ਗੈਜੇਟ ਡੈਸਕ– ਤੁਸੀਂ ਅਜੇ ਤਕ 2 ਤੋਂ 5 ਟੀ.ਬੀ. ਤਕ ਦੀ ਹਾਰਡ ਡ੍ਰਾਈਵ ਬਾਰੇ ਹੀ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹਾਰਡ ਡ੍ਰਾਈਵ ਬਾਰੇ ਦੱਸਾਂਗੇ ਜਿਸ ਵਿਚ 20 ਟੀ.ਬੀ. ਯਾਨੀ 20 ਹਜ਼ਾਰ 480 ਜੀ.ਬੀ. ਦੀ ਸਟੋਰੇਜ ਹੈ। SkyHawk AI 20TB ਹਾਰਡ ਡ੍ਰਾਈਵ ਭਾਰਤ ’ਚ ਲਾਂਚ ਹੋਈ ਹੈ। ਇਸ ਹਾਰਡ ਡਿਸਕ ਡ੍ਰਾਈਵ ਨੂੰ ਖ਼ਾਸਤੌਰ ’ਤੇ ਨੈੱਟਵਰਕ ਵੀਡੀਓ ਰਿਕਾਰਡਸ (NVR) ਲਈ ਤਿਆਰ ਕੀਤਾ ਗਿਆ ਹੈ।
ਇਹ ਮਲਟੀਪਲ ਵੀਡੀਓ ਅਤੇ ਏ.ਆਈ. (AI) ਸਟਰੀਮ ਨੂੰ ਵੀ ਸਪੋਰਟ ਕਰਦਾ ਹੈ। ਇਸਦਾ ਨਿਰਮਾਣ ਇਮੇਜਪਰਫੈਕਟ ਏ.ਆਈ. ਫਰਮਵੇਅਰ ’ਤੇ ਹੋਇਆ ਹੈ। SkyHawk AI 20TB HDD ਦੀ ਭਾਰਤੀ ਬਾਜ਼ਾਰ ’ਚ ਕੀਮਤ 54,999 ਰੁਪਏ ਰੱਖੀ ਗਈ ਹੈ। ਇਸਦੀ ਵਿਕਰੀ ਸੀ-ਗੇਟ ਦੇ ਡਿਸਟਰੀਬਿਊਟਰ Prama India ਰਾਹੀਂ ਹੋਵੇਗੀ। ਭਾਰਤ ’ਚ ਇਸਦੀ ਵਿਕਰੀ ਅਗਲੇ ਕੁਝ ਦਿਨਾਂ ’ਚ ਸ਼ੁਰੂ ਹੋਵੇਗੀ।
Seagate SkyHawk AI 20TB ਨੂੰ ਨੈੱਟਵਰਕ ਵੀਡੀਓ ਰਿਕਾਰਡਸ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਹਾਰਡ ਡ੍ਰਾਈਵ ਐੱਚ.ਡੀ. ਕੈਮਰਾ ਦੇ 64 ਵੀਡੀਓ ਸਟਰੀਮਸ ਨੂੰ ਸਪੋਰਟ ਕਰਦਾ ਹੈ ਅਤੇ ਏ.ਆਈ. ਦੇ 32 ਸਟਰੀਮਸ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਹੈਵੀ ਵਰਕ ਲੋਡ ਦੌਰਾਨ ਵੀ ਇਹ ਹਾਰਡ ਡ੍ਰਾਈਵ ਫਰੇਮ ਡ੍ਰੋਪ ਨੂੰ ਜ਼ੀਰੋ ਫ਼ੀਸਦੀ ਤਕ ਰੱਖ ਸਕਦਾ ਹੈ।
ਮੀਨ ਟਾਈਮ ਬਿਟਵਿਨ ਫਲੋਅਰਜ਼ (MTBF) ’ਚ 20 ਲੱਖ ਘੰਟਿਆਂ ਦਾ ਐਵਰੇਜ ਟਾਈਮ ਦੇ ਸਕਦਾ ਹੈ। Seagate SkyHawk AI 20TB ਸਟੈਂਡਰਡ ਵੀਡੀਓ ਇਮੇਜਿੰਗ ਐਂਡ ਐਨਾਲਿਟਿਕਸ ਡ੍ਰਾਈਵ ਦੇ ਮੁਕਾਬਲੇ 550TB ਪ੍ਰਤੀ ਸਾਲ ਦਾ ਵਰਕਲੋਡ ਲੈ ਸਕਦਾ ਹੈ। ਇਸ ਵਿਚ 3.5 ਇੰਚ ਫਾਰਮ ਫੈਕਟਰ ਦਾ ਇਸਤੇਮਾਲ ਕੀਤਾ ਗਿਆ ਹੈ।