Home » Big News : ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਭਾਰਤ ’ਚ ਕੀਤਾ ਗਿਆ ਬੰਦ

Big News : ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਭਾਰਤ ’ਚ ਕੀਤਾ ਗਿਆ ਬੰਦ

by Rakha Prabh
132 views

Big News : ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਭਾਰਤ ’ਚ ਕੀਤਾ ਗਿਆ ਬੰਦ
ਨਵੀਂ ਦਿੱਲੀ, 1 ਅਕਤੂਬਰ : ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਭਾਰਤ ’ਚ ਰੋਕ ਲਗਾ ਦਿੱਤੀ ਗਈ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ’ਤੇ ਕੀਤਾ ਗਿਆ ਹੈ। ਟਵਿੱਟਰ ਦੇ ਇਸ ਕਦਮ ਨਾਲ ਹੀ ਹੁਣ ਭਾਰਤ ’ਚ ਪਾਕਿਸਤਾਨ ਸਰਕਾਰ ਦੇ ਇਸ ਅਕਾਊਂਟ @GovtofPakistan ਦਾ ਕੋਈ ਵੀ ਟਵੀਟ ਨਹੀਂ ਦਿਸੇਗਾ। ਜਾਣਕਾਰੀ ਅਨੁਸਾਰ ਇਹ ਕਾਰਵਾਈ ਸੁਰੱਖਿਆ ਕਾਰਨਾਂ ਤੋਂ ਕੀਤੀ ਗਈ ਹੈ। ਇਹ ਕਦਮ ਤਿੰਨ ਹਫਤੇ ਪਹਿਲਾਂ ਵੀ ਉਠਾਇਆ ਗਿਆ ਸੀ।

ਟਵਿੱਟਰ ਦੀ ਪਾਲਿਸੀ ਅਨੁਸਾਰ ਇਹ ਕਦਮ ਸਥਾਨਕ ਨਿਯਮ ਅਨੁਸਾਰ ਉਠਾਇਆ ਜਾਂਦਾ ਹੈ। ਇਸ ਦੇ ਜਰੀਏ ਸੁਰੱਖਿਆ ਅਤੇ ਸਥਾਨਕ ਕਾਨੂੰਨਾਂ ਨੂੰ ਧਿਆਨ ’ਚ ਰੱਖਦੇ ਹੋਏ ਵਰਤੋਂਕਾਰ ਦੀ ਬੋਲਣ ਦੀ ਆਜਾਦੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਤਿੰਨ ਹਫਤੇ ਪਹਿਲਾਂ ਵੀ ਇਹ ਰੋਕ ਲਗਾਈ ਗਈ ਸੀ।

ਕੇਂਦਰ ਸਰਕਾਰ ਵੱਲੋਂ ਹਾਲ ਹੀ ’ਚ ਪੀਐਫਆਈ ’ਤੇ 5 ਸਾਲ ਦਾ ਬੈਨ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਅਕਾਊਂਟ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਸੀ। ਕਾਬਿਲੇਗੌਰ ਹੈ ਕਿ ਈਡੀ ਤੇ ਐਨਆਈਏ ਵੱਲੋਂ ਪਿਛਲੇ ਹਫਤੇ ਹੀ ਪੀਐਫਆਈ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਏਜੰਸੀ ਨੂੰ ਇਨ੍ਹਾਂ ਟਿਕਾਣਿਆਂ ਤੋਂ ਪੀਐਫਆਈ ਦੇ ਅੱਤਵਾਦੀ ਸੰਗਠਨ ਅਲਕਾਇਦਾ ਅਤੇ ਹੋਰ ਸੰਗਠਨਾਂ ਨਾਲ ਜੁੜੇ ਹੋਣ ਦੇ ਸਬੂਤ ਮਿਲੇ ਸਨ।

Related Articles

Leave a Comment