ਮੱਖੂ/ ਫਿਰੋਜ਼ਪੁਰ 30 ਦਸੰਬਰ (ਮੰਗਲ ਸਿੰਘ ਮੱਖੂ) ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਸੰਯੁਕਤ ਮੋਰਚੇ ਵਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਚਲ ਰਹੇ ਸ਼ੰਭੂ, ਖਨੌਰੀ, ਰਤਨਪੁਰਾ ਬਾਰਡਰਾਂ ਤੇ ਕਿਸਾਨੀ ਮੋਰਚਿਆ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 35 ਵੇਂ ਦਿਨ ਤੇ ਮਰਨ ਵਰਤ ਨੂੰ ਕੇਂਦਰ ਦੀ ਮੋਦੀ ਸਰਕਾਰ ਤੱਕ ਪੁੱਜਦਾ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ), ਭਾਰਤੀ ਕਿਸਾਨ ਯੂਨੀਅਨ (ਖੋਸਾ), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਵੱਲੋਂ ਮੱਖੂ ਵਿਖੇ ਨੈਸ਼ਨਲ ਹਾਈਵੇ-54 ਅੰਮ੍ਰਿਤਸਰ-ਬਠਿੰਡਾ ਅਤੇ ਮੱਖੂ ਰੇਲਵੇ ਫਾਟਕ ਉਪਰ ਬ ਧਰਨਾ ਦਿੱਤਾ ਗਿਆ। ਜਿਸ ਨਾਲ ਫਿਰੋਜ਼ਪੁਰ-ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਨੂੰ ਜਾਣ ਵਾਲ ਸਮੁੱਚੇ ਸੜਕੀ ਤੇ ਰਾਲ ਮਾਰਗ ਬੰਦ ਕੀਤੇ ਗਏ। ਉਥੇ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਆਪਣੇ ਕੰਮ ਕਾਜ਼ ਠੱਪ ਕਰਕੇ ਕਿਸਾਨੀ ਮੰਗਾਂ ਨੂੰ ਸਮਰਥਨ ਦਿੱਤਾ। ਇਸ ਕਿਸਾਨ ਆਗੂ ਵੀਰ ਸਿੰਘ ਨਿਜਾਮਦੀਨ ਵਾਲਾ, ਕਰਨੈਲ ਸਿੰਘ ਭੋਲਾ, ਜਸਬੀਰ ਸਿੰਘ ਝਾਮਕੇ, ਸੁਖਵਿੰਦਰ ਸਿੰਘ ਅਲੀਪੁਰ ਨੇ ਦੱਸਿਆ ਕਿ ਅੱਜ ਦੇ ਪੰਜਾਬ ਬੰਦ ਦੇ ਸੱਦੇ ਵਿੱਚ ਮੱਖੂ ਸ਼ਹਿਰ ਤੇ ਨਾਲ ਲੱਗਦੇ ਕਸਬਿਆਂ ਨੂੰ ਸਾਰੇ ਵਰਗਾਂ ਵੱਲੋਂ ਹੀ ਸਮਰਥਨ ਦੇ ਕੇ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਪਿਛਲੇ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੇ ਚੱਲ ਰਹੇ ਦਿੱਲੀ ਅੰਦੋਲਨ-2 ਦੀਆਂ ਮੰਗਾਂ ਲਾਗੂ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ, ਮੰਗਾਂ ਮੰਨ ਕੇ ਭੁੱਖ ਹੜਤਾਲ ਮੋਦੀ ਸਰਕਾਰ ਨੂੰ ਖਤਮ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਖਵੰਤ ਸਿੰਘ ਸੰਤੂ ਵਾਲਾ, ਮੰਗਲ ਸਿੰਘ ਸਾਹਵਾਲਾ, ਨਿਰਮਲ ਸਿੰਘ ਨੂਰਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਰੋਜ਼ੀ ਰੋਟੀ (ਜ਼ਮੀਨਾਂ) ਨੂੰ ਹਥਿਆਉਣ ਲਈ ਨਿੱਤ ਨਵੇਂ ਕਿਸਾਨ ਮਜ਼ਦੂਰ ਵਿਰੋਧੀ ਤੇ ਦੇਸ਼ ਦੇ ਸਰਮਾਏਦਾਰ ਕੁੱਝ ਲੋਕਾਂ ਨੂੰ ਫ਼ਾਇਦੇ ਪਹੁੰਚਣ ਵਿੱਚ ਲੋਕ ਮਾਰੂ ਕਾਨੂੰਨ ਲਿਆ ਕੇ ਪੰਜਾਬ ਦੀਆਂ ਮੰਡੀਆਂ ਖ਼ਤਮ ਕਰਨ ਤੇ ਫਸਲਾਂ ਨੂੰ ਵੇਚਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਦੇ ਦਿੱਤੇ ਸਹਿਯੋਗ ਲਈ ਸਮੁੱਚੇ ਕਿਸਾਨ ਧੰਨਵਾਦ ਕਰਦੇ ਹਨ। ਇਸ ਮੌਕੇ ਕਮਲਜੀਤ ਸਿੰਘ ਮਰਹਾਣਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਜਗਸੀਰ ਸਿੰਘ ਜੱਗਾ, ਸੋਹਣ ਸਿੰਘ ਢੰਡੀਆ,ਪੂਰਨ ਸਿੰਘ ਮਸਤੇਵਾਲਾ, ਗੁਰਦਿੱਤ ਸਿੰਘ ਮਾਨੋਚਾਹਲ, ਕੁਲਵਿੰਦਰ ਸਿੰਘ ਰਟੌਲ ਰੌਹੀ,ਕ੍ਰਿਪਾਲ ਸਿੰਘ ਚੂਚਕਵਿੰਡ ਸੁਖਵਿੰਦਰ ਸਿੰਘ ਚੋਹਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਮੱਖੂ ਵਿਖੇ ਭਾਜਪਾ ਸਰਕਾਰ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਮਾਰਗ ਤੇ ਹਾਈਵੇ 54 ਕੀਤਾ ਮੁਕਮਲ ਬੰਦ
previous post