ਸ੍ਰੀ ਅੰਮ੍ਰਿਤਸਰ ਸਾਹਿਬ ( ਰਣਜੀਤ ਸਿੰਘ ਮਸੌਣ) ਵਿਰਾਸਤੀ ਮਾਰਗ ਤੇ ਚੱਲ ਰਹੇ ਪੰਥਕ ਹੋਕੇ ਤੋਂ ਅੱਜ ਦੀਵਾਨ ਸਜਾਏ ਗਏ ਅਤੇ ਸ੍ਰੀ ਸਖਮਨੀ ਸਾਹਿਬ, ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਕਿਆਂ ਵੱਲੋਂ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਦੋਸ਼ੀਆਂ ਖਿਲਾਫ਼ ਪਿਛਲੇ 32 ਮਹੀਨਿਆਂ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫ਼ਲਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂਧਾਮਾਂ ਦੀ ਬਹਾਲੀ ਲਈ ਅਰਦਾਸ ਹੋਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋਂ ਗੱਲਬਾਤ ਦੌਰਾਨ ਕਿਹਾ ਜੇਕਰ ਕਾਨੂੰਨ ਮੁਤਾਬਿਕ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਚਰਿੱਤਰਹੀਨ ਦਾ ਫ਼ੌਜਦਾਰੀ ਮੁੱਕਦਮਾ ਬਣਦਾ ਹੈ ਤਾਂ ਮਾਨ ਸਰਕਾਰ ਤੁਰੰਤ ਕਰੇ, ਲੇਕਿਨ ਇਹ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਕਿਆਂ ਤੇ ਵੀ 328 ਪਾਵਨ ਸਰੂਪ ਚੋਰੀਂ ਵੇਚਣ ਦਾ ਫ਼ੌਜਦਾਰੀ ਮੁੱਕਦਮਾ ਦਰਜ ਹੋਣਾ ਚਾਹੀਦਾ ।ਜੋ ਲੌਂਗੋਵਾਲ ਪ੍ਰਧਾਨ ਨੇ ਖੁਦ ਮੰਨਿਆ ਸੀ ਕਿ ਇਹ ਕਾਰਵਾਈ ਫ਼ੌਜਦਾਰੀ ਕੇਸ ਦਰਜ ਕਰਵਾਕੇ ਹੀ ਕੀਤੀ ਜਾਊ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਮੂਕਦਰਸ਼ਕ ਬਣੇ ਹੋਏ ਹਨ। ਅਦਾਲਤਾਂ ਕੇਵਲ ਤਰੀਕਾਂ ਦੇ ਰਹੀਆਂ ਹਨ। ਜੇਕਰ ਸਰਕਾਰ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਅਦਬ ਸਤਿਕਾਰ ਲਈ ਕੁੱਝ ਨਹੀਂ ਕਰ ਸਕੀ ਤਾਂ ਫ਼ਿਰ ਇਹ ਇਸ ਤਰਾਂ ਦੇ ਭ੍ਰਿਸ਼ਟ ਲੀਡਰਾਂ ਜਾਂ ਅਫ਼ਸਰਾਂ ਮੁਲਾਜ਼ਮ ਤੇ ਕਿਵੇਂ ਕਾਰਵਾਈ ਕਰ ਸਕਦੀ ਹੈ?
ਫ਼ਿਰ ਕਹਿਣਾ ਪਵੇਗਾ ਸੰਵਿਧਾਨ ਕਾਨੂੰਨ ਜਮਹੂਰੀਅਤ ਨਾਂ ਦੀ ਇੱਥੇ ਕੋਈ ਚੀਜ਼ ਹੀ ਨਹੀ ਹੈ। ਪੰਜਾਬ ਵਾਸੀ ਦੋ ਪਾਰਟੀਆਂ ਪਛਾੜ ਕੇ ਤਿੱਜਾ ਬਦਲਾਅ ਲਿਆਏ ਸਨ। ਹੁਣ ਤਿੰਨਾਂ ਨੂੰ ਪਛਾੜ ਕੇ ਚੌਥੇ ਬਦਲ ਦੀ ਤਿਆਰੀ ਖੁਦ ਕਰਨ ਤਾਂ ਕਿਤੇ ਪੰਜਾਬ ਦਾ ਭਲਾ ਹੋ ਸਕਦਾ ਸੋ ਆਉ ਨਵਾਂ ਪੰਜਾਬ ਸਿਰਜੀਏ। ਸਿੱਖਨੀਤੀ ਲਿਆਈਏ ਤੇ ਪੰਜਾਬ ਰੁਸ਼ਨਾਈਏ।