Home ਪੰਜਾਬ ਸ਼ਹਿਰ ਮੱਲਾਂ ਵਾਲਾ ਨੂੰ ਵਿਕਾਸ ਪੱਖੋਂ ਬਣਾਵਾਂਗੇ ਨਮੂਨੇ ਦਾ ਸ਼ਹਿਰ- ਸੀ.ਵਾ.ਪ੍ਰਧਾਨ-ਰੀਤੂ ਕੱਕੜ

ਸ਼ਹਿਰ ਮੱਲਾਂ ਵਾਲਾ ਨੂੰ ਵਿਕਾਸ ਪੱਖੋਂ ਬਣਾਵਾਂਗੇ ਨਮੂਨੇ ਦਾ ਸ਼ਹਿਰ- ਸੀ.ਵਾ.ਪ੍ਰਧਾਨ-ਰੀਤੂ ਕੱਕੜ

by gpsingh
44 views

ਫਿਰੋਜ਼ਪੁਰ/ਮੱਲਾਂ ਵਾਲਾ ਖਾਸ 19 ਫਰਵਰੀ-(ਰੋਸ਼ਨ ਲਾਲ ਮਨਚੰਦਾ )-

ਆਮ ਆਦਮੀ ਪਾਰਟੀ ਮੱਲਾਂ ਵਾਲਾ ਖਾਸ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਉਰਫ਼ ਹੀਰਾ ਕੱਕੜ ਜੀ ਦੀ ਧਰਮ ਪਤਨੀ ਰੀਤੂ ਕੱਕੜ ਨੇ ਨਗਰ ਪੰਚਾਇਤ ਮੱਲਾਂ ਵਾਲਾ ਖਾਸ ਤੋ ਪਿੱਛਲੇ ਦਿਨੀਂ ਸੀਨੀਅਰ ਵਾਈਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਜੋ ਜਿੰਮੇਵਾਰੀ ਉਨਾ ਨੂੰ ਸੋਂਪੀ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਉਨਾ ਕਿਹਾ ਕਿ ਸ਼ਹਿਰ ਮੱਲਾਂ ਵਾਲਾ ਖਾਸ ਨੂੰ ਵਿਕਾਸ ਪੱਖੋਂ ਇੱਕ ਨੰਬਰ ਤੇ ਲਿਆਉਣਾ ਉਨਾ ਦਾ ਮੁੱਖ ਮੰਤਵ ਹੈ ਅਤੇ ਇਸਦੇ ਲਈ ਉਹ ਜੀਅ ਤੋੜ ਮਿਹਨਤ ਕਰਨਗੇ ਉਨਾ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਵਾਸੀ ਵੀ ਉਨਾ ਦਾ ਪੂਰਨ ਸਹਿਯੋਗ ਦੇਣ ਉਨਾ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਭਰੋਸਾ ਉਹਨਾ ਉੱਤੇ ਕੀਤਾ ਹੈ ਉਹ ਉਸ ਭਰੋਸੇ ਤੇ ਪੂਰਾ ਖਰਾ ਉਤਰਨਗੇ ਇਸ ਦੌਰਾਨ ਮੱਲਾਂ ਵਾਲਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਉਰਫ਼ ਹੀਰਾ ਕੱਕੜ ਨੇ ਕਿਹਾ ਕਿ ਆਪ ਸਰਕਾਰ ਵਿਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ ਜਿਸ ਦੌਰਾਨ ਆਪ ਸਰਕਾਰ ਦੀ ਰਹਿਮਾਈ ਹੇਠ ਨਗਰ ਪੰਚਾਇਤ ਮੱਲਾ ਵਾਲਾ ਖਾਸ ਦਾ ਹੋਰ ਬੇਹਤਰ ਵਿਕਾਸ ਹੋਵੇਗਾ

Related Articles

Leave a Comment