Home » ਅਲੋਪ ਹੋ ਰਹੀ ਭਾਈਚਾਰਕ ਸਾਂਝ ਦੀ ਰਸਮ ‘ਨਿਉਂਦਾ ਪਾਉਣਾ’

ਅਲੋਪ ਹੋ ਰਹੀ ਭਾਈਚਾਰਕ ਸਾਂਝ ਦੀ ਰਸਮ ‘ਨਿਉਂਦਾ ਪਾਉਣਾ’

by Rakha Prabh
60 views

ਸੰਸਾਰ ਦੇ ਬਾਕੀ ਸਮਾਜਾਂ ਨਾਲੋਂ ਸਾਡਾ ਸਮਾਜ ਕਈ ਪੱਖਾਂ ਤੋਂ ਵਿਲੱਖਣ ਅਤੇ ਵਿਸ਼ੇਸ਼ ਹੈ। ਸਾਡੇ ਅਮੀਰ ਸਭਿਆਚਾਰ ਅਤੇ ਵਿਰਸੇ ਦਾ ਅਟੁੱਟ ਅੰਗ ਬਣੇ ਸਮਾਜਿਕ ਰਸਮੋ ਰਿਵਾਜ਼ਾਂ ਨੂੰ ਸਾਡੇ ਪੁਰਖਿਆਂ ਵੱਲੋਂ ਬੜੀ ਸੂਝ ਅਤੇ ਸਿਆਣਪ ਨਾਲ ਇਸ ਤਰ੍ਹਾਂ ਦਾ ਰੂਪ ਦਿੱਤਾ ਗਿਆ ਹੈ ਕਿ ਇਹ ਭਾਈਚਾਰੇ ਦੀ ਪਰਸਪਰ ਸ਼ਮੂਲੀਅਤ ਨਾਲ ਹੀ ਨੇਪਰੇ ਚੜ੍ਹਦੇ ਹਨ। ਭਾਈਚਾਰੇ ਦੀ ਸ਼ਮੂਲੀਅਤ ਨਾਲ ਨੇਪਰੇ ਚੜ੍ਹਨ ਵਾਲੇ ਰਸਮੋ ਰਿਵਾਜ਼ ਭਾਈਚਾਰਕ ਸਾਝਾਂ ਦੀ ਮਜ਼ਬੂਤੀ ਦਾ ਸਬੱਬ ਬਣਦੇ ਹਨ। ਸੁੱਖ ਦੁੱਖ ਵਿੱਚ ਭਾਈਚਾਰੇ ਦੀ ਆਮਦ ਨੂੰ ਬੜੇ ਹੀ ਮਾਣਮੱਤੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਇਹ ਆਮਦ ਸਮਾਜ ਵਿੱਚ ਪਰਿਵਾਰ ਦੀ ਸਥਿਤੀ ਨੂੰ ਵੀ ਨਿਰਧਾਰਤ ਕਰਦੀ ਹੈ। ਖੁਸ਼ੀ ਗਮੀ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਸੁੱਖ ਨੂੰ ਵਧਾਉਣ ਅਤੇ ਦੁੱਖ ਨੂੰ ਘਟਾਉਣ ਦਾ ਵੀ ਸਬੱਬ ਬਣਦੀ ਹੈ।

ਸਾਡੇ ਸਮਾਜ ਦੀਆਂ ਮਜ਼ਬੂਤ ਭਾਈਚਾਰਕ ਸਾਝਾਂ ਦੀ ਗਵਾਹੀ ਭਰਦੇ ਰਸਮੋ ਰਿਵਾਜ਼ਾਂ ਵਿੱਚੋਂ ਇੱਕ ਹੈ ‘ਨਿਉਂਦਾ ਪਾਉਣ’ ਦੀ ਰਸਮ। ਇਹ ਰਸਮ ਵਿਆਹ ਸਮੇਂ ਨਿਭਾਈ ਜਾਂਦੀ ਹੈ, ਜਿਸ ਦਾ ਮੁੱਖ ਮਨੋਰਥ ਇੱਕ ਦੂਜੇ ਨੂੰ ਆਰਥਿਕ ਮੱਦਦ ਦੇਣਾ ਸੀ। ਬਜ਼ੁਰਗਾਂ ਦੇ ਦੱਸਣ ਅਨੁਸਾਰ ਹਰ ਪਰਿਵਾਰ ਵੱਲੋਂ ਇਹ ਰਸਮ ਨਿਭਾਈ ਜਾਂਦੀ ਸੀ, ਦੋਵਾਂ ਮੁੰਡੇ ਅਤੇ ਕੁੜੀ ਦੋਵਾਂ ਦੇ ਵਿਆਹ ਸਮੇਂ। ਇਸ ਰਸਮ ਤਹਿਤ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਲੋਕਾਂ ਵੱਲੋਂ ਵਿਆਹ ਵਾਲੇ ਪਰਿਵਾਰ ਨੂੰ ਰੁਪਏ ਦਿੱਤੇ ਜਾਂਦੇ ਹਨ। ਪੰਜਾਬੀ ਦੇ ਲੋਕ ਸਾਹਿਤ ਵਿੱਚ ਵੀ ਇਨ੍ਹਾਂ ਰਸਮਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਤੂਤੀ ਬੋਲਦੀ ਰਹਿੰਦੀ ਹੈ। ਬਹੁਤ ਸਾਰੇ ਮੁਹਾਵਰੇ ਜਿਵੇਂ “ਨਿਉਂਦਾ ਪਾਉਣਾ ਜਾਂ ਭਾਜੀ ਮੋੜਨੀ” ਇਨ੍ਹਾਂ ਰਸਮਾਂ ‘ਤੇ ਹੀ ਆਧਾਰਿਤ ਹਨ।ਪੁਰਾਤਨ ਸਮਿਆਂ ‘ਚ ਆਮ ਤੌਰ ‘ਤੇ ਵਿਆਹ ਤਿੰਨ ਚਾਰ ਦਿਨ ਚਲਦਾ ਸੀ। ਪਹਿਲੇ ਦਿਨ ਹਲਵਾਈ ਦੀ ਆਮਦ ਨਾਲ ਕੜਾਹੀ ਚੜ੍ਹਾਉਣ ਨਾਲ ਲੱਡੂ ਅਤੇ ਹੋਰ ਪਕਵਾਨ ਬਣਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਸੀ। ਇਸ ਦਿਨ ਭਾਈਚਾਰੇ ਦੇ ਲੋਕ ਖੁਦ ਹਲਵਾਈ ਨਾਲ ਸਾਰਾ ਕੰਮ ਕਾਰ ਕਰਵਾਉਂਦੇ ਸਨ ਅਤੇ ਲੱਡੂ ਵੱਟਣ ਲਈ ਆਂਢ ਗੁਆਂਢ ਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਸੀ। ਦੂਜੇ ਦਿਨ ਨੂੰ ਰੋਟੀ ਵਾਲਾ ਦਿਨ ਕਿਹਾ ਜਾਂਦਾ ਸੀ ਅਤੇ ਤੀਜੇ ਦਿਨ ਬਰਾਤ ਚੜ੍ਹਦੀ ਸੀ। ਇਸੇ ਦਿਨ ਆਨੰਦ ਕਾਰਜਾਂ ਦੀ ਰਸਮ ਨਿਭਾਈ ਜਾਂਦੀ ਸੀ। ਨਿਉਂਦਾ ਪਾਉਣ ਦੀ ਰਸਮ ਰੋਟੀ ਵਾਲੇ ਦਿਨ ਕੀਤੀ ਜਾਂਦੀ ਸੀ। ਰੋਟੀ ਵਾਲੇ ਦਿਨ ਸ਼ਾਮ ਸਮੇਂ ਵਿਆਹ ਵਾਲੇ ਘਰ ਵਿਹੜੇ ਵਿੱਚ ਦਰੀ ਵਿਛਾ ਕੇ ਰਿਸ਼ਤੇਦਾਰ ਅਤੇ ਭਾਈਚਾਰੇ ਦੇ ਲੋਕ ਬੈਠ ਜਾਂਦੇ ਸਨ। ਉਨ੍ਹਾਂ ਦਿਨਾਂ ‘ਚ ਆਮ ਪਰਿਵਾਰਾਂ ’ਚ ਪੜ੍ਹੇ-ਲਿਖੇ ਲੋਕ ਨਹੀਂ ਹੁੰਦੇ ਸਨ। ਲਿਖਤ ਪੜ੍ਹਤ ਦਾ ਕੰਮ ਪਿੰਡ ਦੇ ਮਹਾਜਨ ਹੀ ਕਰਦੇ ਸਨ। ਨਿਉਂਦਾ ਲਿਖਣ ਲਈ ਵੀ ਮਹਾਜਨ ਨੂੰ ਹੀ ਬੁਲਾਇਆ ਜਾਂਦਾ ਸੀ। ਹਰ ਪਰਿਵਾਰ ਵੱਲੋਂ ਮਹਾਜਨਾਂ ਦੀ ਵਹੀ ਵਰਗੀ ਲਾਲ ਵਹੀ ਉੱਪਰ ਬਕਾਇਦਾ ਨਿਉਂਦੇ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ। ਨਿਉਂਦਾ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਭਾਈਚਾਰੇ ਨੂੰ ਸਪੀਕਰ ਰਾਹੀਂ ਅਨਾਊਸਮੈਂਟ ਕਰਕੇ ਜਾਂ ਫਿਰ ਸੁਨੇਹਾ ਭੇਜ ਕੇ ਸੂਚਿਤ ਕੀਤਾ ਜਾਂਦਾ ਸੀਪੁਰਾਤਨ ਸਮਿਆਂ ‘ਚ ਆਮ ਤੌਰ ‘ਤੇ ਵਿਆਹ ਤਿੰਨ ਚਾਰ ਦਿਨ ਚਲਦਾ ਸੀ। ਪਹਿਲੇ ਦਿਨ ਹਲਵਾਈ ਦੀ ਆਮਦ ਨਾਲ ਕੜਾਹੀ ਚੜ੍ਹਾਉਣ ਨਾਲ ਲੱਡੂ ਅਤੇ ਹੋਰ ਪਕਵਾਨ ਬਣਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਸੀ। ਇਸ ਦਿਨ ਭਾਈਚਾਰੇ ਦੇ ਲੋਕ ਖੁਦ ਹਲਵਾਈ ਨਾਲ ਸਾਰਾ ਕੰਮ ਕਾਰ ਕਰਵਾਉਂਦੇ ਸਨ ਅਤੇ ਲੱਡੂ ਵੱਟਣ ਲਈ ਆਂਢ ਗੁਆਂਢ ਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਸੀ। ਦੂਜੇ ਦਿਨ ਨੂੰ ਰੋਟੀ ਵਾਲਾ ਦਿਨ ਕਿਹਾ ਜਾਂਦਾ ਸੀ ਅਤੇ ਤੀਜੇ ਦਿਨ ਬਰਾਤ ਚੜ੍ਹਦੀ ਸੀ। ਇਸੇ ਦਿਨ ਆਨੰਦ ਕਾਰਜਾਂ ਦੀ ਰਸਮ ਨਿਭਾਈ ਜਾਂਦੀ ਸੀ। ਨਿਉਂਦਾ ਪਾਉਣ ਦੀ ਰਸਮ ਰੋਟੀ ਵਾਲੇ ਦਿਨ ਕੀਤੀ ਜਾਂਦੀ ਸੀ। ਰੋਟੀ ਵਾਲੇ ਦਿਨ ਸ਼ਾਮ ਸਮੇਂ ਵਿਆਹ ਵਾਲੇ ਘਰ ਵਿਹੜੇ ਵਿੱਚ ਦਰੀ ਵਿਛਾ ਕੇ ਰਿਸ਼ਤੇਦਾਰ ਅਤੇ ਭਾਈਚਾਰੇ ਦੇ ਲੋਕ ਬੈਠ ਜਾਂਦੇ ਸਨ। ਉਨ੍ਹਾਂ ਦਿਨਾਂ ‘ਚ ਆਮ ਪਰਿਵਾਰਾਂ ’ਚ ਪੜ੍ਹੇ-ਲਿਖੇ ਲੋਕ ਨਹੀਂ ਹੁੰਦੇ ਸਨ। ਲਿਖਤ ਪੜ੍ਹਤ ਦਾ ਕੰਮ ਪਿੰਡ ਦੇ ਮਹਾਜਨ ਹੀ ਕਰਦੇ ਸਨ। ਨਿਉਂਦਾ ਲਿਖਣ ਲਈ ਵੀ ਮਹਾਜਨ ਨੂੰ ਹੀ ਬੁਲਾਇਆ ਜਾਂਦਾ ਸੀ। ਹਰ ਪਰਿਵਾਰ ਵੱਲੋਂ ਮਹਾਜਨਾਂ ਦੀ ਵਹੀ ਵਰਗੀ ਲਾਲ ਵਹੀ ਉੱਪਰ ਬਕਾਇਦਾ ਨਿਉਂਦੇ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ। ਨਿਉਂਦਾ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਭਾਈਚਾਰੇ ਨੂੰ ਸਪੀਕਰ ਰਾਹੀਂ ਅਨਾਊਸਮੈਂਟ ਕਰਕੇ ਜਾਂ ਫਿਰ ਸੁਨੇਹਾ ਭੇਜ ਕੇ ਸੂਚਿਤ ਕੀਤਾ ਜਾਂਦਾ ਸੀ

ਹਰ ਪਰਿਵਾਰ ਦੀ ਨਿਉਂਦੇ ਵਾਲੀ ਵਹੀ ਉੱਪਰ ਉਸ ਪਰਿਵਾਰ ਨੂੰ ਪਏ ਨਿਉਂਦੇ ਦੀ ਲਿਖਤ ਕੀਤੀ ਜਾਂਦੀ ਸੀ। ਨਿਉਂਦਾ ਪਵਾਉਣ ਆਇਆ ਮਹਾਜਨ ਪਰਿਵਾਰ ਦੇ ਮੋਢੀ ਨੂੰ ਕੋਲ ਬਿਠਾ ਕੇ ਦੱਸਦਾ ਜਾਂਦਾ ਸੀ ਕਿ ਇਸ ਪਰਿਵਾਰ ਵੱਲ ਤੁਹਾਡੀ ਨਿਉਂਦੇ ਦੀ ਕਿੰਨੀ ਰਕਮ ਹੈ। ਆਮ ਤੌਰ ‘ਤੇ ਨਿਉਂਦਾ ਵਾਧੇ ਨਾਲ ਹੀ ਪਾਇਆ ਜਾਂਦਾ। ਇਹ ਵਾਧਾ ਨਿਉਂਦਾ ਲੈਣ ਵਾਲੇ ਪਰਿਵਾਰ ਅਤੇ ਨਿਉਂਦਾ ਪਾਉਣ ਵਾਲੇ ਸਬੰਧਤ ਰਿਸ਼ਤੇਦਾਰ ਜਾਂ ਭਾਈਚਾਰੇ ਦੇ ਪਰਿਵਾਰ ਦੀ ਆਪਸੀ ਸਹਿਮਤੀ ਨਾਲ ਹੀ ਹੁੰਦਾ ਸੀ ਕਿਉਂਕਿ ਨਿਉਂਦਾ ਲੈਣ ਵਾਲੇ ਪਰਿਵਾਰ ਨੂੰ ਇਹ ਭਲੀਭਾਂਤ ਪਤਾ ਹੁੰਦਾ ਕਿ ਭਵਿੱਖ ਵਿੱਚ ਇਹ ਸਾਰੀ ਰਕਮ ਨਿਉਂਦੇ ਦੇ ਰੂਪ ਵਿੱਚ ਵਾਪਿਸ ਵੀ ਕਰਨੀ ਹੈ। ਜੇ ਭਾਈਚਾਰੇ ਦਾ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਿਉਂਦੇ ਦਾ ਵਰਤਾਅ ਬੰਦ ਕਰਨਾ ਚਾਹੇ ਤਾਂ ਪੂਰਾ/ਸਾਵਾਂ ਨਿਉਂਦਾ ਪਾ ਕੇ ਹਿਸਾਬ ਬਰਾਬਰ ਵੀ ਕਰ ਸਕਦਾ ਸੀ ਇਸੇ ਤਰ੍ਹਾਂ ਹੀ ਜੇ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਿਉਂਦੇ ਦਾ ਨਵਾਂ ਵਰਤਾਅ ਸ਼ੁਰੂ ਕਰਨਾ ਚਾਹੇ ਤਾਂ ਸ਼ੁਰੂ ਵੀ ਕਰ ਸਕਦਾ ਸੀ। ਇਸ ਤਰ੍ਹਾਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਵੱਲੋਂ ਨਿਉਂਦੇ ਦੇ ਰੂਪ ਵਿੱਚ ਆਈ ਰਕਮ ਸਬੰਧਤ ਪਰਿਵਾਰ ਦੀ ਆਰਥਿਕ ਸਹਾਇਤਾ ਦਾ ਸਬੱਬ ਬਣਦੀ ਸੀ। ਸਮੂਹ ਭਾਈਚਾਰੇ ਅਤੇ ਰਿਸ਼ਤੇਦਾਰਾਂ ਵੱਲੋਂ ਥੋੜੀ ਥੋੜੀ ਰਾਸ਼ੀ ਨਾਲ ਵਿਆਹ ਵਾਲੇ ਘਰ ਨੂੰ ਆਰਥਿਕ ਮੱਦਦ ਦੇਣ ਦੇ ਨਾਲ ਹੀ ਭਾਈਚਾਰਕ ਸਾਝਾਂ ਨੂੰ ਵੀ ਮਜ਼ਬੂਤ ਕਰਦੀ ਸੀ। ਪਰ ਸਮੇਂ ਦੀ ਤਬਦੀਲੀ ਨਾਲ ਨਿਉਂਦਾ ਪਾਉਣ ਦੀ ਰਸਮ ਸਾਡੇ ਸਮਾਜ ਵਿੱਚੋਂ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ। ਨਿਉਂਦਾ ਪਾਉਣ ਦੀ ਰਸਮ ਦੇ ਖਾਤਮੇ ਨਾਲ ਹੀ ਭਾਈਚਾਰਕ ਸਾਂਝਾਂ ਵੀ ਖਾਤਮੇ ਦੀ ਕਾਗਾਰ ‘ਤੇ ਆਣ ਖੜ੍ਹੀਆਂ ਹਨ। ਅਜੋਕੇ ਇਨਸਾਨ ਦੀਆਂ ਮਾਨਸਿਕ ਸਮੱਸਿਆਵਾਂ ਵਿੱਚ ਆ ਰਹੀ ਜਟਿਲਤਾ ਦੀ ਵਜ੍ਹਾ ਵੀ ਸ਼ਾਇਦ ਖਤਮ ਹੋ ਰਹੀਆਂ ਭਾਈਚਾਰਕ ਸਾਂਝਾਂ ਹੀ ਹਨ। ਪੁਰਾਤਨ ਸਮਿਆਂ ‘ਚ ਇਨਸਾਨ ਦੇ ਮਨੋਬਲ ਨੂੰ ਮਜ਼ਬੂਤ ਕਰਨ ਅਤੇ ਇਕੱਲਤਾ ਦੂਰ ਕਰਨ ਵਿੱਚ ਇਨ੍ਹਾਂ ਭਾਈਚਾਰਕ ਸਾਝਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।

ਸੰਪਰਕ: 98786-05965

Related Articles

Leave a Comment