Home » ਆਮ ਆਦਮੀ ਪਾਰਟੀ ਦੀ ਨਕੋਦਰ ਸ਼ਹਿਰ ਦੀ ਟੀਮ ਨੇ ਵਾਰਡ ਨੰਬਰ 9 ਦੀ ਬੱਚੀ ਹਰਨੂਰ ਕੌਰ ਨੂੰ ਕੀਤਾ ਸਨਮਾਨਿਤ

ਆਮ ਆਦਮੀ ਪਾਰਟੀ ਦੀ ਨਕੋਦਰ ਸ਼ਹਿਰ ਦੀ ਟੀਮ ਨੇ ਵਾਰਡ ਨੰਬਰ 9 ਦੀ ਬੱਚੀ ਹਰਨੂਰ ਕੌਰ ਨੂੰ ਕੀਤਾ ਸਨਮਾਨਿਤ

by Rakha Prabh
64 views

ਨੂਰਮਹਿਲ , ਨਕੋਦਰ 30 ਮਈ ( ਨਰਿੰਦਰ ਭੰਡਾਲ ) ਆਮ ਆਦਮੀ ਪਾਰਟੀ ਦੀ ਨਕੋਦਰ ਸ਼ਹਿਰ ਦੀ ਟੀਮ ਨੇ ਵਾਰਡ ਨੰਬਰ 9 ਆਪ ਆਗੂ ਸ੍ਰੀ ਨਰੇਸ਼ ਕੁਮਾਰ ਜੀ ਦੀ ਪੁੱਤਰੀ ਹਰਨੂਰ ਕੌਰ ਨੂੰ ਸਨਮਾਨਤ ਕੀਤਾ ਜਿਸ ਨੇ 10+2ਕਾਮਰਸ ਦੇ ਵਿੱਚੋਂ 90%  ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ  ਨਕੋਦਰ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਨਕੋਦਰ ਟੀਮ ਨੇ ਜਿਸ ਵਿੱਚ ਜਸਵੀਰ ਧੰਜਲ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ ਸੀ ਐਸ ਟੀ ਵਿੰਗ ,ਪਰਦੀਪ ਸ਼ੇਰਪੂਰ,ਬੋਬੀ ਸ਼ਰਮਾ ,ਸੰਦੀਪ ਸੋਢੀ ,ਨਰੇਸ਼ ਕੁਮਾਰ ,ਸੁਖਵਿੰਦਰ ਗਡਵਾਲ ,ਭੁਪਿੰਦਰ ਸਿੰਘ ਭਿੰਦਾ ,ਪਰਮਿੰਦਰ ਰੱਤੂ ,ਬੀ ਕੇ ਸਾਬਕਾ ਕੌਂਸਲਰ ,ਨਰਿੰਦਰ ਸ਼ਰਮਾ ,ਕਰਨ ਸ਼ਰਮਾ ਪੂਰੀ ਟੀਮ ਨੇ  ਹਰਨੂਰ ਕੌਰ  ਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਟੀਮ ਨੇ ਕਿਹਾ ਇਸ ਪ੍ਰਾਪਤੀ ਨਾਲ ਹਰਨੂਰ ਕੌਰ ਨੇ ਆਪਣੇ ਮੁਹੱਲੇ  ਦਾ ਹੀ ਨਹੀਂ ਸਗੋਂ ਕਿ ਪੂਰੇ ਨਕੋਦਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ ਬਾਕੀ ਦੇ ਬੱਚਿਆਂ ਨੂੰ ਵੀ ਇਸ ਬੱਚੀ ਤੋਂ ਸੇਧ ਲੈ ਕੇ ਪੜਾਈ ਕਰਨੀ ਚਾਹੀਦੀ ਹੈ ਇਸ ਬੱਚੀ ਨੇ ਬਿਨਾ ਕੋਈ ਕੋਚਿੰਗ ਲਏ ਹੋਏ ਪੂਰੀ ਮਿਹਨਤ ਨਾਲ ਇਹ ਪ੍ਰਾਪਤੀ ਕੀਤੀ ਹੈ

Related Articles

Leave a Comment