Home » Weather in USA: ਅਮਰੀਕਾ ’ਚ ਬਰਫ਼ੀਲੇ ਤੂਫਾਨ ਦਾ ਕਹਿਰ, ਹੁਣ ਤੱਕ 20,000 ਉਡਾਣਾਂ ਰੱਦ

Weather in USA: ਅਮਰੀਕਾ ’ਚ ਬਰਫ਼ੀਲੇ ਤੂਫਾਨ ਦਾ ਕਹਿਰ, ਹੁਣ ਤੱਕ 20,000 ਉਡਾਣਾਂ ਰੱਦ

by Rakha Prabh
72 views

Weather in USA: ਅਮਰੀਕਾ ’ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ। ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ।

Weather in USA: ਅਮਰੀਕਾ ’ਚ ਕਹਿਰ ਢਾਹ ਰਹੇ ਬਰਫ਼ੀਲੇ ਤੂਫਾਨ ਨੇ ਸਾਰਾ ਜਨ ਜੀਵਨ ਡਾਵਾਂ-ਡੋਲ ਕਰ ਦਿੱਤਾ ਹੈ। ਤੂਫਾਨ ਨੇ ਪੂਰੇ ਅਮਰੀਕਾ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ 4,900 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ 4,400 ਤੋਂ ਵੱਧ ’ਚ ਦੇਰੀ ਹੋਈ ਹੈ।

ਹਾਸਲ ਜਾਣਕਾਰੀ ਮੁਤਾਬਕ 22 ਦਸੰਬਰ ਨੂੰ ਤੂਫਾਨ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਭਰ ਵਿੱਚ 20,000 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਆਵਾਜਾਈ ਠੱਪ ਹੋ ਗਈ ਹੈ। ਹੁਣ ਤੱਕ 60 ਵਿਅਕਤੀਆਂ ਦੀ ਇਸ ਬਰਫ਼ੀਲੇ ਤੂਫਾਨ ਕਾਰਨ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਬੰਬ ਚੱਕਰਵਾਤੀ ਤੂਫਾਨ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਕੈਨੇਡਾ ਦੇ ਨੇੜੇ ਮਹਾਨ ਝੀਲਾਂ ਤੋਂ ਮੈਕਸੀਕੋ ਦੀ ਸਰਹੱਦ ਦੇ ਨਾਲ ਰਿਓ ਗ੍ਰਾਂਡੇ ਤੱਕ ਫੈਲਿਆ ਹੋਇਆ ਹੈ। ਅਮਰੀਕਾ ਦੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਕਿਹਾ ਕਿ ਅਮਰੀਕਾ ਦੀ ਲਗਪਗ 60 ਫੀਸਦੀ ਆਬਾਦੀ ਨੂੰ ਸਰਦੀ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਰੌਕੀ ਮਾਊਂਟੇਨ ਰੇਂਜ ਦੇ ਪੂਰਬ ਤੋਂ ਲੈ ਕੇ ਐਪਲਾਚੀਅਨ ਤੱਕ ਤਾਪਮਾਨ ਆਮ ਨਾਲੋਂ ਬਹੁਤ ਹੇਠਾਂ ਡਿੱਗ ਗਿਆ ਹੈ।

ਬਫੇਲੋ ਮੂਲ ਦੀ ਨਿਵਾਸੀ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਬਫੇਲੋ ਦੇ ਸਭ ਤੋਂ ਵਿਨਾਸ਼ਕਾਰੀ ਤੂਫਾਨ ਦੇ ਰੂਪ ਵਿੱਚ ਜਾਣਿਆ ਜਾਵੇਗਾ। ਵਰਮੌਂਟ, ਓਹੀਓ, ਮਿਸੂਰੀ, ਵਿਸਕਾਨਸਿਨ, ਕੰਸਾਸ ਤੇ ਕੋਲੋਰਾਡੋ ਵਿੱਚ ਵੀ ਤੂਫਾਨ ਨਾਲ ਮੌਤਾਂ ਹੋਈਆਂ ਹਨ। ਬਰਫੀਲੇ ਤੂਫਾਨ ਕਾਰਨ ਅਮਰੀਕਾ ‘ਚ ਲੱਖਾਂ ਘਰਾਂ ‘ਚ ਬਿਜਲੀ ਸਪਲਾਈ ਬੰਦ ਹੋ ਗਈ ਹੈ। ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

Related Articles

Leave a Comment