Home » ਰਾਸ਼ਟਰ ਗਾਣ ਦੇ ਅਪਮਾਨ ਦਾ ਮਾਮਲਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰਾਹਤ ਦੇਣ ਤੋਂ ਬੰਬੇ ਹਾਈ ਕੋਰਟ ਨੇ ਕੀਤਾ ਇਨਕਾਰ

ਰਾਸ਼ਟਰ ਗਾਣ ਦੇ ਅਪਮਾਨ ਦਾ ਮਾਮਲਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਰਾਹਤ ਦੇਣ ਤੋਂ ਬੰਬੇ ਹਾਈ ਕੋਰਟ ਨੇ ਕੀਤਾ ਇਨਕਾਰ

by Rakha Prabh
139 views
ਨਵੀਂ ਦਿੱਲੀ, 29 ਮਾਰਚ (ਯੂ. ਐਨ. ਆਈ.)- ਬੰਬੇ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਰਾਸ਼ਟਰ ਗਾਣ ਦਾ ਅਪਮਾਨ ਕਰਨ ’ਤੇ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਮਮਤਾ ਬੈਨਰਜੀ ਖ਼?ਲਾਫ਼ ਜਾਰੀ ਕੀਤੇ ਸੰਮਨ ਨੂੰ ਰੱਦ ਕਰ ਦਿੱਤਾ ਸੀ ਅਤੇ ਮਾਮਲੇ ਦੀ ਮੁੜ ਸੁਣਵਾਈ ਕਰਨ ਦਾ ਹੁਕਮ ਦਿੱਤਾ ਸੀ। ਇਹ ਮਾਮਲਾ ਦਸੰਬਰ 2021 ਦਾ ਹੈ। ਆਪਣੀ ਮੁੰਬਈ ਫੇਰੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਰਾਸ਼ਟਰ ਗਾਣ ਚੱਲਦੇ ਸਮੇਂ ਹੀ ਸਟੇਜ ਤੋਂ ਚਲੇ ਗਏ। ਇਸ ਮਾਮਲੇ ’ਚ ਮੁੰਬਈ ਭਾਜਪਾ ਦੇ ਕਾਰਜਕਾਰੀ ਵਿਵੇਕਾਨੰਦ ਗੁਪਤਾ ਨੇ ਮੁੰਬਈ ਦੇ ਮਜਗਾਓਂ ਮੈਟਰੋਪਾਲਿਟਨ ਮੈਜਿਸਟ?ਰੇਟ ਦੀ ਅਦਾਲਤ ’ਚ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਰਾਸ਼ਟਰ ਗਾਣ ਦਾ ਅਪਮਾਨ ਕੀਤਾ ਹੈ।

Related Articles

Leave a Comment