Home » Election Result 2024: ਪਟਿਆਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਡੇ ਫਰਕ ਨਾਲ ਜਿੱਤੇ

Election Result 2024: ਪਟਿਆਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਡੇ ਫਰਕ ਨਾਲ ਜਿੱਤੇ

by Rakha Prabh
30 views

ਪੰਜਾਬ ਦੇ ਪਟਿਆਲਾ ਸੰਸਦੀ ਸੀਟ ਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ। ਡਾ. ਧਰਮਵੀਰ ਗਾਂਧੀ ਨੇ 303772 ਵੋਟਾਂ ਨਾਲ ਪਟਿਆਲਾ ਦੀ ਸੀਟ ਆਪਣੇ ਨਾਂਅ ਕਰ ਲਈ ਹੈ। ਇਸ ਸੀਟ ਤੇ ਭਾਜਪਾ ਦੇ MP ਉਮੀਦਵਾਰ ਪਰਨੀਤ ਕੌਰ, ਆਮ ਆਦਮੀ ਪਾਰਟੀ ਦੇ MP ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਅਕਾਲੀ ਦਲ ਦੇ MP ਉਮੀਦਵਾਰ ਐੱਨ.ਕੇ ਸ਼ਰਮਾ ਵੀ ਚੋਣ ਮੈਦਾਨ ਵਿੱਚ ਸਨ, ਜਿੰਨ੍ਹਾਂ ਨੂੰ ਹਾਰ ਮਿਲੀ ਹੈ।

ਭਾਜਪਾ ਦੇ MP ਉਮੀਦਵਾਰ ਪਰਨੀਤ ਕੌਰ ਨੂੰ 287377 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ 289274 ਵੋਟਾਂ ਤੇ ਅਕਾਲੀ ਦਲ ਦੇ MP ਉਮੀਦਵਾਰ ਐੱਨ.ਕੇ ਸ਼ਰਮਾ ਨੂੰ 153611 ਵੋਟਾਂ ਮਿਲੀਆਂ। ਇਸ ਸੀਟ ਅਧੀਨ 8 ਵਿਧਾਨ ਸਭਾ ਸੀਟਾਂ ਹਨ। ਜਿਸ ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਵਿਧਾਨ ਸਭਾ ਹਲਕੇ ਸ਼ਾਮਲ ਹਨ।

ਇਸ ਵਾਰ ਇਸ ਸੀਟ ‘ਤੇ 63.63 ਫੀਸਦੀ ਵੋਟਿੰਗ ਹੋਈ, ਜੋ ਪਿਛਲੀ ਵਾਰ ਦੇ 67.78 ਫੀਸਦੀ ਨਾਲੋਂ 4.15 ਫੀਸਦੀ ਘੱਟ ਹੈ। ਵੋਟਾਂ ਦੀ ਗਿਣਤੀ ਲਈ 6 ਗਿਣਤੀ ਕੇਂਦਰ ਬਣਾਏ ਗਏ ਹਨ। ਜਿਸ ਵਿੱਚ 580 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਗੜਬੜੀ ਨੂੰ ਰੋਕਣ ਲਈ ਕਰੀਬ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Related Articles

Leave a Comment