WPL Auction 2023: ਮਹਿਲਾ IPL ਲਈ ਖਿਡਾਰੀਆਂ ਦੀ ਨਿਲਾਮੀ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਇਸ ਨਿਲਾਮੀ ‘ਚ ਦੁਨੀਆ ਭਰ ਦੇ 400 ਤੋਂ ਜ਼ਿਆਦਾ ਕ੍ਰਿਕਟਰਾਂ ਨੇ ਹਿੱਸਾ ਲਿਆ ਹੈ। ਪਹਿਲੀ ਬੋਲੀ ਟੀਮ ਇੰਡੀਆ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ‘ਤੇ..
WPL Auction 2023: ਮਹਿਲਾ IPL ਲਈ ਖਿਡਾਰੀਆਂ ਦੀ ਨਿਲਾਮੀ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਇਸ ਨਿਲਾਮੀ ‘ਚ ਦੁਨੀਆ ਭਰ ਦੇ 400 ਤੋਂ ਜ਼ਿਆਦਾ ਕ੍ਰਿਕਟਰਾਂ ਨੇ ਹਿੱਸਾ ਲਿਆ ਹੈ। ਪਹਿਲੀ ਬੋਲੀ ਟੀਮ ਇੰਡੀਆ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ‘ਤੇ ਲੱਗੀ। ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਪ੍ਰੀਮੀਅਰ ਲੀਗ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ 3.40 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਦੌਰਾਨ ਮੁੰਬਈ ਇੰਡੀਅਨਜ਼ ਨੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ 1.80 ਕਰੋੜ ਰੁਪਏ ‘ਚ ਖਰੀਦਿਆ।
ਆਸਟਰੇਲੀਅਨ ਸਪਿੰਨਰ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਨੇ 3.20 ਕਰੋੜ ਰੁਪਏ ‘ਚ ਖਰੀਦਿਆ। ਆਸਟਰੇਲੀਆ ਦੀ ਸਟਾਰ ਆਲਰਾਊਂਡਰ ਐਲਿਸ ਪੈਰੀ ਨੂੰ 1.70 ਕਰੋੜ ਰੁਪਏ ‘ਚ ਖਰੀਦਿਆ ਗਿਆ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਸਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ 11 ਹੋਰ ਕ੍ਰਿਕੇਟਰਾਂ ਨਾਲ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐਲ) ਦੀ ਨਿਲਾਮੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਮਹਿਲਾ ਟੀਮ ਦੀ ਕਪਤਾਨ ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ਵਿੱਚ ਖਰੀਦਿਆ ਹੈ। ਉਸ ਦੀ ਮੂਲ ਕੀਮਤ 50 ਲੱਖ ਰੱਖੀ ਗਈ ਸੀ।
ਇਸ ਤੋਂ ਇਲਾਵਾ ਨਤਾਲੀ ਸਾਇਵਰ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਉਸ ਨੂੰ ਮੁੰਬਈ ਇੰਡੀਅਨਜ਼ ਨੇ 3.20 ਕਰੋੜ ਰੁਪਏ ‘ਚ ਖਰੀਦਿਆ। ਭਾਰਤੀ ਖਿਡਾਰਨ ਰੇਣੂਕਾ ਸਿੰਘ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਉਸ ਨੂੰ ਆਰਸੀਬੀ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ ਸੀ। ਟੀਮ ਇੰਡੀਆ ਦੀ ਖਿਡਾਰਨ ਦੀਪਤੀ ਸ਼ਰਮਾ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਉਸ ਨੂੰ ਯੂਪੀ ਵਾਰੀਅਰਜ਼ ਨੇ 2.60 ਕਰੋੜ ਰੁਪਏ ਵਿੱਚ ਖਰੀਦਿਆ।