੁਆਓ ਇਹ 7 ਚੀਜਾਂ

ਬੱਚਿਆਂ ਨੂੰ ਮਾਨਸਿਕ ਵਿਕਾਸ ਲਈ ਜਰੂਰ ਖੁਆਓ ਇਹ 7 ਚੀਜਾਂ

by Rakha Prabh
114 views

ਬੱਚਿਆਂ ਨੂੰ ਮਾਨਸਿਕ ਵਿਕਾਸ ਲਈ ਜਰੂਰ ਖੁਆਓ ਇਹ 7 ਚੀਜਾਂ
ਨਵੀਂ ਦਿੱਲੀ 9 ਅਕਤੂਬਰ : ਕਿਸੇ ਵੀ ਬੱਚੇ ਦੇ ਦਿਮਾਗ ਦਾ ਵਿਕਾਸ ਬਚਪਨ ’ਚ ਹੀ ਹੁੰਦਾ ਹੈ। ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਭ ਤੋਂ ਤੇਜ ਹੋਵੇ ਅਤੇ ਉਸ ਦੀ ਯਾਦਦਾਸ਼ਤ ਮਜਬੂਤ ਹੋਵੇ। ਇਸ ਦੇ ਲਈ ਮਾਤਾ-ਪਿਤਾ ਨੂੰ ਆਪਣੇ ਬੱਚੇ ਦੀ ਖੁਰਾਕ ’ਤੇ ਧਿਆਨ ਦੇਣਾ ਜਰੂਰੀ ਹੈ। ਤਾਂ ਆਓ ਜਾਣਦੇ ਹਾਂ ਮਾਨਸਿਕ ਵਿਕਾਸ ਲਈ ਬੱਚਿਆਂ ਨੂੰ ਕੀ ਖੁਆਓ ?

ਕੇਲਾ
ਬੱਚੇ ਨੂੰ ਨਿਯਮਿਤ ਤੌਰ ’ਤੇ ਕੇਲੇ ਖੁਆਓ। ਜਿਆਦਾਤਰ ਬੱਚੇ ਕੇਲਾ ਖਾਣਾ ਪਸੰਦ ਕਰਦੇ ਹਨ। ਤੁਸੀਂ ਇਸ ਨੂੰ ਮੈਸ ਕਰਕੇ ਬੱਚੇ ਨੂੰ ਵੀ ਖੁਆ ਸਕਦੇ ਹੋ। ਕੇਲਾ ਤੁਰੰਤ ਊਰਜਾ ਦਿੰਦਾ ਹੈ। ਇਸ ’ਚ ਮੈਗਨੀਸੀਅਮ, ਫਾਈਬਰ, ਪੋਟਾਸੀਅਮ, ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਜੋ ਬੱਚੇ ਦੇ ਵਿਕਾਸ ਲਈ ਸਹਾਇਕ ਹੁੰਦੇ ਹਨ।

ਘਿਓ
ਅਕਸਰ ਤੁਸੀਂ ਘਰ ’ਚ ਦਾਦੀ-ਨਾਨੀ ਤੋਂ ਸੁਣਿਆ ਹੋਵੇਗਾ, ਘਿਓ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ। ਦਰਅਸਲ ਘਿਓ ਤੋਂ ਸਰੀਰ ਨੂੰ ਡੀ.ਐਚ.ਏ. ਅਤੇ ਚੰਗੀ ਚਰਬੀ ਮਿਲਦੀ ਹੈ। ਇਹ ਦੋਵੇਂ ਚੀਜਾਂ ਬੱਚੇ ਦੇ ਦਿਮਾਗ ਦਾ ਵਿਕਾਸ ਕਰਦੀਆਂ ਹਨ।

ਅੰਡੇ
ਬੱਚੇ ਨੂੰ ਨਿਯਮਿਤ ਤੌਰ ’ਤੇ ਇਕ ਜਾਂ ਦੋ ਅੰਡੇ ਖੁਆਓ। ਅੰਡੇ ਵਿਟਾਮਿਨ ਡੀ, ਵਿਟਾਮਿਨ ਬੀ, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਪੋਸਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਤੇਜੀ ਨਾਲ ਹੁੰਦਾ ਹੈ।

ਦੁੱਧ
ਪਹਿਲਾਂ ਬੱਚੇ ਨੂੰ ਸਿਰਫ ਦੁੱਧ ਹੀ ਦਿੱਤਾ ਜਾਂਦਾ ਸੀ। ਬੱਚੇ ਦੇ ਵਿਕਾਸ ’ਚ ਦੁੱਧ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ‘ਚ ਕੈਲਸੀਅਮ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ, ਜੋ ਬੱਚਿਆਂ ਦੀਆਂ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ।

ਸੰਤਰਾ
ਸੰਤਰੇ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਕਿ ਬੱਚੇ ਦੇ ਦਿਮਾਗ ਲਈ ਜਰੂਰੀ ਹੈ। ਬੱਚਿਆਂ ਦੀ ਖੁਰਾਕ ’ਚ ਸੰਤਰੇ ਨੂੰ ਸ਼ਾਮਲ ਕਰੋ। ਇਸ ਨਾਲ ਬੱਚਿਆਂ ਦੀ ਯਾਦ ਸ਼ਕਤੀ ਵਧਦੀ ਹੈ।

ਦਹੀ
ਦਹੀਂ ’ਚ ਬੀ-12, ਪ੍ਰੋਟੀਨ, ਜਿੰਕ ਅਤੇ ਹੋਰ ਬਹੁਤ ਸਾਰੇ ਪੌਸਟਿਕ ਤੱਤ ਹੁੰਦੇ ਹਨ, ਜੋ ਦਿਮਾਗ ਦੇ ਵਿਕਾਸ ਲਈ ਮਹੱਤਵਪੂਰਨ ਹੁੰਦੇ ਹਨ। ਤੁਸੀਂ ਆਪਣੇ ਬੱਚੇ ਦੇ ਨਾਸਤੇ ’ਚ ਦਹੀਂ ਸ਼ਾਮਲ ਕਰ ਸਕਦੇ ਹੋ।

ਮੱਛੀ
ਇਸ ’ਚ ਆਇਓਡੀਨ ਅਤੇ ਜਿੰਕ ਦੀ ਕਾਫੀ ਮਾਤਰਾ ਹੁੰਦੀ ਹੈ। ਜੋ ਤੁਹਾਡੇ ਬੱਚੇ ਦੇ ਵਿਕਾਸ ਲਈ ਜਰੂਰੀ ਹੈ। ਇੱਕ ਅਧਿਐਨ ਦੇ ਅਨੁਸਾਰ, ਮੱਛੀ ਦਿਮਾਗ ’ਚ ਗ੍ਰੇ ਮੈਟਰ ਨੂੰ ਤੇਜ ਕਰਦੀ ਹੈ ਅਤੇ ਉਮਰ ਦੇ ਕਾਰਨ ਦਿਮਾਗ ਨੂੰ ਖਰਾਬ ਹੋਣ ਤੋਂ ਵੀ ਬਚਾਉਂਦੀ ਹੈ।

 

Related Articles

Leave a Comment