ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਦੀ ਚੋਣ ਸਬੰਧੀ ਪਈਆਂ ਵੋਟਾਂ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਨੇ ਇਹ ਸਾਬਤ ਕਰਦੀ ਹੈ ਕਿ ਅਕਾਲੀ ਦਲ ਦੀ ਪਕੜ ਅਜੇ ਬਹੁਤ ਮਜ਼ਬੂਤ ਹੈ ਅਤੇ ਇਸ ਜਿੱਤ ਨਾਲ ਅਕਾਲੀ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜ਼ੀਰਾ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਮੁੱਖ ਬੁਲਾਰਾ ਡਾ: ਨਿਰਵੈਰ ਸਿੰਘ ਉੱਪਲ, ਹਲਕਾ ਜ਼ੀਰਾ ਦੇ ਅਬਜ਼ਰਵਰ ਸੁਖਦੇਵ ਸਿੰਘ ਲੌਹਕਾ ਅਤੇ ਅਬਜ਼ਰਵਰ ਕੁਲਦੀਪ ਸਿੰਘ ਵਿਰਕ ਨੇ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ 2 ਵਾਰ ਕੈਬਨਿਟ ਮੰਤਰੀ ਬਣਾਇਆ ਸੀ ਉੱਥੇ ਹੀ 4 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਤੌਰ ‘ਤੇ ਵੀ ਸੇਵਾ ਕਰਨ ਦਾ ਮੌਕਾ ਦਿੱਤਾ, ਜਦੋਂ ਕਿ ਬੀਬੀ ਜਗੀਰ ਕੌਰ ਲਗਾਤਾਰ 25 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਦੇ ਆ ਰਹੇ ਸਨ | ਉਨ੍ਹਾਂ ਕਿਹਾ ਕਿ ਇਹ ਹਾਰ ਬੀਬੀ ਜਗੀਰ ਕੌਰ ਦੀ ਇਕੱਲਿਆਂ ਦੀ ਹੀ ਨਹੀਂ ਬਲਕਿ ਬੀ.ਜੇ.ਪੀ, ਆਰ.ਐੱਸ.ਐੱਸ., ਕਾਂਗਰਸ, ਆਪ, ਢੀਂਡਸਾ ਗਰੁੱਪ ਅਤੇ ਮਾਨ ਦਲ ਦੀ ਹੈ ਕਿਉਂਕਿ ਇਹ ਪਾਰਟੀਆਂ ਸ਼ਰੇਆਮ ਬੀਬੀ ਜਗੀਰ ਕੌਰ ਦੀ ਮਦਦ ‘ਤੇ ਖੜ੍ਹੀਆਂ ਸਨ | ਉਨ੍ਹਾਂ ਕਿਹਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਵਾਰ-ਵਾਰ ਅਪੀਲ ਵੀ ਕੀਤੀ ਗਈ ਸੀ ਕਿ ਉਹ ਆਪ ਖੜ੍ਹਨ ਦੀ ਬਜਾਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮਦਦ ਕਰਨ | ਉਨ੍ਹਾਂ ਨੇ ਇਸ ਦੌਰਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦਾ ਜਨਰਲ ਸਕੱਤਰ ਬਣਨ ‘ਤੇ ਵੀ ਵਧਾਈ ਦਿੱਤੀ | ਇਸ ਦੌਰਾਨ ਉਨ੍ਹਾਂ ਨਾਲ ਗੁਰਮੀਤ ਸਿੰਘ ਬੂਹ ਮੈਂਬਰ ਸ਼ੋ੍ਰਮਣੀ ਕਮੇਟੀ, ਸੁਖਦੇਵ ਸਿੰਘ ਲੌਹੁਕਾ ਅਬਜ਼ਰਵਰ ਹਲਕਾ ਜ਼ੀਰਾ, ਕੁਲਦੀਪ ਸਿੰਘ ਵਿਰਕ ਅਬਜ਼ਰਵਰ, ਗੁਰਬਖ਼ਸ਼ ਸਿੰਘ ਰਟੌਲ ਰੋਹੀ, ਸਤੀਸ਼ ਕੁਮਾਰ ਕਾਲਾ ਪਿੰ੍ਰਸੀਪਲ, ਸੁਖਵਿੰਦਰ ਸਿੰਘ ਸੁੱਖ ਜੌੜਾ, ਗੁਰਬਖ਼ਸ਼ ਸਿੰਘ ਸੇਖੋਂ ਫੈਡਰੇਸ਼ਨ ਆਗੂ, ਨਵੀਨ ਚੋਪੜਾ, ਬਲਵਿੰਦਰ ਸਿੰਘ ਭੁੱਲਰ ਮੱਲਾਂਵਾਲਾ, ਜਤਿੰਦਰ ਸਿੰਘ ਬੱਬੂ ਭੁੱਲਰ, ਸੁਖਦੇਵ ਬਿੱਟੂ ਵਿੱਜ, ਰੁਬਿੰਦਰ ਸਿੰਘ ਰੂਬੀ, ਰਜਿੰਦਰ ਸਿੰਘ ਕਾਲੀ ਬਾਬਾ, ਅਮਰਜੀਤ ਸਿੰਘ ਘੁੰਮਣ, ਜਗੀਰ ਸਿੰਘ ਬਮਰਾਹ, ਰਣਜੀਤ ਸਿੰਘ ਮੋਟਨ, ਹਰਭਜਨ ਸਿੰਘ ਥਿੰਦ, ਸੁਖਚੈਨ ਸਿੰਘ ਭੜਾਣਾ, ਸਿਮਰਨਜੀਤ ਸਿੰਘ ਮਖੂ, ਦਵਿੰਦਰ ਸਿੰਘ ਨਵਾਦਾ, ਅੰਗਰੇਜ਼ ਸਿੰਘ ਬੰਬ, ਬਿੱਕਰ ਸਿੰਘ ਗਿੱਲ, ਬੰਟੀ ਗੁਲਾਟੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ |