Home » US ਆਰਮੀ ‘ਚ ਟਰਾਂਸਜੈਂਡਰਾਂ ਨੂੰ ਨਹੀਂ ਮਿਲੇਗੀ ਥਾਂ, ਟਰੰਪ ਨੇ ਹੁਕਮਾਂ ‘ਤੇ ਕੀਤੇ ਹਸਤਾਖਰ

US ਆਰਮੀ ‘ਚ ਟਰਾਂਸਜੈਂਡਰਾਂ ਨੂੰ ਨਹੀਂ ਮਿਲੇਗੀ ਥਾਂ, ਟਰੰਪ ਨੇ ਹੁਕਮਾਂ ‘ਤੇ ਕੀਤੇ ਹਸਤਾਖਰ

by Rakha Prabh
28 views

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਲਟਰੀ ‘ਚ ਵੱਡੇ ਬਦਲਾਅ ਕੀਤੇ ਹਨ। ਟਰੰਪ ਟ੍ਰਾਸਜੈਂਡਰਾਂ ਦੇ ਖਿਲਾਫ ਹਨ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਾਇਡੇਨ-ਓਬਾਮਾ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨੂੰ ਪਲਟਦੇ ਹੋਏ ਆਰਮੀ ਵਿਚ ਟ੍ਰਾਸਜੈਂਡਰ ਵਿਚਾਰਧਾਰਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਇਸ ਨੂੰ ਖਤਮ ਕਰਨ ਲਈ ਐਗਜ਼ੀਕਿਊਟਿਵ ਆਰਡਰ ‘ਤੇ ਸਾਈਨ ਕਰਨ ਵਾਲੇ ਹਨ। ਇਸ ਨੂੰ ਲੈ ਕੇ ਟਰੰਪ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਸੈਨਾ ਤਿਆਰੀ ‘ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਅੰਦਾਜ਼ਨ ਅਮਰੀਕਾ ਦੀ ਮਿਲਟਰੀ ਵਿਚ ਅਜੇ 15000 ਟ੍ਰਾਸਜੈਂਡਰ ਸੇਵਾ ਵਿਚ ਹਨ। ਟਰੰਪ ਨੇ 10-15 ਹਜ਼ਾਰ ਜਵਾਨਾਂ ਨੂੰ ਬਾਹਰ ਦਾ ਰਾਹ ਦਿਖਾਇਆ ਹੈ। ਇਸ ਲਈ ਉਨ੍ਹਾਂ ਨੂੰ ਮੈਡੀਕਲ ਅਨਫਿੱਟ ਦਾ ਹਵਾਲਾ ਦਿੱਤਾ ਗਿਆ ਹੈ। ਟਰੰਪ ਦੇ ਟਰਾਂਸਜੈਂਡਰ ਵਿਚਾਰਧਾਰਾ ਨੂੰ ਖਤਮ ਕਰਨ ਦੇ ਫੈਸਲੇ ਇਸ ਨਾਲ LGBTQ ਭਾਈਚਾਰੇ ਦੇ ਲੋਕਾਂ ਨੂੰ ਹਥਿਆਰਬੰਦ ਬਲਾਂ ਤੋਂ ਵਾਪਸ ਲਿਆ ਜਾ ਸਕਦਾ ਹੈ। ਦੂਜੇ ਪਾਸੇ ਅਮਰੀਕੀ ਫੌਜ ਵਿਚ 20 ਲੱਖ ਸੈਨਿਕ ਹਨ। ਅਜਿਹੇ ਵਿਚ ਟਰਾਂਸਜੈਂਡਰਾਂ ਨੂੰ ਹਟਾਉਣ ਨਾਲ ਫੌਜ ਦੀ ਸਮਰੱਥਾ ‘ਤੇ ਅਸਰ ਪੈ ਸਕਦਾ ਹੈ ਖਾਸ ਕਰਕੇ ਕਿ ਅਜਿਹੇ ਸਮੇਂ ਵਿਚ ਜਦੋਂ ਭਰਤੀ ਚੁਣੌਤੀਆਂ ਵਧ ਰਹੀਆਂ ਹਨ। ਟਰੰਪ ਨੇ ਕਿਹਾ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਲੜਾਕੂ ਸ਼ਕਤੀ ਹੈ। ਅਸੀਂ ਆਪਣੀ ਆਰਮੀ ਵਿਚ ਟਰਾਂਸਜੈਂਡਰ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤੋਂ ਬਾਹਰ ਕੱਢ ਦੇਵਾਂਗੇ। ਹੁਣ ਟਰੰਪ ਇਸ ਵਿਚ ਦੇਰੀ ਨਹੀਂ ਕਰਨਾ ਚਾਹੁੰਦੇ ਹਨ ਤੇ ਸਹੁ ਚੁੱਕਣ ਦੇ ਬਾਅਦ ਤੁਰੰਤ ਹੀ ਟਰਾਂਸਜੈਂਡਰਆਂ ਨੂੰ ਆਰਮੀ ਤੋਂ ਬਾਹਰ ਕਰਨ ਲਈ ਹੁਕਮ ਪਾਸ ਕਰ ਰਹੇ ਹਨ। ਸਹੁੰ ਲੈਣਦੇ ਹੀ ਟਰੰਪ ਨੇ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਵਿਚ ਸਿਰਫ 2 ਹੀ ਜੈਂਡਰ ਹੋਣਗੇ-ਮੇਲ ਤੇ ਫੀਮੇਲ, ਇਥੇ ਥਰਡ ਜੈਂਡਰ ਨਹੀਂ ਹੋਵੇਗਾ।

You Might Be Interested In

Related Articles

Leave a Comment