ਫ਼ਿਰੋਜ਼ਪੁਰ, 22 ਦਸੰਬਰ (ਗੁਰਪ੍ਰੀਤ ਸਿੰਘ ਸਿੱਧੂ ) :- ਕਾਂਗਰਸ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ‘ਚ ਹਲਕਾ ਦਿਹਾਤੀ ਦੇ ਯੂਥ ਕਾਂਗਰਸੀ ਆਗੂ ਪਾਰਟੀ ਦੀ ਮਜ਼ਬੂਤੀ ਲਈ ਲਾਮਬੱਧ ਹੋ ਦਿਨ-ਰਾਤ ਕੰਮ ਕਰਨਗੇ | ਇਹ ਪ੍ਰਗਟਾਵਾ ਦਿਹਾਤੀ ਹਲਕੇ ਯੂਥ ਕਾਂਗਰਸੀ ਪ੍ਰਧਾਨ ਲਖਵਿੰਦਰ ਸਿੰਘ ਸੰਧੂ ਉਰਫ਼ ਲੱਖਾ (ਪਿਆਰੇਆਣਾ) ਨੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਤਾਜਪੋਸ਼ੀ ਮੌਕੇ ਪਿਆਰੇਆਣਾ ਤੋਂ ਵਾਹਨਾਂ ਦਾ ਕਾਫ਼ਲਾ ਲੈ ਕੇ ਪਹੰੁਚੇ ਯੂਥ ਕਾਂਗਰਸੀ ਆਗੂਆਂ ਸਮੇਤ ਕੀਤਾ | ਇਸ ਮੌਕੇ ‘ਤੇ ਪ੍ਰਧਾਨ ਲਖਵਿੰਦਰ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਨਿਯੁਕਤੀ ‘ਤੇ ਕਾਂਗਰਸ ਪਾਰਟੀ ਹਾਈਕਮਾਨ, ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਧੰਨਵਾਦ ਕੀਤਾ | ਇਸ ਮੌਕੇ ਮਨੀਸ਼ ਸੁਲਹਾਣੀ, ਸਤਪਾਲ ਸਰਪੰਚ ਕਰਮੂਵਾਲਾ, ਸੁਲੱਖਣ ਸੁਲਹਾਣੀ, ਮਨਿੰਦਰ ਸੁਲਹਾਣੀ, ਬਿੱਟੂ ਝੰਜੀਆਂ, ਹਰਮੀਤ ਝੰਜੀਆਂ, ਕਮਲਜੀਤ ਸਿੰਘ, ਸੁਖਮੰਦਰ ਸਿੰਘ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਹਰਦੇਵ ਸਿੰਘ, ਲਖਵੀਰ ਸਿੰਘ ਪਿਆਰੇਆਣਾ ਕਾਂਗਰਸੀ ਆਗੂ ਹਾਜ਼ਰ ਸਨ |