Home » ਜ਼ੀਰਾ ਨਗਰ ਕੌਂਸਲ ਵੱਲੋਂ ਮਜ਼ਦੂਰਾਂ ਦੇ ਹੱਕਾਂ ਸਬੰਧੀ ਕਿਰਤ ਤੇ ਉਸਾਰੀ ਕੈਂਪ ਲਗਾਇਆ

ਜ਼ੀਰਾ ਨਗਰ ਕੌਂਸਲ ਵੱਲੋਂ ਮਜ਼ਦੂਰਾਂ ਦੇ ਹੱਕਾਂ ਸਬੰਧੀ ਕਿਰਤ ਤੇ ਉਸਾਰੀ ਕੈਂਪ ਲਗਾਇਆ

 ਕਿਰਤੀਆਂ ਨੂੰ ਮਿਲਣ ਵਾਲੀ ਸਰਕਾਰੀ ਸਹਾਇਤਾ ਤੋਂ ਜਾਣੂ ਕਰਵਾਇਆ ਜਾਵੇਗਾ: ਰਛਪਾਲ ਸਿੰਘ ਗਿੱਲ

by Rakha Prabh
112 views

ਜ਼ੀਰਾ/ਫਿਰੋਜਪੁਰ 23 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਮਜ਼ਦੂਰਾਂ ਦੇ ਹੱਕਾਂ ਸਬੰਧੀ ਕਿਰਤ ਤੇ ਉਸਾਰੀ ਕੈਂਪ ਡਾ ਰਛਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਜ਼ੀਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਰਾਹੀਂ ਕਿਰਤੀਆਂ ਨੇ ਹਿੱਸਾ ਲਿਆ ਅਤੇ ਆਪਣੀ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਜਿਥੇ ਵਿਸ਼ੇਸ਼ ਤੌਰ ਤੇ ਪਹੁੰਚੇ ਲੇਬਰ ਇੰਸਪੈਕਟਰ ਨੇ ਕਿਰਤੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਭਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਲਾਭ ਲੈਣ ਲਈ ਵਿਭਾਗ ਨਾਲ ਸੰਪਰਕ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਰਛਪਾਲ ਸਿੰਘ ਗਿੱਲ ਨੇ ਆਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਰਤੀ ਲੋਕਾਂ ਦੀ ਸਹੂਲਤ ਲਈ ਸਮੇਂ ਸਮੇਂ ਸਿਰ ਆਉਣ ਵਾਲੀਆਂ ਭਲਾਈ ਸਕੀਮਾਂ ਤੋਂ ਨਗਰ ਕੌਂਸਲ ਵੱਲੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਧਰਮਪਾਲ ਸਿੰਘ ਈ ਓ ਜ਼ੀਰਾ, ਅਮਨਦੀਪ ਸਿੰਘ, ਰਾਜ ਕੁਮਾਰ, ਚਰਨਜੀਤ ਸਿੰਘ, ਮਨਿੰਦਰ ਸਿੰਘ, ਮੁਖਤਿਆਰ ਸਿੰਘ , ਰਜੀਵ ਸੋਢੀ, ਸੁਸ਼ੀਲ ਕੁਮਾਰ, ਸਾਧੂ ਸਿੰਘ ਸਿੱਧੂ ਪ੍ਰਧਾਨ ਉਸਾਰੀ ਵਰਕਰ ਯੂਨੀਅਨ, ਰਣਜੀਤ ਸਿੰਘ, ਜਸਬੀਰ ਸਿੰਘ ਖਜਾਨਚੀ ਆਦਿ ਤੋਂ ਇਲਾਵਾਂ ਕਿਰਤੀਆਂ ਨੇ ਹਿੱਸਾ ਲਿਆ।

Related Articles

Leave a Comment