(ਖੰਨਾ) ਖੰਨਾ ਸ਼ਹਿਰ ਵਿੱਚ ਚਾਈਨਾ ਡੋਰ ਕਰਕੇ ਮੁੜ ਵੱਡਾ ਹਾਦਸਾ ਵਾਪਰਿਆ। ਮਾਮਲਾ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਂਦੇ ਅੰਡਰ ਬ੍ਰਿਜ ਦੇ ਨੇੜੇ ਤੋਂ ਸਾਹਮਣੇ ਆਇਆ ਹੈ। ਇੱਥੇ ਨਹਿਰੀ ਵਿਭਾਗ ਦਾ ਇੱਕ ਕਰਮਚਾਰੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ, ਜਿੱਥੇ ਉਸ ਦੇ ਗਲੇ ‘ਤੇ 10 ਤੋਂ 12 ਟਾਂਕੇ ਲਗਾਏ ਗਏ, ਸਹਿਬਪੁਰਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਕਰਮਚਾਰੀ ਜੋਰਾਵਰ ਸਿੰਘ ਡਿਊਟੀ ਤੋਂ ਆਪਣੀ ‘ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਚਾਈਨਾ ਡੋਰ ਉਸਦੇ ਗਲੇ ‘ਚ ਫਸ ਗਈ ਜਿਸ ਨਾਲ ਉਸਦਾ ਗਲਾਂ ਬੁਰੀ ਤਰ੍ਹਾਂ ਕੱਟ ਗਿਆ। ਗੰਭੀਰ ਹਾਲਤ ਵਿੱਚ ਘਾਇਲ ਜੋਰਾਵਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।ਸਿਵਲ ਹਸਪਤਾਲ ਦੇ ਡਾਕਟਰ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਹਸਪਤਾਲ ਪਹੁੰਚਿਆ ਤਾਂ ਉਸਦਾ ਗਲਾਂ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ। ਚਾਈਨਾ ਡੋਰ ਦੇ ਕਾਰਨ ਉਸਦੇ ਗਲੇ ਵਿੱਚ ਡੂੰਘਾ ਜ਼ਖਮ ਹੋ ਗਿਆ ਸੀ। ਡਾਕਟਰਾਂ ਨੇ ਤੁਰੰਤ ਟਾਂਕੇ ਲਗਾਏ ਪਰ ਖੂਨ ਨਹੀਂ ਰੁਕ ਰਿਹਾ ਸੀ। ਇਸ ਕਰਕੇ ਮਰੀਜ਼ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ।