Home » ਮੱਖੂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ ਕੱਢ ਕੇ 30 ਦਸੰਬਰ ਨੂੰ ਸ਼ਹਿਰ ਮੁਕੰਮਲ ਬੰਦ ਕਰਨ ਦੀ ਅਪੀਲ

ਮੱਖੂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਮਾਰਚ ਕੱਢ ਕੇ 30 ਦਸੰਬਰ ਨੂੰ ਸ਼ਹਿਰ ਮੁਕੰਮਲ ਬੰਦ ਕਰਨ ਦੀ ਅਪੀਲ

ਸੜਕੀ ਅਤੇ ਰੇਲ ਮਾਰਗ ਮੁੰਕਮਲ ਤੌਰ ਤੇ ਬੰਦ ਕੀਤੇ ਜਾਣਗੇ : ਕਿਸਾਨ ਆਗੂ

by Rakha Prabh
22 views

ਮੱਖੂ/ ਫਿਰੋਜ਼ਪੁਰ 27 ਦਸੰਬਰ (ਮੰਗਲ ਸਿੰਘ ਮੱਖੂ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਮੱਖੂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਮੱਖੂ ਸ਼ਹਿਰ ਵਿਖੇ ਰੋਸ ਮਾਰਚ ਕੱਢਿਆ ਗਿਆ ਅਤੇ ਦੁਕਾਨਦਾਰਾਂ ਤੋਂ ਇਲਾਵਾ ਛੋਟੇ ਵੱਡੇ ਵਪਾਰੀਆਂ , ਰੇੜੀਆਂ ਵਾਲਿਆਂ ਨੂੰ 30 ਦਸੰਬਰ2024 ਨੂੰ ਪੰਜਾਬ ਬੰਦ ਦੀ ਹਮਾਇਤ ਵਿੱਚ ਨਿਤਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਨੇ ਅਪੀਲ ਕਰਦਿਆਂ ਕਿਹਾ ਕਿ ਚੱਲ ਰਹੇ ਕਿਸਾਨੀ ਮੋਰਚਿਆਂ ਦੀਆਂ ਮੰਗਾਂ ਮਨਵਾਉਣ ਲਈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜੋ ਪਿਛਲੇ 33 ਦਿਨਾਂ ਤੋਂ ਚੱਲ ਰਹੀ ਹੈ, ਦੀ ਜਿੱਤ ਵੱਲ ਲੈਕੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਗੁਲਾਮ ਬਣਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਤੱਤਪਰ ਹੈ,ਤੋ ਬਚਾਉਣ ਲਈ ਸਾਨੂੰ ਇਕਜੁੱਟਤਾ ਦੀ ਲੋੜ ਹੈ। ਕਿਸਾਨ ਆਗੂਆਂ ਨੇ 30 ਦਸੰਬਰ 2024 ਨੂੰ ਸੜਕੀ ਆਵਾਜਾਈ ਦੇ ਨਾਲ ਨਾਲ ਰੇਲ ਮਾਰਗ ਵੀ ਮੁਕੰਮਲ ਤੌਰ ਤੇ ਬੰਦ ਕੀਤੇ ਜਾਣਗੇ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਲੰਘਣ ਦਿੱਤੀਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜੋਨ ਪ੍ਰਧਾਨ ਬਲਬੀਰ ਸਿੰਘ ਨਿਆਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਪਾਲਾ, ਕਮਲਜੀਤ ਸਿੰਘ ਮਰਹਾਣਾ , ਲਖਵਿੰਦਰ ਸਿੰਘ ਬਸਤੀ ਨਾਜਾਮਦੀਨ, ਬਲਕਾਰ ਸਿੰਘ ਜੋਗੇਵਾਲਾ, ਜਸਬੀਰ ਸਿੰਘ , ਸੁਖਚੈਨ ਸਿੰਘ ਮਰਹਾਣਾ , ਸਾਹਿਬ ਸਿੰਘ ,ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਖਡੂਰ , ਜਗਰੂਪ ਸਿੰਘ,ਸਤਨਾਮ ਸਿੰਘ ਟਿੱਬੀ, ਗੁਰਮੀਤ ਸਿੰਘ ਠੇਕੇਦਾਰ, ਜੱਜ ਸਿੰਘ ਸਰਪੰਚ ,ਗੁਰਦੀਪ ਸਿੰਘ ਰਸੂਲਪੁਰ, ਸੂਰਤ ਸਿੰਘ ਖਡੂਰ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Related Articles

Leave a Comment