Home ਚੰਡੀਗੜ੍ਹ ਪੰਜਾਬ ‘ਚ ਸੀਤ ਲਹਿਰ ਦਾ ਕਹਿਰ, 6 ਜ਼ਿਲ੍ਹਿਆਂ ਲਈ ਅਲਰਟ ਜਾਰੀ, 3 ਦਿਨ ਤੱਕ ਡਿੱਗੇਗਾ ਪਾਰਾ

ਪੰਜਾਬ ‘ਚ ਸੀਤ ਲਹਿਰ ਦਾ ਕਹਿਰ, 6 ਜ਼ਿਲ੍ਹਿਆਂ ਲਈ ਅਲਰਟ ਜਾਰੀ, 3 ਦਿਨ ਤੱਕ ਡਿੱਗੇਗਾ ਪਾਰਾ

by gpsingh
20 views

ਪੰਜਾਬ ਵਿਚ ਪਹਿਲਾਂ ਸੰਘਣੀ ਧੁੰਦ ਤੇ ਕੋਹਰੇ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ ਤੇ ਹੁਣ ਕੋਲਡ ਵੇਵ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਭਾਵੇਂ ਧੁੱਪ ਨਿਕਲ ਰਹੀ ਹੈ ਪਰ ਕੋਲਡ ਵੇਵ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਕ ਵਾਰ ਫਿਰ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 72 ਘੰਟਿਆਂ ਤੱਕ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿਚ ਮਾਮੂਲੀ ਗਿਰਾਵਟ ਆਉਣ ਦਾ ਅਨੁਮਾਨ ਹੈ ਪਰ ਇਸ ਤੋਂ ਬਾਅਦ ਮੌਸਮ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪੰਜਾਬ ਵਿਚ 29 ਜਨਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਪੱਛਮੀ ਗੜਬੜ ਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ ਦੇਖਣ ਨੂੰ ਮਿਲੇਗਾ। ਪਹਾੜੀ ਇਲਾਕਿਆਂ ‘ਚ ਹਲਕੀ ਮੀਂਹ ਪੈ ਸਕਦਾ ਹੈ, ਜਦਕਿ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਜੇਕਰ ਪਹਾੜਾਂ ‘ਚ ਠੰਢ ਵਧਦੀ ਹੈ ਤਾਂ ਉਥੋਂ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਕਾਰਨ ਇਸ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲੇਗਾ। ਪੰਜਾਬ ਵਿੱਚ ਇਸ ਵੇਲੇ ਕੋਈ ਵੀ ਪੱਛਮੀ ਗੜਬੜੀ ਸਰਗਰਮ ਨਹੀਂ ਹੈ।ਬੀਤੇ ਦਿਨ ਫ਼ਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ। ਜਲੰਧਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਐਤਵਾਰ ਤੱਕ ਜਾਰੀ ਰਹੇਗਾ ਪਰ ਇਸ ਤੋਂ ਬਾਅਦ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।ਅੰਮ੍ਰਿਤਸਰ-ਆਸਮਾਨ ਸਾਫ ਰਹੇਗਾ, ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ, ਘੱਟੋ-ਘੱਟ ਤਾਪਮਾਨ ਵਿਚ ਲਗਭਗ 1 ਡਿਗਰੀ ਤੱਕ ਗਿਰਾਵਟ ਹੋਵੇਗੀ। ਤਾਪਮਾਨ 4 ਤੋਂ 21 ਡਿਗਰੀ ਵਿਚ ਰਹਿ ਸਕਦਾ ਹੈ।
ਜਲੰਧਰ-ਆਸਮਾਨ ਸਾਫ ਰਹੇਗਾ, ਘੱਟੋ-ਘੱਟ ਤਾਪਮਾਨ ਵਿਚ 1 ਡਿਗਰੀ ਗਿਰਾਵਟ ਆਏਗੀ। ਤਾਪਮਾਨ 5 ਤੋਂ 21 ਡਿਗਰੀ ਵਿਚ ਰਹਿ ਸਕਦਾ ਹੈ।
ਲੁਧਿਆਣਾ-ਆਸਮਾਨ ਸਾਫ ਰਹੇਗਾ, ਘਟੋ-ਘੱਟ ਤਾਪਮਾਨ ਵਿਚ ਤਕਰੀਬਨ 1 ਡਿਗਰੀ ਦੀ ਗਿਰਾਵਟ ਆਏਗੀ ਤੇ ਤਾਪਮਾਨ 7 ਤੋਂ 23 ਡਿਗਰੀ ਦੇ ਵਿਚ ਰਹਿ ਸਕਦਾ ਹੈ।
ਪਟਿਆਲਾ-ਆਸਮਾਨ ਸਾਫ ਰਹੇਗਾ, ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿਚ ਤਕਰੀਬਨ 1 ਡਿਗਰੀ ਦੀ ਗਿਰਾਵਟ ਆਏਗੀ। ਤਾਪਮਾਨ 8 ਤੋਂ 24 ਡਿਗਰੀ ਦੇ ਵਿਚ ਰਹਿ ਸਕਦਾ ਹੈ।
ਮੋਹਾਲੀ-ਆਸਮਾਨ ਸਾਫ ਰਹੇਗਾ, ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ, ਘੱਟੋ-ਘੱਟ ਤਾਪਮਾਨ ਵਿਚ ਤਕਰੀਬਨ 1 ਡਿਗਰੀ ਦੀ ਗਿਰਾਵਟ ਆਏਗੀ ਤੇ ਤਾਪਮਾਨ 11 ਤੋਂ 24 ਡਿਗਰੀ ਦੇ ਵਿਚ ਰਹਿ ਸਕਦਾ ਹੈ।

Related Articles

Leave a Comment