- ਪੰਜਾਬ ਦੀ ਆਮ ਆਦਮੀ ਪਾਰਟੀ ਨੇ ਹਾਲ ਹੀ ਸੱਦੇ ਆਪਣੇ ਵਿਧਾਨ ਸਭਾ ਭਾਸ਼ਨ ਵਿੱਚ ਪੰਜਾਬ ਦੇ ਲੋਕਾਂ ਨੇ ਮੁੱਖ ਤੌਰਤੇ ਦੋ ਤਰਾਂ ਦਾ ਪ੍ਰਭਾਵ ਕਾਂਗਰਸ ਪਾਰਟੀ ਸਬੰਧੀ ਅਨੁਭਵ ਕੀਤੇ ਹਨ ।ਇਕ ਇਹ ਕਿ ਇਹ ਪਾਰਟੀ ਵੀ ਹੋਰ ਰਵਾਇੱਤੀ ਪਾਰਟੀਆਂ ਵਾੰਗੂ ਜਿਥੇ ਪੰਜਾਬ ਵਿਰੋਧੀ ਰਹੀ ਹੈ ਤੇ ਇਸ ਨੇ ਹਾਲੇ ਤਕ ਵੀ ਅਤੀਤ ਤੋਂ ਸਬਕ ਨਹੀਂ ਸਿਖਿਆ ਉਥੇ ਪੰਜਾਬੀਆਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਇਸ ਨੂੰ ਪੰਜਾਬ ਦੇ ਲੋਕਾਂ ਦੇ ਮਸੱਲਿਆਂ ਨਾਲ ਕਿਸੇ ਤਰਾਂ੍ਹ ਦਾ ਹਿੱਤ ਨਹੀਂ ਇਹ ਵੀ ਭਾਜਪਾ ਵਲੋਂ ਥਾਪੇ ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪਰੋਹਤ ਦੀ ਹੂ ਬ ਹੂ ਬੋਲੀ ਬੋਲਣ ਕਰਕੇ ਇੰਝ ਲਗਣ ਲਗ ਪਈ ਸੀ ਜਿਵੇਂ ਇਹ ਪਾਰਟੀ ਵੀ ਕਾਂਗਰਸ ਪਾਰਟੀ ਨਾ ਰਹਿ ਕੇ , ਪਤਾ ਨਹੀਂ ਕਿਹੜੇ ਲੁੱਕੇ ਹੋਏ ਕਾਰਨ ਹਨ , ਜਿਨਾਂ ਕਰਕੇ ਇਸ ਪਾਰਟੀ ਨੇ ਭਾਜਪਾ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ । ਇਹ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਬੜੇ ਚਿਰ ਤੋਂ ਦਿੱਲੀ ਵਾਲਿਆਂ ਦੇ ਕੰਮਾਂ ਦੀ ਬੇਲੋੜ੍ਹੀ ਰੀਸ ਕਰਨ ਕਰਕੇ ਪੰਜਾਬੀਆਂ ਵਿੱਚ ਆਪਣੇ ਪ੍ਰਭਾਵ ਨੂੰ ਖਤਮ ਕਰਦੀ ਆ ਰਹੀ ਹੈ ਪੰਜਾਬੀਆਂ ਵਿੱਚ ਦਿਨੋ ਦਿਨ ਵਿੱਚ ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜਿਸ ਨੂੰ ਪੰਜਾਬੀਆਂ ਨੇ ਇਨੀ ਵੱਡੇ ਪੱਧਰ ਤੇ ਵੋਟਾਂ ਪਾ ਕੇ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਉਹ ਵੀ ਪੰਜਾਬ ਦੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਨਾ ਕਰਕੇ ਸ੍ਰੀ ਕੇਜਰੀਵਾਲ ਦੀ ਪਿੱਠ ਥੱਪ ਥਪਾਉਂਦੇ ਆ ਰਹੇ ਹਨ ।ਸ੍ਰ ਭਗਵੰਤ ਸਿੰਘ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਉਨਾਂ ਨੂੰ ਬਣਾਇਆ ਨਾ ਕਿ ਸ੍ਰੀ ਕੇਜਰੀਵਾਲ ਜਾਂ ਉਸ ਦੇ ਬਣਨ ਵਾਲੇ ਜੁਆਈ ਸ੍ਰੀ ਰਾਘਵ ਚੱਢੇ ਨੂੰ ! ਪੰਜਾਬ ਵਿਧਾਨ ਸਭਾ ਸੱਦਣ ਦੇ ਸੁਆਲ ਤੇ ਪੰਜਾਬੀਆਂ੍ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਸੈਸ਼ਨ ਸੱਦਣ ਦਾ ਪੂਰਾ ਹੱਕ ਹੈ ਇਥੇ ਇਸ ਮਸੱਲੇ ਤੇ ਪੰਜਾਬ ਦੇ ਗਵਰਨਰ ਨੇ ਬੇਲੋੜ੍ਹੀ ਦੱਖਲ ਅੰਦਾਜੀ ਕਰਕੇ ਅਤੇ ਭਾਜਪਾ ਦੀ ਬੋਲੀ ਬੋਲ ਕੇ ਆਪਣੇ ਆਪ ਨੂੰ ਸੰਸਾਰ ਦੇ ਲੋਕਾਂ ਵਿੱਚ ਇੰਝ ਪੇਸ਼ ਕਰ ਲਿਆ ਹੈ ਕਿ ਜਿਵੇਂ ਉਹ ਪੰਜਾਬ ਦੇ ਗਵਰਨਰ ਘੱਟ ਤੇ ਭਾਰਤੀ ਜੰਨਤਾ ਪਾਰਟੀ ਦੇ ਉੱਚ ਲੀਡਰ ਵੱਧ ਹੋਣ!ਉਸ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬੁਲਾਉਣ ਤੇ ਬੇਲੋੜ੍ਹੀ ਆਨਾ ਕਾਨੀ ਕਰਨ ਦੀ ਥਾਂ ਤੇ ਜਦੋਂ ਉਨਾਂ ਨੇ ਪਹਿਲਾਂ ਸੇੈਸ਼ਨ ਬੁਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਤਾਂ ਆਮ ਆਦਮੀ ਪਾਰਟੀ ਨੂੰ ਸੈਸ਼ਨ ਦੀ ਕਾਰਵਾਈ ਕਰਨ ਦੇਣੀ ਚਾਹੀਦੀ ਸੀ। ਪਰ ਪਹਿਲੀ ਵਾਰ ਅਜਿਹਾ ਨਾ ਕਰਕੇ ਉਨਾਂ ਨੇ ਆਪਣੇ ਨਾਂ ਨੂੰ ਵੱਟਾ ਜਰੂਰ ਲਗਵਾ ਲਿਆ ਹੈ ।ਆਖਰ ਹੋਇਆ ਕੀ ਕਿ ਆਮ ਆਦਮੀ ਪਾਰਟੀ ਨੇ ਹੋਰ ਢੰਗ ਵਰਤ ਕੇ ਆਖਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਹੀ ਲਿਆ ਹੈ।ਇਸ ਸੈਸ਼ਨ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਸੈਸ਼ਨ ਦੀ ਰਵਾਇਤ ਮੁਤਾਬਿਕ ਸਭ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ। ਜਿਸ ਨੂੰ ਸਾਰੇ ਵਿਧਾਨ ਸਭਾ ਮੈਂਬਰਾਂ ਨੇ ਬੜੇ ਧਿਆਨ ਨਾਲ ਸੁਣਿਆ। ਉਪਰੰਤ ਜਦੋਂ ਮੁੱਖ ਮੰਤਰੀ ਪੰਜਾਬ ਨੇ ਭਰੋਸੇ ਦਾ ਮੱਤਾ ਲਿਆਂਦਾ ਤਾਂ ਇਸ ਤੇ ਜਿਹੜਾ ਡਰਾਮਾ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ ਪਾਰਟੀ ਨੇ ਕਰ ਵਿਖਾਇਆ ਇਸ ਨੇ ਸੈਸ਼ਨ ਵਿੱਚ ਪੰਜਾਬ ਦੇ ਗੰਭੀਰ ਮੁੱਦੇ ਲਿਆ ਕੇ ਉਸ ਤੇ ਵਿਚਾਰਾਂ ਕਰਨ ਦੀ ਥਾਂ ਤੇ ਭਾਜਪਾ ਤੇ ਗਵਰਨਰ ਵਾਲੀ ਬੋਲੀ ਬੋਲ ਕੇ ਆਪਣੇ ਤੇ ਪਾਰਟੀ ਦੇ ਨਾਂ ਤੇ ਵੱਟਾ ਜਰੂਰ ਲਗਾ ਲਿਆ ਹੈ ।ਜਦੋਂ ਕਿ ਭਾਜਪਾ ਦੇ ਦੋ ਵਿਧਾਨਕਾਰ ਵਿਧਾਨ ਸਭਾ ਵਿੱਚ ਬੈਠ ਕੇ ਇਸ ਘਟਨਾਕਰਮ ਦਾ ਅਨੰਦ ਲੈਂਦੇ ਤੇ ਉਸ ਤੇ ਮੁਸਕੜ੍ਹੀਆਂ ਲੈਂਦੇ ਵੇਖੇ ਗਏ ।ਜਿਹੜਾ ਕੰਮ ਭਾਜਪਾ ਦੇ ਵਿਧਾਨ ਸਭਾ ਮੈਂਬਰਾਂ ਨੂੰ ਕਰਨਾ ਬਣਦਾ ਸੀ ਉਹ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਨੇ ਕਰਕੇ ਆਪਣੀ ਅੱਕਲ ਦਾ ਜਨਾਜਾ ਜਰੂਰ ਕੱਢ ਲਿਆ ਹੈ । ਪੰਜਾਬ ਦੇ ਕਈ ਟੀ.ਵੀ. ਚੈਨਲਾਂ ਵਾਲਿਆਂ ਤੇ ਚਿੰਤਕਾਂ ਨੇ ਇਹ ਅਨੁਭਵ ਕਰਦੇ ਹੋਏ ਇਹ ਕਿਹਾ ਹੈ , ਚਲੋ, ਮਨ ਲਉ ਜੇ ਆਮ ਆਦਮੀ ਪਾਰਟੀ ਨੇ ਜਦੋਂ ਕਿਸੇ ਰਾਜਨੀਤਕ ਵਿਰੋਧੀ ਧਿਰ ਨੇ ਉਨਾਂ ਕੋਲੋਂ ਭਰੋਸੇ ਦੇ ਵੋਟ ਦੀ ਮੰਗ ਹੀ ਨਹੀਂ ਸੀ ਕੀਤੀ ਤਾਂ ਇਸ ਸੈਸ਼ਨ ਨੂੰ ਬੁਲਾਉਣ ਦੀ ਜਰੂਰਤ ਹੀ ਨਹੀਂ ਸੀ !
- ਆਮ ਆਦਮੀ ਪਾਰਟੀ ਬਾਰੇ ਪੰਜਾਬੀਆਂ ਵਿੱਚ ਇਹ ਪ੍ਰਭਾਵ ਪੱਕਾ ਹੋ ਗਿਆ ਹੈ ਕਿ ਪਾਰਟੀ ਦਾ ਸੁਪਰੀਮੋ ਸ੍ਰੀ ਕੇਜਰੀਵਾਲ ਜੋ ਵੀ ਸੱਚ ਝੂਠ ਉਨਾਂ ਨੂੰ ਕਰਨ ਲਈ ਕਹਿੰਦਾ ਹੈ ।ਪੰਜਾਬ ਦੀ ਆਮ ਆਦਮੀ ਪਾਰਟੀ ਵਾਲੇ ਅੱਖਾਂ ਮੀਟ ਕੇ ਉਸ ਤੇ ਅਮਲ ਕਰਨ ਲਗ ਜਾਂਦੇ ਹਨ ਜਿਵੇਂ ਪੰਜਾਬ ਦੇ ਇਜਲਾਸ ਤੋਂ ਪਹਿਲਾਂ ਬਿਨਾ ਕਿਸੇ ਪਾਰਟੀ ਦੇ ਮੰਗ ਤੇ ਸ੍ਰੀ ਕੇਜਰੀਵਾਲ ਨੇ ਦਿੱਲੀ ਦਾ ਸੈਸ਼ਨ ਬੁਲਾ ਕੇ ਇਕ ਡਰਾਮਾ ਜਿਹਾ ਕੀਤਾ ਹੈ।ਇਸ ਦਾ ਕਾਰਨ ਕੀ ਦਸਿਆ ਗਿਆ ਕਿ ਅਖੇ ਭਾਜਪਾ ਉਨਾਂ ਦੇ ਵਿਧਾਨ ਸਭਾ ਮੈਂਬਰਾਂ ਨੂੰ ਕਰੋੜਾਂ ਰੁਪਏ ਦਾ ਲਾਲਚ ਦੇ ਕੇ ਉਨਾਂ ਨੂੰ ਖਰੀਦਣਾ ਚਾਹੁੰਦੇ ਸਨ ? ਅਸੀ ਦੇਸ਼ ਦੇ ਲੋਕਾਂ ਨੂੰ ਇਹ ਦਸਣਾ ਚਾਹੁੰਂਦੇ ਹਾ ਕਿ ਆਮ ਆਦਮੀ ਦੇ ਵਿਧਾਨਕਾਰ ਚਟਾਣ ਵਾੰਗੂ ਪਾਰਟੀ ਨਾਲ ਖੜ੍ਹੇ ਹਨ।ਇਹ ਗੱਲ ਆਮ ਲੋਕਾਂ ਦੇ ਗਲਾਂ ਵਿੱਚੋਂ ਹੇਠਾਂ ਨਹੀਂ ਉੱਤਰ ਰਹੀ ।ਇਥੇ ਵਿਰੋਧੀ ਧਿਰ ਕਾਂਗਰਸ ਪਾਰਟੀ ਕੋਲ ਬਹੁਤ ਵਧੀਆ ਮੌਕਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਜੋ ਕੁਝ ਦਫਤਰਾਂ ਵਿੱਚ ਅਧਿਕਾਰੀਆਂ ਨਾਲ ਵਿਹਾਰ ਕਰਦੇ ਆ ਰਹੇ ਹਨ , ਕਿਸ ਤਰਾਂ੍ਹ ਬਿਨਾ ਨੰਬਰ ਪਲੇਟ ਲਿਆਂ ਆਪਣੀਆਂ ਗੱਡੀਆਂ ਤੇ ਲਗਾ ਕੇ ਬਿਨਾ ਕਿਸੇ ਖੌਫ ਦੇ ਘੁੰਮ ਫਿਰ ਕੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਲਾਹ ਰਹੇ ਹਨ , ਸਰਕਾਰ ਦੇ ਇਕ ਮੰਤਰੀ ਤੇ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਲਗ ਰਹੇ ਹਨ , ਆਮ ਆਦਮੀ ਪਾਰਟੀ ਵਾਲੇ ਬੜਾ ਪ੍ਰਚਾਰ ਕਰਦੇ ਰਹੇ ਸਨ ਕਿ ਉਨਾਂ ਨੂੰ ਵੀ ਆਈ ਪੀ ਕਲਚਰ ਨਹੀਂ ਚਾਹੀਦਾ ਪਰ ਜਿਨਾਂ ਲਾਮ ਲਸ਼ਕਰ ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਦਿੱਤਾ ਹੋਇਆ ਹੈ , ਸਰਕਾਰ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਹਨ ਉਹ ਹੁਣ ਤਕ ਕਿੰਨੇ ਕੁ ਪੂਰੇ ਕਰ ਕੀਤੇ ਹਨ , ਪੰਜਾਬ ਦੇ ਬਹੁਤ ਸਾਰੇ ਮਸੱਲੇ ਜਿਵੇਂ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨਾ , ਪੰਜਾਬ ਦੇ ਪਾਣੀ ਨੂੰ ਜਿਹੜੀਆਂ ਸਟੇਟਾਂ ਬਿਨਾ ਪੰਜਾਬ ਨੂੰ ਪੈਸੇ ਦਿੱਤੇ ਵਰਤਦੀਆਂ ਆ ਰਹੀਆਂ ਹਨ ਆਦਿ ਵਰਗੇ ਮਸੱਲੇ ਉਠਾ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਸੀ।ਪਰ ਕਾਂਗਰਸ ਪਾਰਟੀ ਨੇ ਅਜਿਹਾ ਨਾ ਕਰਕੇ ਜਿਥੇ ਪੰਜਾਬ ਦੇ ਲੋਕਾਂ ਨਾਲ ਵਿਸਾਹਘਾਤ ਕੀਤਾ ਹੈ ਉਥੇ ਇਹ ਵੀ ਪੰਜਾਬੀਆਂ ਨੂੰ ਦੱਸ ਦਿੱਤਾ ਹੈ ਕਿ ਇਹ ਲੋਕਾਂ ਦੇ ਹਿੱਤਾਂ ਦੀ ਪੈਰਵੀ ਕਰਨ ਦੀ ਥਾਂ ਤੇ ਸਿਰਫ ਸਰਕਾਰ ਦਾ ਵਿਰੋਧ ਕਰਨ ਵਾਲੀ ਪਾਰਟੀ ਹੀ ਹੈ ! ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ੍ਰ ਪਰਤਾਪ ਸਿੰਘ ਬਾਜਵਾ ਨੇ ਅਜਿਹੀ ਗੈਰ ਉਸਾਰੂ ਨੀਤੀ ਅਪਣਾਅ ਕੇ ਆਪਣੀ ਸ਼ਖਸ਼ੀਅਤ ਨੂੰ ਨੀਵਾਂ ਜਰੂਰ ਕਰ ਲਿਆ ਹੈ ।ਸੂਬੇ ਦੇ ਬੁੱਧੀ ਜੀਵੀਆਂ ਨੇ ਸ਼ਕ ਪਰਗਟ ਕਰਦਿਆਂ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜਿਸ ਤਰਾਂ ਸਰਕਾਰ ਵਿਰੁੱਧ ਗਰਜ ਰਹੇ ਹਨ ਉਸ ਵਿੱਚੋਂ ਉਨਾਂ ਵਿੱਚ ਡਰ ਪੇੈਦਾ ਹੋਏ ਹੋਣ ਦੀ ਝਲੱਕ ਸਾਫ ਨਜਰ ਆਉਂਦੀ ਹੈ ਕਿ ਜਿਵੇਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਨੇ ਕਰੋੜਾਂ ਅਰਬਾਂ ਦੇ ਸਕੈਂਡਲ ਕਰਨ ਕਰਕੇ ਜਾਂ ਤਾਂ ਜੇਲ੍ਹ ਦੀ ਹਵਾ ਖਾ ਚੁੱਕੇ ਹਨ ਤੇ ਕਈ ਹੁਣ ਤਕ ਖਾ ਵੀ ਰਹੇ ਹਨ ।ਰਾਜਾ ਵੜਿੰਗ ਦਾ ਗਰਜ ਗਰਜ ਕੇ ਸਰਕਾਰ ਵਿਰੱੁਧ ਬੋਲਣਾ ਦੱਸ ਰਿਹਾ ਹੈ ਜਿਵੇਂ ਉਨਾਂ ਨੂੰ ਆਪਣਾ ਡਰ ਸਤਾ ਰਿਹਾ ਹੈ ਕਿ ਉਹ ਬੱਸਾਂ ਦੀਆਂ ਬਾਡੀਆਂ ਵੱਧ ਭਾਅ ਤੇ ਲਗਾਉਣ ਦੇ ਸਕੈਂਡਲ ਵਿੱਚ ਵੀ ਜਰੂਰ ਫੱਸਣਗੇ ।ਪੰਜਾਬ ਦੇ ਲੋਕਾਂ ਵਿੱਚ ਇਹ ਵੀ ਸ਼ੰਕੇ ਉੱਭਰ ਰਹੇ ਹਨ ਕਿ ਜਿਵੇਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸਾ ਮੰਤਰੀ ਤੇ ਹੋਰ ਲੀਡਰ ਜਿਹੜੇ ਕਿਸੇ ਨਾ ਕਿਸੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਲਿਪਤ ਸਨ ਉਨਾਂ ਨੇ ਆਪਣੇ ਬਚਾਓ ਲਈ ਭਾਜਪਾ ਵਿੱਚ ਪਹਿਲਾਂ ਹੀ ਸ਼ਮੂਲੀਅਤ ਕਰ ਲਈ ਸੀ ।ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਬਜਟ ਸੈਸ਼ਨ ਦੌਰਾਨ ਜਿਸ ਤਰਾਂ੍ਹ ਗਵਰਨਰ ਵਲੋਂ ਅਪਣਾਈ ਨੀਤੀ ਦੀ ਰੱਜ ਕੇ ਵਕਾਲਤ ਕੀਤੀ ਗਈ ਹੈ ਇਸ ਤੋਂ ਇੰਝ ਸੰਕੇਤ ਮਿਲ ਰਿਹਾ ਹੈ ਕਿ ਜਿਵੇਂ ਇਸ ਪਾਰਟੀ ਦੇ ਹੋਰ ਕਈ ਭ੍ਰਿਸ਼ਟ ਆਗੂ ਅੱਜ ਵੀ ਆਪਣੀ ਚਮੜ੍ਹੀ ਬਚਾਉਣ ਲਈ ਭਾਜਪਾ ਵਿੱਚ ਸ਼ਾਮਲ ਹੋਏ ਕਿ ਹੋਏ !ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਜਿਸ ਤਰਾਂ ਦਾ ਘਟੀਆ ਵਿਹਾਰ ਭਾਜਪਾ ਦੇ ਆਗੂਆਂ ਵਲੋਂ ਕੀਤਾ ਗਿਆ ਹੈ ਉਹ ਕਾਂਗਰਸ ਆਗੂਆਂ ਦੇ ਸਾਹਮਣੇ ਹੈ ।ਇਸ ਤੋਂ ਵੀ ਮਾੜ੍ਹੀ ਕਾਂਗਰਸ ਪਾਰਟੀ ਦੇ ਸਪੀਕਰ ਰਾਣਾ ਕੇ ਪੀ ਸਿੰਘ ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਕਈ ਮਹੀਨੇ ਜੇਲ੍ਹ ਦੀ ਹਵਾ ਖਾ ਚੁੱਕੇ ਤੇ ਅਗੋਂ ਫਿਰ ਭ੍ਰਿਸ਼ਟਾਚਾਰ ਦੇ ਇਕ ਦੋਸ਼ ਵਿੱਚ ਫਿਰ ਕਿਸੇ ਸਮੇਂ ਵੀ ਜੇਲ੍ਹ ਵਿੱਚ ਜਾ ਸਕਣ ਵਾਲੇ ਸਾਧੂ ਸਿੰਘ ਧਰਮਸੋਤ ਆਦਿ ਕਈ ਕਾਂਗਰਸੀ ਆਗੂਆਂ ਨੂੰ ਭਾਜਪਾ ਨੇ ਆਪਣੇ ਵਿੱਚ ਸ਼ਾਮਲ ਕਰਨ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਹੈ ਕਿ ਉਹ ਕਾਂਗਰਸ ਦੇ ਇਹੋ ਜਿਹੇ ਭ੍ਰਿਸ਼ਟ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਨਹੀਂ ਕਰੇਗੀ ।ਇਸ ਤਰਾਂ੍ਹ ਕਾਂਗਰਸ ਦੇ ਆਗੂਆਂ ਦੀ ਰੱਜ ਕੇ ਮਿੱਟੀ ਖੁਆਰ ਕਰ ਦਿੱਤੀ ਹੈ ਜਦੋਂ ਕਿ ਭਾਜਪਾ ਪਹਿਲਾਂ ਹੀ ਥੋਕ ਦੇ ਭਾਅ ਤੇ ਵੱਖ ਵੱਖ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਦੀ ਭਾਜਪਾ ਵਿੱਚ ਸ਼ਮੂਲੀਅਤ ਕਰਵਾ ਕੇ ਉਨਾਂ ਨੂੰ ਪਵਿੱਤਰ ਕਰ ਚੁੱਕੀ ਹੈ।ਪਰ ਓਕਤ ਕਾਂਗਰਸੀ ਆਗੂਆਂ ਦੀ ਭਾਜਪਾ ਵਿੱਚ ਸ਼ਮੂਲੀਅਤ ਨਾ ਕਰਾਉਣ ਦੀ ਗੱਲ ਲੋਕਾਂ ਦੇ ਸਮਝ ਵਿੱਚ ਨਹੀਂ ਆ ਰਹੀ !ਇਸ ਤੋਂ ਇਹ ਲਗ ਰਿਹਾ ਹੈੇ ਕਿ ਭਾਜਪਾ ਨੂੰ ਪਤਾ ਲਗ ਗਿਆ ਹੈ ਕਿ ਜਦੋਂ ਕਾਂਗਰਸ ਦੇ ਆਗੂ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲਾਂ੍ਹ ਵਿੱਚ ਡੱਕੇ ਜਾ ਰਹੇ ਹਨ ਅਤੇ ਉਹ ਆਪਣੀ ਕਾਂਗਰਸ ਪਾਰਟੀ ਨੂੰ ਆਪ ਹੀ ਖਤਮ ਕਰ ਰਹੇ ਹਨ।ਉਨਾਂ ਦਾ ਦੇਸ਼ ਨੰੁੂ ਕਾਂਗਰਸ ਮੁੱਕਤ ਕਰਨ ਦਾ ਮੰਤਵ ਜਦੋਂ ਕਾਂਗਰਸ ਪਾਰਟੀ ਵਾਲੇ ਆਪ ਹੀ ਕਰ ਰਹੇ ਹਨ ਤਾਂ ਫਿਰ ਭਾਜਪਾ ਨੂੰ ਕੀ ਲੋੜ੍ਹ ਹੈ ਕਿ ਉਹ ਇਨਾਂ ਕਾਂਗਰਸੀ ਆਗੂਆਂ ਨੂੰ ਭਾਜਪਾ ਵਿੱਚ ਸ਼ਮੂਲੀਅਤ ਕਰਵਾ ਕੇ ਆਪਣੀ ਬੇਲੋੜ੍ਹੀ ਬਦਨਾਮੀ ਕਿਉਂ ਖੱਟਣ? ਭਾਜਪਾ ਦਾ ਹੁਣ ਇਹ ਗੱਲ ਕਹਿਣੀ ਤਾਂ ਉਸ ਤੇ ਇੰਝ ਢੁੱਕ ਰਹੀ ਹੈ ਜਿਵੇਂ ਇਕ ਪੰਜਾਬੀ ਦਾ ਅਖਾਣ ਹੈ “ਨੌਂ ਸੋ ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ” ਹੋਵੇ।ਕਾਂਗਰਸ ਪਾਰਟੀ ਨੂੰ ਭਾਜਪਾ ਦੀ ਕਹੀ ਇਸ ਗੱਲ ਤੋਂ ਸਬਕ ਸਿੱਖਣ ਦੀ ਜਰੂਰਤ ਹੈ ! ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜਰੂਰਤ ਹੈ ।ਭਾਰਤੀ ਜੰਨਤਾ ਪਾਰਟੀ ਦੀ ਸਰਕਾਰ ਨੇ ਅੱਠ ਸਾਲ ਦੇ ਸਮੇਂ ਵਿੱਚ ਦੇਸ਼ ਨੂੰ ਸਿਖਰਾਂ ਦੇ ਫਿਰਕੂਪੁਣੇ ਦੀ ਲਪੇਟ ਵਿੱਚ ਲਿਆ ਕੇ ਦੋ ਗੁਜਰਾਤੀ ਕਾਰਪੋਰੇਟਾਂ ਦੇ ਹੱਥ ਦੇਸ਼ ਦੀ ਸਾਰੀ ਸੰਪਤੀ ਨੂੰ ਕੌਡੀਆਂ ਦੇ ਭਾਅ ਤੇ ਲੁਟਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਹਿੰਦੂ,ਮੁਸਲਿਮ ਦੀ ਆਪਸੀ ਲੜਾਈ ਵਿੱਚ ਫਸਾ ਕੇ ਆਪਣੇ ਦੋ ਗੁਜਰਾਤੀ ਮਿੱਤਰਾਂ ਕੋਲ ਦੇਸ਼ ਨੂੰ ਗਿਰਵੀ ਰਖਿਆ ਜਾ ਰਿਹਾ ਹੈ ।ਇਸ ਸਮੇਂ ਦੇਸ਼ ਬਹੁਤ ਹੀ ਕਠਿਨਾਈਆਂ ਵਿੱਚ ਫੱਸੀ ਜਾ ਰਿਹਾ ਹੈ ।
