Home » ਮੱਟਰਾਂ ਸਕੂਲ ਨੂੰ ਵਾਟਰ ਕੂਲਰ ਭੇਂਟ ਕੀਤਾ ਗਿਆ

ਮੱਟਰਾਂ ਸਕੂਲ ਨੂੰ ਵਾਟਰ ਕੂਲਰ ਭੇਂਟ ਕੀਤਾ ਗਿਆ

by Rakha Prabh
85 views

ਭਵਾਨੀਗੜ, 20 ਮਈ-ਇਲਾਕੇ ਅੰਦਰ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮ ਰਹਿਣ ਵਾਲੀ ਏਡੀਆਈ ਸੰਸਥਾ ਨੇ ਮੱਟਰਾਂ ਦੇ ਸਕੂਲ ਨੂੰ ਵਾਟਰ ਕੂਲਰ ਦਾਨ ਵਜੋਂ ਦਿੱਤਾ ਹੈ। ਸੰਸਥਾ ਦੇ ਵੈਸ਼ਾਖ ਪਾਲਸੋਧਕਰ, ਸੰਜੀਵ ਕੁਮਾਰ, ਹਰਵਿੰਦਰ ਸਿੰਘ, ਸਤਗੁਰ ਸਿੰਘ, ਕਰਮਜੀਤ ਕੌਰ, ਹਰਨੇਕ ਸਿੰਘ ਨੇ ਵਾਟਰ ਕੂਲਰ ਸਕੂਲ ਨੂੰ ਸ਼ੌਪਿਆ। ਸੁਤੰਤਰਤਾ ਸੰਗਰਾਮੀ ਸ. ਹਜ਼ੂਰਾ ਸਿੰਘ ਸਮਿਸ ਮੱਟਰਾਂ ਦੇ ਇੰਚਾਰਜ ਚਮਨਦੀਪ ਸ਼ਰਮਾ ਨੇ ਸੰਸਥਾ ਦੇ ਉਪਰਾਲੇ ਦੀ ਸਿਫਤ ਕਰਦੇ ਹੋਏ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਠੰਡਾ ਪਾਣੀ ਪੀਣ ਨਾਲ ਬੱਚਿਆਂ ਨੂੰ ਗਰਮੀ ਤੋਂ ਨਿਜ਼ਾਤ ਮਿਲੇਗੀ। ਉਹਨਾਂ ਕਿਹਾ ਇਸਦਾ ਫਾਇਦਾ ਸਰਕਾਰੀ ਮਿਡਲ ਸਕੂਲ ਮੱਟਰਾਂ, ਸਪਸ ਮੱਟਰਾਂ ਅਤੇ ਆਂਗਣਵਾੜੀ ਸੈਂਟਰ ਦੇ ਕਰੀਬ 100 ਬੱਚਿਆਂ ਨੂੰ ਹੋਵੇਗਾ। ਉਹਨਾਂ ਵਾਟਰ ਕੂਲਰ ਦੇ ਰੱਖ ਰਖਾਵ ਲਈ, ਸਰੁੱਖਿਆ, ਬਿਜ਼ਲੀ, ਫਿਟਿੰਗ, ਬੇਸ ਬਣਾਉਣ ਆਦਿ ਉੱਪਰ ਖਰਚਾ ਕਰਨ ਬਦਲੇ ਸਮੂਹ ਅਧਿਆਪਕਾਂ (ਮਿਡਲ, ਪ੍ਰਾਇਮਰੀ) ਅਤੇ ਆਗਣਵਾੜੀ ਵਰਕਰਜ਼ ਦਾ ਸ਼ੁਕਰੀਆਂ ਅਦਾ ਕੀਤਾ। ਸਕੂਲ ਇੰਚਾਰਜ ਚਮਨਦੀਪ ਸ਼ਰਮਾ ਨੇ ਸੰਸਥਾ ਨੂੰ ਸਕੂਲ ਦੀਆਂ ਕੁੱਝ ਅਹਿਮ ਮੰਗਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ, ਅਮੀਸ਼ ਬਾਂਸਲ, ਹਰਵਿੰਦਰ ਸਿੰਘ, ਪਰਮਜੀਤ ਕੌਰ ਇੰਚਾਰਜ ਸਪਸ ਮੱਟਰਾਂ, ਜਗਮੇਲ ਸਿੰਘ ਈਟੀਟੀ ਟੀਚਰ ਆਦਿ ਹਾਜ਼ਰ ਸਨ।

You Might Be Interested In

Related Articles

Leave a Comment