ਭੋਗਪੁਰ / ਜੰਡੀਰ ਸੈਣੀ
ਭੋਗਪੁਰ ਇਲਾਕੇ ਵਿੱਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਠੱਗੀਆਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਕਦੇ ਲੋਕਾਂ ਦੇ ਮੋਬਾਇਲ ਖੋਹੇ ਜਾਂਦੇ ਹਨ ਅਤੇ ਕਦੇ ਦੁਕਾਨਾਂ ਵਿੱਚ ਵੀ ਸ਼ਰੇਆਮ ਚੋਰੀਆਂ ਕੀਤੀਆਂ ਜਾਂਦੀਆਂ ਹਨ।ਅਮਰਜੀਤ ਸਿੰਘ ਜੰਡੀਰ ਸੈਕਟਰੀ ਆਪ ਨੇ ਕਿਹਾ ਕਿ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਲੱਗਦਾ ਹੈ ਕਿ ਕੁਝ ਪੱਤਰਕਾਰ ਵੀ ਇਸ ਟੋਲੇ ਵਿੱਚ ਸ਼ਾਮਿਲ ਹਨ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਭੋਗਪੁਰ ਵਿੱਚ 90 ਸਾਲ ਦੇ ਬੁੱਢੇ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਬਟੋਰੇ ਗਏ ਸਨ।ਅਤੇ ਹੁਣ ਫਿਰ ਦੇਖਣ ਵਿੱਚ ਆਇਆ ਹੈ ਕੁਝ ਪੱਤਰਕਾਰ ਹੀ ਗਰੀਬ ਲੋਕਾਂ ਨੂੰ ਪਰੇਸ਼ਾਨ ਕਰਕੇ ਪੈਸੇ ਬਟੋਰ ਰਹੇ ਹਨ,ਪੱਤਰਕਾਰ ਜਮਾਤ ਲੋਕਾਂ ਦੀ ਰੱਖਿਆ ਵਾਸਤੇ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਸਤੇ ਹੁੰਦੀ ਹੈ। ਪਰ ਕੁਝ ਕੁ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਬਿਜ਼ਨਸ ਬਣਾ ਕੇ ਰੱਖਿਆ ਹੋਇਆ ਹੈ। ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਪੱਤਰਕਾਰ ਸਹੀ ਪੱਤਰਕਾਰੀ ਕਰਨ ਨਹੀਂ ਤਾਂ ਫਿਰ ਕਲਮ ਨੂੰ ਛੱਡ ਦੇਣ। ਲੋਕਾਂ ਨੂੰ ਡਰਾਵਾ ਦੇ ਕੇ ਉਹਨਾਂ ਕੋਲੋਂ ਪੈਸੇ ਬਟੋਰ ਲੈਣੇ ਪੱਤਰਕਾਰੀ ਨਹੀਂ ਹੁੰਦੀ।ਪ੍ਰਸ਼ਾਸਨ ਨੂੰ ਚਾਹੀਦਾ ਹੈ।ਭੋਗਪੁਰ ਇਲਾਕੇ ਦੇ ਲੋਕਾਂ ਦੀ ਰੱਖਿਆ ਵਾਸਤੇ ਸਖਤ ਕਦਮ ਚੁੱਕੇ ਜਾਣ।ਇਸ ਦੇ ਸੰਬੰਧ ਵਿੱਚ ਥਾਣਾ ਮੁਖੀ ਭੋਗਪੁਰ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨਾਂ ਕਿਸੇ ਕਾਰਨ ਫੋਨ ਨਹੀਂ ਉਠਾਇਆ, ਲੋਕਾਂ ਦੀ ਮੰਗ ਹੈ ਕਿ ਭੋਗਪੁਰ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਠੱਗੀਆਂ ਨੂੰ ਨੱਥ ਪਾਈ ਜਾਵੇ