- ਡਾਲਰ ਦੇ ਮੁਕਾਬਲੇ ਵਿੱਚ ਭਾਰਤੀ ਰੁਪਇਆ ਲਗਾਤਾਰ ਡਿਗੱਦਾ ਜਾ ਰਿਹਾ ਹੈ ।ਭ੍ਰਿਸ਼ਟਾਚਾਰ , ਮਹਿੰਗਾਈ , ਬੇਰੁਜਗਾਰੀ ਆਦਿ ਅਲਾਮਤਾਂ ਨੇ ਦੇਸ਼ ਦੇ ਲੋਕਾਂ ਦੀ ਆਰਥਕਤਾ ਨੂੰ ਬੁਰੀ ਤਰਾਂ ਪ੍ਰਭਾਵਤ ਕੀਤਾ ਹੋਇਆ ਹੈ ।ਗਰੀਬ ਸਿੱਖਰਾਂ ਦਾ ਗਰੀਬ , ਅਮੀਰ ਸਿੱਖਰਾਂ ਦਾ ਅਮੀਰ ਬਣ ਰਿਹਾ ਮੱਧ ਵਰਗੀ ਲੋਕ ਦੋਹਾਂ ਪਿੜਾਂ ਵਿੱਚ ਬੁਰੀ ਤਰਾਂ੍ਹ ਪਿੱਸ ਰਹੇ ਹਨ ਹਾਲਤ ਇਹ ਬਣ ਚੁੱਕੀ ਹੈ ਜਿਵੇਂ “ਨੀਰੂ ਬੰਸਰੀ ਵਜਾ ਰਿਹਾ ਤੇ ਰੋਮ ਸੜ੍ਹ ਰਿਹਾ ”।ਇਸ ਸਥਿੱਤੀ ਵਿੱਚੋਂ ਦੇਸ਼ ਦੇ ਲੋਕਾਂ ਨੂੰ ਜੇ ਕਰ ਕੱਢ ਸਕਦੀਆਂ ਹਨ ਤਾਂ ਉਹ ਦੇਸ਼ ਦੀਆਂ ਸੁਹਿੱਰਦ ਰਾਜਨੀਤਕ ਪਾਰਟੀਆਂ ਜਿਨਾਂ ਦਾ ਖਾਸਾ ਧਰਮ ਨਿਰਪੇਖਤਾ ਹੈ ।ਦੇਸ਼ ਦੀਆਂ ਸਾਰੀਆਂ ਤਾਨਾਸ਼ਾਹ ਨੀਤੀਆਂ ਵਿਰੁੱਧ ਲੜਣ ਵਾਲੀਆਂ ਧਰਮ ਨਿਰਪੇਖ ਰਾਜਨੀਤਕ ਪਾਰਟੀਆਂ ਨੂੰ ਹੁਣ ਤੋਂ ਹੀ ਇਕ ਜੁੱਟ ਹੋ ਕੇ ਸੰਨ 2024 ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਦੇਸ਼ ਦੇ ਗਲੋਂ ਲਾਹੁਣ ਲਈ ਹੁਣ ਤੋਂ ਹੀ ਦੋ ਧਿੱਰੀ ਲੜਾਈ ਲੜਣੀ ਸ਼ੁਰੂ ਕਰਨੀ ਪਵੇਗੀ ।ਇਕ ਤਾਂ ਲੋਕ ਸਭਾ ਵੋਟਾਂ ਈ.ਵੀ.ਐਮ. ਦੀ ਥਾਂ ਤੇ ਜਿਵੇਂ ਸਾਰੇ ਸੰਸਾਰ ਵਿੱਚ ਬੈਲਟ ਪੇਪਰ ਰਾਹੀ ਹੁੰਦੀਆਂ ਹਨ ਬੈਲਟ ਪੇਪਰ ਰਾਹੀਂ ਹੀ ਕਰਾਈਆਂ ਜਾਣ ਦੀ ਸਰਕਾਰ ਕੋਲੋਂ ਮੰਗ ਕਰਨੀ ਚਾਹੀਦੀ ਹੈ।ਜੇ ਕਰ ਸਰਕਾਰ ਇਸ ਤੇ ਸਹਿਮਤ ਨਹੀਂ ਹੁੰਦੀ ਤਾਂ ਇਸ ਵਿਰੁੱਧ ਦੇਸ਼ ਭਰ ਵਿੱਚ ਜੋਰਦਾਰ ਅੰਦੋਲਨ ਸ਼ੁਰੂ ਕੀਤਾ ਜਾਵੇ, ਦੂਸਰਾ ਸਾਰੀਆਂ ਪਾਰਟੀਆਂ ਇਕ ਮੁੱਠ ਹੋ ਕੇ ਭਾਜਪਾ ਵਿਰੁੱਧ ਇਕੋ ਇਕ ਸਾਂਝਾ ਉਮੀਦਵਾਰ ਖੜਾ ਕਰਕੇ ਉਸ ਨੂੰ ਸਖਤ ਭਾਂਜ ਦੇਣ ਦੀ ਨੀਤੀ ਘੜਣ, ਤਾਂ ਹੀ ਇਸ ਪਾਰਟੀ ਵਲੋਂ ਦੇਸ਼ ਵਿੱਚ ਤਾਨਾਸ਼ਾਹੀ ਢੰਗ ਨਾਲ ਸਥਾਪਤ ਕੀਤੇ ਜਾ ਰਹੇ “ਹਿੰਦੂ ਰਾਸ਼ਟਰ “ ਦੇ ਕਲੰਕ ਨੂੰ ਲਾਹ ਕੇ ਦੇਸ਼ ਦੇ ਲੋਕ ਤੰਤਰ ਨੂੰ ਬਚਾਇਆ ਜਾ ਸਕਦਾ ਹੈ।