Home » ਬਸਪਾ ਦਾ ਮੁੱਖ ਨਿਸ਼ਾਨਾ 2024 ’ਚ ਪੰਜਾਬ ’ਚੋਂ ਹਾਥੀ ਪਾਰਲੀਮੈਂਟ ਭੇਜਣਾ : ਬੈਨੀਵਾਲ

ਬਸਪਾ ਦਾ ਮੁੱਖ ਨਿਸ਼ਾਨਾ 2024 ’ਚ ਪੰਜਾਬ ’ਚੋਂ ਹਾਥੀ ਪਾਰਲੀਮੈਂਟ ਭੇਜਣਾ : ਬੈਨੀਵਾਲ

ਸਰਕਾਰ ਦੇ ਹਰ ਜਬਰ ਜ਼ੁਲਮ ਖਿਲਾਫ ਬਸਪਾ ਸੰਗਠਨ ਨੂੰ ਮਜ਼ਬੂਤ ਕਰਨਾ ਸਾਡਾ ਪਹਿਲਾ ਉਦੇਸ਼ : ਜਸਵੀਰ ਸਿੰਘ ਗੜ੍ਹੀ

by Rakha Prabh
70 views

ਬਸਪਾ ਦਾ ਮੁੱਖ ਨਿਸ਼ਾਨਾ 2024 ’ਚ ਪੰਜਾਬ ’ਚੋਂ ਹਾਥੀ ਪਾਰਲੀਮੈਂਟ ਭੇਜਣਾ : ਬੈਨੀਵਾਲ
–ਸਰਕਾਰ ਦੇ ਹਰ ਜਬਰ ਜ਼ੁਲਮ ਖਿਲਾਫ ਬਸਪਾ ਸੰਗਠਨ ਨੂੰ ਮਜ਼ਬੂਤ ਕਰਨਾ ਸਾਡਾ ਪਹਿਲਾ ਉਦੇਸ਼ : ਜਸਵੀਰ ਸਿੰਘ ਗੜ੍ਹੀ
ਖੰਨਾ, 10 ਅਕਤੂਬਰ : ਬਹੁਜਨ ਸਮਾਜ ਪਾਰਟੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਖੰਨਾ ਸ਼ਹਿਰ ਦੀ ਮੁੱਖ ਮਾਰਕੀਟ ’ਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੇਂਦਰੀ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਪੰਜਾਬ ’ਚੋਂ ਹਾਥੀ ਨੂੰ ਜਿਤਾਕੇ ਪਾਰਲੀਮੈਂਟ ਭੇਜਣਾ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਲਈ ਬਸਪਾ ਸੜਕਾਂ ਅਤੇ ਸਦਨ ਦੀ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੁਝ ਧਿਰਾਂ ਵੱਲੋਂ ਦਿਨੋਂ ਦਿਨ ਡਾ. ਭੀਮ ਰਾਓ ਅੰਬੇਦਕਰ ਸਾਹਿਬ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਉਤੇ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਸਪਾ ਨੂੰ ਮਜ਼ਬੂਤ ਕਰਨ ਲਈ ਮੈਂਬਰਸ਼ਿੱਪ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਵਰਕਰ ਅਤੇ ਆਗੂ ਵੱਡੀ ਪੱਧਰ ਉਤੇ ਲੱਗੇ ਹੋਏ ਹਨ। ਇਹ ਮੁਹਿੰਮ 15 ਅਕਤੂਬਰ ਤੱਕ ਸੂਬੇ ਦੇ ਹਰ ਪਿੰਡ, ਹਰ ਸ਼ਹਿਰ ਅਤੇ ਕਸਬੇ ’ਚ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਲਈ ਲੜਨ ਦੇ ਮਕਸਦ ਨਾਲ ਹੀ ਭੈਣ ਮਾਇਆਵਤੀ ਦੇ ਆਦੇਸ਼ਾਂ ਉਤੇ ਪੰਜਾਬ ’ਚ 2022 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕੀਤਾ ਗਿਆ, ਜਿਸ ਤਹਿਤ ਇਕ ਵਿਧਾਇਕ ਨੂੰ ਜਿਤਾਕੇ ਵਿਧਾਨ ਸਭਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਪਾਰਟੀ ਹਰ ਤਰ੍ਹਾਂ ਦੀ ਜੋੜ ਤੋੜ ਕਰੇਗੀ ਤਾਂ ਜੋ ਕਿ ਲੋਕਾਂ ਦੇ ਹੱਕਾਂ ਲਈ ਰਾਖੀ ਕੀਤੀ ਜਾ ਸਕੇ।

ਇਸ ਮੌਕੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੱਤਾ ’ਚ ‘ਆਪ’ ਸਰਕਾਰ ਆਉਣ ਤੋਂ ਬਾਅਦ ਸੂਬੇ ਵਿਚ ਲਾਅ ਐਂਡ ਆਰਡਰ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲਾਂ ਸੁਰੱਖਿਆ ਨਾਲ ਜੁੜੇ ਅਹਿਮ ਕਾਗਜ਼ ਜਨਤਕ ਕੀਤੇ ਜਿਸ ਕਾਰਨ ਹੋਣਹਾਰ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਗੈਂਗਸਟਰਾਂ ਦੇ ਹੌਸਲੇ ਵੱਧ ਰਹੇ ਹਨ, ਲੋਕਾਂ ਤੋਂ ਫਰੌਤੀਆਂ ਮੰਗੀਆਂ ਜਾ ਰਹੇ ਹਨ, ਪੰਜਾਬੀ ਡਰ ਹੇਠ ਜੀ ਰਹੇ ਹਨ। ਪੁਲਿਸ ਦੀ ਗਿ੍ਰਫਤ ਵਿਚੋਂ ਗੈਂਗਸਟਰ ਭਜ ਰਹੇ ਹਨ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ ਉਹ ਆਪਣੇ ਅਕਾਵਾਂ ਦੇ ਹੁਕਮਾਂ ਉਤੇ ਗੁਜਰਾਤ ’ਚ ਗਰਬਾ ਨਾਚ ਕਰ ਰਿਹਾ ਹੈ। ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਪਾਣੀ ਵਾਲੀਆਂ ਟੈਂਕੀਆਂ ਉਤੇ ਡੀਜਲ ਪੈਟਰੋਲ ਲੈਕੇ ਚੜ੍ਹੇ ਹੋਏ ਹਨ, ਹਰ ਵਰਗ ਮੰਗਾਂ ਨੂੰ ਲੈਕੇ ਸੰਘਰਸ਼ ਦੇ ਰਾਹ ਉਤੇ ਹਨ, ਪ੍ਰੰਤੂ ਮੁੱਖ ਮੰਤਰੀ ਪੰਜਾਬ ’ਚੋਂ ਗਾਇਬ ਹਨ। ਉਨ੍ਹਾਂ ਕਿਹਾ ਕਿ ਭਿ੍ਰਸ਼ਟਾਚਾਰ ਦੇ ਮੁੱਦੇ ਉਤੇ ਨਾਟਕ ਕਰਨ ਵਾਲੀ ‘ਆਪ’ ਪਾਰਟੀ ਨੇ ਆਡੀਓ ਸਾਹਮਣੇ ਆਉਣ ਦੇ ਬਾਵਜੂਦ ਆਪਣੇ ਮੰਤਰੀ ਫੋਜਾ ਸਿੰਘ ਸਰਾਰੀ ਉਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣੇ ਹੀ ਤਹਿਸੀਲਦਾਰੀ ਭਰਤੀ ਦੀ ਆਈ ਸੂਚੀ ਨੇ ਸਪੱਸ਼ਟ ਕਰ ਦਿੱਤਾ ਕਿ ਸਭ ਰਲ ਮਿਲਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਹਿਸੀਲਦਾਰ ਦੀਆਂ ਅਸਾਮੀਆਂ ਉਤੇ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਹੈ ਜਿਹੜੇ ਪਟਵਾਰੀ ਦਾ ਵੀ ਟੈਸਟ ਕਲੀਅਰ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਭਰਤੀ ਵਿੱਚ ਸਭ ਤੋਂ ਜ਼ਿਆਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਤੋਂ ਭਰਤੀ ਕੀਤੇ ਗਏ ਹਨ।

ਇਸ ਮੌਕੇ ਵਿਧਾਇਕ ਡਾ. ਨਛਤਰਪਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਜਾਤੀਵਾਦ ਤੋਂ ਉਪਰ ਉਠਕੇ ਵਿਧਾਨ ਸਭਾ ਵਿੱਚ ਹਰ ਵਰਗ ਦੇ ਮਸਲੇ ਚੁੱਕਦੀ ਆ ਰਹੀ ਹੈ ਅਤੇ ਅੱਗੇ ਤੋਂ ਵੀ ਜੋਰ ਨਾਲ ਚੁੱਕੇ ਜਾਣਗੇ। ਸਟੇਜ ਦੀ ਕਾਰਵਾਈ ਅਜੀਤ ਸਿੰਘ ਭੈਣੀ ਵੱਲੋਂ ਚਲਾਈ ਗਈ। ਇਸ ਸਮਾਗਮ ਦੇ ਲਈ ਪਾਰਟੀ ਵਰਕਰਾਂ ਵੱਲੋਂ ਪੂਰਾ ਖੰਨਾ ਸ਼ਹਿਰ ਨੂੰ ਨੀਲੇ ਰੰਗਾਂ ਅਤੇ ਪਾਰਟੀ ਚੋਣ ਨਿਸ਼ਾਨ ਹੱਥੀਂ ਨਾਲ ਰੰਗਿਆ ਹੋਇਆ ਸੀ। ਸਮਾਗਮ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਗਿਆ।

ਇਸ ਮੌਕੇ ਡਾ. ਨਛੱਤਰ ਪਾਲ ਵਿਧਾਇਕ, ਅਜੀਤ ਸਿੰਘ ਭੈਣੀ, ਕੁਲਦੀਪ ਸਰਦੂਲਗੜ੍ਹ, ਬਲਦੇਵ ਸਿੰਘ ਮਹਿਰਾ, ਰਾਮ ਸਿੰਘ ਗੋਗੀ, ਕੁਲਵੰਤ ਮਹਤੋਂ, ਜਸਪ੍ਰੀਤ ਬੀਜਾ, ਹਰਭਜਨ ਸਿੰਘ ਦੁਲਮਾ, ਸੁਖਦੇਵ ਸੀਰਾ, ਪਰਵੀਨ ਬੰਗਾ, ਲਾਲ ਚੰਦ ਔਜਲਾ, ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਗੁਰਮੀਤ ਸਿੰਘ ਚੋਬਦਾਰਾ, ਤਰਸੇਮ ਥਾਪਰ, ਜਤਿੰਦਰ ਸਿੰਘ ਬੱਬੂ, ਗੁਰਨਾਮ ਚੌਧਰੀ, ਰਾਜਾ ਰਾਜਿੰਦਰ ਸਿੰਘ, ਹਰਜੀਵਨ ਪਾਲ ਸਿੰਘ ਗਿੱਲ, ਯਾਦਵਿੰਦਰ ਯਾਦੂ, ਜਗਦੇਵ ਸਿੰਘ ਬੋਪਾਰਾਏ, ਜਗਜੀਤ ਬਿੱਟੂ, ਹਰਜਿੰਦਰ ਭਾਧਲਾ, ਮਿੰਨੀ ਖੰਨਾ, ਮਹਿੰਦਰ ਸਿੰਘ, ਦੀਦਾਰ ਸਿੰਘ ਰਾਮਗੜ੍ਹ, ਲਖਬੀਰ ਸਿੰਘ ਰਾਜਾ, ਗੁਰਮੇਲ ਸਿੰਘ, ਰਣਜੀਤ ਸਿੰਘ ਲੱਲਹੇੜੀ, ਲਾਲ ਸਿੰਘ ਸੁਲਹਾਣੀ, ਜੋਗਾ ਸਿੰਘ ਪਣੋਂਦੀਆਂ, ਦਰਸਨ ਸਿੰਘ ਝਲੂਰ, ਗੁਰਚਰਨ ਚੰਨੀ, ਭਾਗ ਸਿੰਘ ਸਰੀਂਹ, ਤੀਰਥ ਰਾਜਪੁਰਾ, ਠੇਕੇਦਾਰ ਰਾਜਿੰਦਰ ਸਿੰਘ, ਦਲਜੀਤ ਰਾਏ, ਸੁਖਦੇਵ ਬਿੱਟਾ, ਸੇਰ ਸਿੰਘ ਮੈਨਮਾਜਰੀ, ਜਗਜੀਤ ਸਿੰਘ ਛਰਬੜ, ਅਵਤਾਰ ਸਿੰਘ ਨਭਿਪੁਰ, ਸੰਤ ਰਾਮ ਮੱਲੀਆਂ, ਜੀਤ ਰਾਮ ਬਸਰਾ, ਕੁਲਜਿੰਦਰ ਸਿੰਘ ਲਹਿਲ, ਦਲਬੀਰ ਸਿੰਘ ਮਦੀਆਲਾ, ਸਿੰਦਰ ਸਿੰਘ ਚਾਪੜਾ, ਜੋਗਿੰਦਰ ਸਿੰਘ ਹਰਪਾਲਪੁਰ, ਤਾਰਾ ਸਿੰਘ ਰਹੀਡ, ਗੁਰਮੁਖ ਸਿੰਘ ਨਰਾਇਣਗੜ੍ਹ ਆਦਿ ਹਾਜ਼ਰ ਸਨ।

Related Articles

Leave a Comment