Home » 20 ਮਾਰਚ ਤੇ ਵਿਸ਼ੇਸ਼

20 ਮਾਰਚ ਤੇ ਵਿਸ਼ੇਸ਼

ਡਾ ਭੀਮ ਰਾਓ ਅੰਬੇਡਕਰ ਤੇ ਛੂਆਛਾਤ ਵਾਲਾ ਭਾਰਤ

by Rakha Prabh
86 views

ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਜੀਵਨ ਦੌਰਾਨ ਛੂਆਛਾਤ ਨੂੰ ਖਤਮ ਕਰਨ ਲਈ ਲੰਮਾ ਘੋਲ ਵਿੱਢੀਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦਾ ਅਧਿਕਾਰ ਦਵਾਉਣ ਲਈ ਸਮੇ ਦੇ ਹਾਕਮਾਂ ਨਾਲ ਆਪਣੀ ਜਾਨ ਅਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਇਹ ਸਫਰ ਬਚਪਨ ਤੋਂ ਸ਼ੁਰੂ ਹੋਇਆ ਅਤੇ ਅੰਤਿਮ ਸੁਵਾਸਾ ਤੱਕ ਚਲਦਾ ਰਿਹਾ। ਉਨ੍ਹਾਂ ਨੇ ਜਾਤੀਵਾਦ ਦਾ ਭੂਤ ਉਤਾਰਨ ਅਤੇ ਮਨਾ ਵਿਚੋਂ ਭੈਅ ਕੰਢਣ ਲਈ ਅੱਜ ਦੇ ਦਿਨ 20 ਮਾਰਚ 1927 ਨੂੰ ਮਾਹਾਡ ਅੰਦੋਲਨ ਸ਼ੁਰੂ ਕੀਤਾ ਅਤੇ ਕੁਦਰਤ ਦੀ ਦਿਤਾ ਗਈ ਹਰ ਉਸ ਚੀਜ਼ ਤੇ ਹਰ ਇੱਕ ਵਿਅਕਤੀ ਦਾ ਅਧਿਕਾਰ ਦੱਸਿਆ। ਉਨ੍ਹਾਂ ਕਿਹਾ ਕਿ ਕਿ ਕੁਦਰਤ ਵੱਲੋਂ ਹਵਾ, ਪਾਣੀ, ਧੁੱਪ ਛਾਅ ਤੇ ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਚਾਹੇ ਉਹ ਕਿਸੇ ਵੀ ਜ਼ਾਤੀ ਧਰਮ ਦਾ ਹੋਵੇ। ਇਸ ਦਿਨ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨਾਲ ਮਿਲਕੇ ਇਕੋ ਨਦੀ ਵਿਚੋਂ ਪਾਣੀ ਪੀਤਾ ਅਤੇ ਉਨ੍ਹਾਂ ਨੇ ਪਹਿਲੀ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮੈ ਹਮੇਸਾ ਸੰਘਰਸ਼ ਕਰਦਾ ਰਹਾਂਗਾ ਅਤੇ ਇਕ ਦਿਨ ਜਿਤਾਗਾ। ਸਾਨੂੰ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਕਦਮਾ ਤੇ ਚੱਲਦੇ ਹੋਏ ਜ਼ਾਤੀਵਾਦ ਖਤਮ ਕਰਨਾ ਚਾਹਿਦਾ ਹੈ।ਇਹੀ ਉਨ੍ਹਾਂ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਜੀ.ਐਸ.ਸਿੱਧੂ ਜ਼ੀਰਾ

Related Articles

Leave a Comment