ਹੁਸ਼ਿਆਰਪੁਰ 10 ਸਤੰਬਰ ( ਤਰਸੇਮ ਦੀਵਾਨਾ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿੰਰਕਾਰੀ ਚੈਰੀਟੇਵਲ ਫਾਂਊਂਡੇਸ਼ਨ ਦੁਆਰਾ ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਦਸੂਹਾ ਭੱਟੀ ਦਾ ਪਿੰਡ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਬਰਾਂਚ ਦਸੂਹਾ ਦੇ ਸੰਯੋਜਕ ਡਾ.ਸੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਂਠ ਕੀਤਾ ਗਿਆ।ਜਿਸ ਵਿੱਚ ਐੱਮ.ਐੱਲ ਸ਼ਰਮਾ ਜੋਨਲ ਇੰਚਾਰਜ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਖੇਤਰੀ ਸੰਚਾਲਕ ਸਰੂਪ ਸਿੰਘ, ਸ਼ਿਖਸ਼ਕ ਦਲਜੀਤ ਕੁਮਾਰ, ਸਹਾਇਕ ਸ਼ਿਖਸ਼ਕ ਉਂਕਾਰ ਸਿੰਘ, ਭੈਣ ਹਰਦੀਪ ਕੌਰ ਸਹਾਇਕ ਸੰਚਾਲਿਕਾ, ਭੈਣ ਰਾਕੇਸ਼ ਸਹਾਇਕ ਸ਼ਿਖਸ਼ਕਾ ਹਾਜ਼ਰ ਸਨ। ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਦਸੂਹਾ , ਸਿਵਲ ਹਸਪਤਾਲ ਹੁਸ਼ਿਆਰਪੁਰ ਤੇ ਸਿਵਲ ਹਸਪਤਾਲ ਮੁਕੇਰੀਆਂ ਤੋਂ ਬਲੱਡ ਬੈਂਕਾ ਦੀਆਂ ਟੀਮਾਂ ਨੇ 227 ਯੁਨਿਟ ਖੂਨਦਾਨੀਆਂ ਵਲੋਂ ਦਿੱਤਾ ਖੂੁਨ ਇਕੱਤਰ ਕੀਤਾ। ਖੂਨਦਾਨ ਕੈਪ ਦੌਰਾਨ ਮਹਿਲਾਵਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਸ਼ਰਧਾਲੂ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ਼ ਦੇ ਸੰਦੇਸ਼ “ਖੂਨ ਗਲੀਆਂ ਨਾਲੀਆ ਵਿੱਚ ਨਹੀ ਬਲਕਿ ਇਨਸਾਨੀ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਕਿਿਰਆਤਮਕ ਰੂਪ ਦਿੰਦੇ ਹੋਏ ਮਾਨਵਤਾ ਦਾ ਸੁਨੇਹਾ ਦੇ ਰਹੇ ਸਨ। ਇਸ ਕੈਂਪ ਵਿੱਚ ਦਸੂਹਾ ਸਮੇਤ , ਮੱਕੋਵਾਲ, ਹਰਿਆਣਾ, ਗੜ੍ਹਦੀਵਾਲਾ, ਟੇਰਕਿਆਣਾ, ਟਾਂਡਾ ਆਦਿ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਲੰਬੀਆਂ ਕਤਾਰਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ ।ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ। ਇਸ ਮੌਕੇ ਮਿਸ਼ਨ ਦੇ ਜੋਨਲ ਇੰਚਾਰਜ ਮਹਾਤਮਾ ਐਮ.ਐਲ ਸ਼ਰਮਾ ਨੇ ਕਿਹਾ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੁਆਰਾ ਹਰ ਸਾਲ ਖੂਨਦਾਨ ਕੈਂਪਾ ਦਾ ਆਯੋਜਨ ਹੁਣ ਤੱੱਕ ਲਗਾਤਾਰ ਜਾਰੀ ਹੈ।ਉਨਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਇਨਸਾਨ ਨੂੰ ਪ੍ਰਮਾਤਮਾ ਦੀ ਜਾਣਕਾਰੀ ਦੇ ਕੇ ਮਨੁੱਖੀ ਏਕਤਾ ਸਥਾਪਿਤ ਕਰਨ ਦਾ ਸੁਨੇਹਾ ਦੇ ਰਹੇ ਹਨ , ਤਾਂ ਜੋ ਇਨਸਾਨ ਧਰਤੀ ਨੂੰ ਸੋਹਣਾ ਅਤੇ ਸਵਰਗ ਬਣਾਉਣ ਵਿੱਚ ਆਪਣਾ ਯੋਗਦਾਨ ਦੇਵੇ।ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਨਿਰਸੁਆਰਥ ਮਾਨਵਤਾ ਦੀ ਸੇਵਾ ਲਈ ਤਿਆਰ ਰਹਿੰਦਾ ਹੈ ਤੇ ਪਰਉਪਕਾਰ ਦੀ ਭਾਵਨਾ ਨੂੰ ਮੁੱਖ ਰਖਦੇ ਹੋਏ ਨਿੰਰਕਾਰੀ ਸ਼ਰਧਾਲੂ ਇੱਕ ਦੂਸਰੇ ਤੋਂ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਦੇ ਹਨ ਤਾਂ ਕਿ ਸੰਸਾਰ ਭਰ ਵਿੱਚ ਜਰੂਰਤਮੰਦ ਇੰਨਸਾਨਾਂ ਦੀਆਂ ਨਾੜੀਆਂ ਵਿੱਚ ਖੂਨ ਨਵੇ ਜੀਵਨ ਦਾ ਸੰਚਾਰ ਪ੍ਰਦਾਨ ਕਰੇ। ਇਸ ਮੋਕੇ ਡਾ. ਸੁਰਿੰਦਰਪਾਲ ਸਿੰਘ ਸੰਯੋਜਕ ਦਸੂਹਾ ਨੇ ਪ੍ਰਮੁੱਖ ਹਸਤੀਆਂ, ਖੂਨਦਾਨੀਆਂ, ਡਾਕਟਰ ਤੇ ਸਟਾਫ , ਸੇਵਾਦਲ ਭੈਣ ਭਰਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਨਾਂ ਕੈਂਪਾਂ ਨਾਲ ਹਸਪਤਾਲਾਂ ਵਿੱਚ ਖੂਨ ਦੀ ਪੂਰਤੀ ਕਰਨ ਵਿੱਚ ਸਹਾਇਤਾ ਮਿਲਦੀ ਹੈ । ਦਾਨ ਕੀਤਾ ਗਿਆ ਖੂਨ ਕੇਵਲ ਮਨੁੱਖ ਦੀ ਜਿੰਦਗੀ ਹੀ ਨਹੀ ਬਚਾਉਦਾ ਬਲਕਿ ਮਾਨਵ ਨੂੰ ਮਾਨਵਤਾ ਦੇ ਸੂਤਰ ਵਿੱਚ ਪਿਰੋਣ ਦਾ ਵੀ ਕੰਮ ਕਰਦਾ ਹੈ । ਉਨ੍ਹਾਂ ਕਿਹਾ ਨਿਰੰਕਾਰੀ ਮਿਸ਼ਨ ਵਲੋਂ ਸਮੇ ਸਮੇ ਸਿਰ ਮਾਨਵ ਕਲਿਆਣ ਦੀਆਂ ਗਤੀਵਿਧੀਆਂ ਖੂਨਦਾਨ ਕਂੈਪ, ਦਰੱਖਤ ਲਗਾਉਣਾ, ਸਫਾਈ ਅਭਿਆਨ, ਮਹਿਲਾ ਅਤੇ ਬਾਲ ਸਮਾਗਮ , ਕੁਦਰਤੀ ਸੰਕਟ ਅੰਦਰ ਜਰੂਰਤਮੰਦਾਂ ਦੀ ਸਹਾਇਤਾ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਤਾਂ ਜੋ ਸਮਾਜ ਦਾ ਸਮੂਹਿਕ ਵਿਕਾਸ ਹੋ ਸਕੇ।ਇਸ ਮੌਕੇ ਸੇਵਾਦਲ ਭੈਣ ਭਰਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
ਸੰਤ ਨਿੰਰਕਾਰੀ ਸਤਿਸੰਗ ਭਵਨ ਬਰਾਂਚ ਦਸੂਹਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ।
ਸ਼ਰਧਾਲੂਆਂ ਨੇ ਕੀਤਾ 227 ਯੁਨਿਟ ਖੂਨਦਾਨ, ਮਹਿਲਾਵਾਂ ਵਿੱਚ ਵੀ ਪਾਇਆ ਗਿਆ ਭਾਰੀ ਉਤਸ਼ਾਹ
previous post