–ਚਾਰ ਮਿੰਟ ਚ ਵੀ ਬਸਪਾ ਵਿਧਾਇਕ ਦਾ ਇਕ ਵਾਰ ਚੇਹਰਾ ਨਾ ਦਿਖਾਉਣਾ ਮੰਦਭਾਗਾ–
ਚੰਡੀਗੜ੍ਹ, 1 ਅਕਤੂਬਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ’ਚੋਂ ਦਿਖਾਏ ਜਾ ਰਹੇ ਲਾਈਵ ਵਿਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਲਾਈਵ ਦਿਖਾਉਣ ਤੋਂ ਕੀਤੇ ਜਾ ਰਹੇ ਪੱਖਪਾਤ ਦੀ ਸਖਤ ਨਿਖੇਧੀ ਕੀਤੀ। ਜਾਰੀ ਬਿਆਨ ਵਿੱਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ‘ਆਪ’ ਸਰਕਾਰ ਸਿਰਫ ਸੱਤਾਧਾਰੀ ਵਿਧਾਇਕਾਂ ਨੂੰ ਹੀ ਇੰਝ ਦਿਖਾ ਰਹੀ ਹੈ ਜਿਵੇਂ ਸਾਰੇ ਵਿਧਾਇਕਾਂ ਨੂੰ ਦੋਹਰੇ ਦੋਹਰੇ ਵਿਆਹ ਕਰਨ ਲਈ ਸਗੁਨ ਪਾਉਣ ਲਈ ਚਿਕਨੇ ਚੋਪੜੇ ਮੂੰਹ ਦਿਖਾਏ ਜਾ ਰਹੇ ਹਨ। ਮੁੰਡੇ ਕੁੜੀ ਦਾ ਚੇਹਰਾ ਇੰਨਾ ਪਰਚਾਰ ਦਾ ਮੇਟਰੋਮੋਨਿਅਲ ਏਜੇਂਸੀਆ ਨਹੀਂ ਕਰਦੀਆਂ ਜਿੰਨਾ ਵਿਧਾਨ ਸਭਾ ਦੇ ਕੈਮਰੇ ਕਰਦੇ ਹਨ ‘ਆਪ’ ਵਿਧਾਇਕਾਂ ਨੂੰ ਬੋਲਦੇ ਸਮੇਂ ਨੇੜੇ ਤੋਂ ਦਿਖਾਇਆ ਜਾਂਦਾ ਹੈ, ਦੂਜੀ ਪਾਰਟੀ ਦੇ ਵਿਧਾਇਕਾਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਜਦੋਂ ਵਿਧਾਨ ਸਭਾ ਵਿੱਚ ਦਲਿਤਾਂ ਦੇ ਮੁੱਦੇ ਚੁੱਕ ਰਹੇ ਸਨ ਤਾਂ ਉਨ੍ਹਾਂ ਨੂੰ ਨਾ ਦਿਖਾਉਣ ਨਾਲ‘ਆਪ’ ਸਰਕਾਰ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ ਹੈ, ਜਦੋਂ ਕਿ ਬਸਪਾ ਵਿਧਾਇਕ ਲਗਾਤਾਰ ਚਾਰ ਮਿੰਟ ਬੋਲੇ ਸਨ।
ਇਹਨਾ ਚਾਰ ਮਿੰਟਾਂ ਵਿਚ ਜਦੋਂ ਕੈਮਰਾ ਕੇਜਰੀਵਾਲ ਦੇ ਚੇਲਿਆ, ਸਪੀਕਰ ਤੇ ਕੈਬਨਿਟ ਮੰਤਰੀ ਤੇ ਘੁੰਮਦਾ ਹੈ, ਤਾਂ ਦਲਿਤ ਵਿਧਾਇਕ ਤੇ ਕਿਉਂ ਨਹੀਂ ਘੁੰਮ ਸਕਦਾ। ਸਪੀਕਰ ਸ਼੍ਰੀ ਕੁਲਤਾਰ ਸੰਧਵਾ ਜੀ ਦੱਸਣ ਕਿ ਦਲਿਤਾਂ ਦੇ ਚਿਹਰੇ ਦਿਖਾਉਣ ਤੋ ਕਿਆ ਵਿਧਾਨ ਸਭਾ ਦੇ ਕੈਮਰੇ ਭਿੱਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਦਨ ਵਿੱਚ ਵੀ ਦਲਿਤਾਂ ਨਾਲ ਪੱਖਪਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਦਲਿਤ ਵਿਧਾਇਕਾਂ ਨੂੰ ਹੀ ਦਿਖਾਇਆ ਜਾਂਦਾ ਹੈ ਜਿਹੜੇ ‘ਆਪ’ ਦੇ ਸੀਰੀ ਬਣਕੇ ਸਰਕਾਰ ਦੀ ਭਾਸ਼ਾ ਬੋਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਵਿਚੋਂ ਬਣੇ ਦਲਿਤ ਵਿਧਾਇਕ ਦਲਿਤ ਪੱਖੀ ਹੁੰਦੇ ਤਾਂ ਲਾਅ ਅਫਸਰਾਂ ਵਿੱਚ ਭਰਤੀ ਸਮੇਂ ਹੋਏ ਪੱਖਪਾਤ ਦਾ ਡਟਕੇ ਵਿਰੋਧ ਕਰਦੇ, ਪ੍ਰੰਤੂ ਮਾਲਕਾਂ ਦੇ ਇਸ਼ਾਰਿਆਂ ਉਤੇ ਚਲਦਿਆਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣਾ ਦਲਿਤ ਵਿਰੋਧੀ ਨੀਤੀਆਂ ਦਾ ਤਿਆਗਕੇ ਕੰਮ ਕਰੇ। ਉਨ੍ਹਾਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਕਜੁੱਟ ਹੋਕੇ ‘ਆਪ’ ਦੀਆਂ ਦਲਿਤ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ 9ਅਕਤੂਬਰ ਨੂੰ ਖੰਨਾ ਵਿਖੇ ਵਰਕਰ ਸਮੇਲਨ ਕਰਕੇ ਦਿੱਤਾ ਜਾਵੇਗਾ।