ਹੁਸ਼ਿਆਰਪੁਰ 4 ਸਤੰਬਰ ( ਤਰਸੇਮ ਦੀਵਾਨਾ ) ਜੇ.ਐਸ.ਐਸ ਆਸਾ ਕਿਰਨ ਸਪੈਸਲ ਸਕੂਲ ਜਹਾਨਖੇਲਾਂ ਵਿਖੇ ਸਥਾਪਿਤ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੇ ਸਬੰਧ ਵਿੱਚ ਨੇਤਰਦਾਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਦੀ ਸ਼ੁਰੂਆਤ ਮਲਕੀਅਤ ਸਿੰਘ ਮਹੇੜੂ ਵਲੋਂ ਨੇਤਰਦਾਨ ਸੰਸਥਾ ਦਾ ਸਕੂਲ ਵਿੱਚ ਪਹੁੰਚਣ ਤੇ ਸਵਾਗਤ ਕੀਤਾ। ਉਹਨਾ ਸੈਮੀਨਾਰ ਵਿੱਚ ਨੇਤਰਦਾਨ ਅਤੇ ਖੂਨਦਾਨ ਸਬੰਧੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਵਿਦਿਆਰਥੀ ਇਸਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ। ਡਾ: ਗੁਰਬਖਸ਼ ਸਿੰਘ ਸੀਨੀਅਰ ਮੀਤ ਪ੍ਰਧਾਨ ਵਲੋਂ ਨੇਤਰਦਾਨ ਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਅਤੇ ਮ੍ਰਿਤਕ ਦੀਆ ਅੱਖਾ ਦਾਨ ਕਰਵਾਉਣ ਤੋਂ ਪਹਿਲਾਂ ਰੱਖਿਆ ਜਾਣ ਵਾਲੀਆ ਸਾਵਧਾਨੀਆ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੇਤਰਦਾਨ ਸੰਸਥਾ ਦੇ ਪ੍ਰਧਾਨ ਸੁਰੇਸ਼ ਚੰਦ ਕਪਾਟੀਆਂ ਵਲੋਂ ਮਨਾਏ ਜਾ ਰਹੇ ਪੰਦਰਵਾੜੇ ਸਬੰਧੀ ਜਾਣਕਾਰੀ ਦਿੱਤੀ।ਸੈਮੀਨਾਰ ਦੌਰਾਨ ਇੰਜ: ਬਲਜੀਤ ਸਿੰਘ ਪਨੇਸਰ ਵਲੋਂ ਸੰਸਥਾ ਦੀਆਂ ਗਤੀਵਿਧਿਆਂ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਆਸਾ ਕਿਰਨ ਸਕੂਲ ਦੇ ਸਕੱਤਰ ਹਰਬੰਸ ਸਿੰਘ ਵਲੋਂ ਪੁੱਤਲੀ ਦੀ ਹਿਫਾਜਤ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਵਾਰੇ ਵੀ ਜਾਣਕਾਰੀ ਦਿੱਤੀ ਅਤੇ ਨੇਤਰਦਾਨ ਸੰਸਥਾ ਦਾ ਸੈਮੀਨਾਰ ਦੇ ਆਯੋਜਿਨ ਕਰਨ ਲਈ ਧੰਨਵਾਦ ਕੀਤਾ। ਸੈਮੀਨਾਰ ਵਿੱਚ ਸਕੂਲ ਦੇ ਪ੍ਰਧਾਨ ਤਰਨਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਰੀਸ ਠਾਕੁਰ ਅਤੇ ਰਾਮ ਆਸਰਾ ਹਾਜਿਰ ਸਨ।ਇਸ ਸੈਮੀਨਾਰ ਵਿੱਚ ਨੇਤਰਦਾਨ ਸੰਸਥਾ ਦੀ ਟੀਮ ਦੇ ਮੈਂਬਰ ਹਰਭਜਨ ਸਿੰਘ, ਸ੍ਰੀਮਤੀ ਸੰਤੋਸ਼ ਸੈਣੀ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਕੰਚਨ ਦਿਓਲ, ਅਤੇ ਪ੍ਰਿੰਸੀਪਲ ਰਚਨਾ ਕੌਰ ਸ਼ਾਮਿਲ ਹੋਏ ।