Home » ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀ ਆਵਾਜ਼ ਨੂੰ ਜੇਲ੍ਹਾਂ ,ਚ ਬੰਦ ਕਰਨਾ ਸੂਬਾ ਸਰਕਾਰ ਦੀ ਬ੍ਰਟਿਸ ਹਕੂਮਤ ਵਾਲੀ ਨੀਤੀ ਨਿੰਦਣਯੋਗ : ਜਸਪਾਲ ਸਿੰਘ ਪੰਨੂ

ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀ ਆਵਾਜ਼ ਨੂੰ ਜੇਲ੍ਹਾਂ ,ਚ ਬੰਦ ਕਰਨਾ ਸੂਬਾ ਸਰਕਾਰ ਦੀ ਬ੍ਰਟਿਸ ਹਕੂਮਤ ਵਾਲੀ ਨੀਤੀ ਨਿੰਦਣਯੋਗ : ਜਸਪਾਲ ਸਿੰਘ ਪੰਨੂ

by Rakha Prabh
68 views

ਫਿਰੋਜ਼ਪੁਰ 7 ਜਨਵਰੀ ( ਜੀ ਐਸ ਸਿੱਧੂ/ ਸ਼ਮਿੰਦਰ ਰਾਜਪੂਤ)

ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਿਆਸੀ ਰੰਜਿਸ ਤੇ ਚਲਦਿਆਂ‌ ਸੂਬਾ ਸਰਕਾਰ ਦੇ ਹੁਕਮਾਂ ਤਹਿਤ ਨਸ਼ਾ ਤਸ਼ਕਰੀ ਦੇ ਝੂਠੇ ਮੁੱਕਦਮੇ ਦਰਜ਼ ਕਰਕੇ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਤੋਂਂ‌ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਉਨ੍ਹਾਂ ਉਪਰ ਇੱਕ ਹੋਰ ਪੁਲਿਸ ਪ੍ਰਸ਼ਾਸਨ ਵਲੋਂ ਸਿਆਸੀ ਸ਼ਹਿ ਤੇ ਝੂਠਾ ਕੇਸ ਦਰਜ਼ ਕਰਕੇ ਅਦਾਲਤ ਦੇ ਬਾਹਰੋਂ ਮੁੜ ਗਿਰਫ਼ਤਾਰ ਕੀਤਾ ਗਿਆ ਜੋ ਵਿਧਾਇਕ ਸੁਖਪਾਲ ਖਹਿਰਾ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਮੁੜ ਕੋਸ਼ਿਸ਼ ਅਤਿ ਨਿੰਦਣਯੋਗ ਹੈ। ਇਸ ਨਵੇਂ ਦਰਜ ਕੀਤੇ ਪਰਚੇ ਦੀ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਵਾਇਸ ਪ੍ਰਧਾਨ ਜਸਪਾਲ ਸਿੰਘ ਪੰਨੂ‌ ਮਨਸੂਰਵਾਲ ਨੇ ਕਿਹਾ ਕਿ ਆਪ ਦੀ ਸਰਕਾਰ‌ ਆਪਣੀਆਂ ਘਟੀਆ ਹਰਕਤਾਂ ਤੇ ਉੱਤਰੀ ਹੋਈ ਹੈ‌‌ ਅਤੇ ਅਣ ਮਨੁੱਖੀ ਤਸ਼ੱਦਦ ਢਾਹ ਰਹੀ ਹੈ ਜੋ ਅਤਿ ਨਿੰਦਣਯੋਗ ਹੈ। ਪੰਨੂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਬਰਖਿਲਾਫ ਕੋਈ ਵੀ ਵਿਅਕਤੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾਾ ਹੈ‌‌ ਉਸ ਦੀ ਆਵਾਜ਼ ਬੰਦ ਕਰਨ ਲਈ ਉਸਦੇ ਖਿਲਾਫ ਝੂਠੇ ਪੁਲਿਸ ਪਰਚੇ ਦਰਜ ਕਰ ਦਿੱਤਾ ਜਾਂਦੇ ਹਨ ਅਤੇ ਉਸ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ‌। ਉਨ੍ਹਾਂ ਨੇ ਕਿਹਾ ਕਿ ਖਹਿਰਾ ਨੂੰ ਜਮਾਨਤ ਮਿਲਣ ਤੇੇ ਹਰ ਇੱਕ ਕਾਂਗਰਸੀ ਵਰਕਰ ਦੇ ਅੰਦਰ‌‌ ਖੁਸ਼ੀ ਦੀ ਲਹਿਰ ਸੀ ਪਰ ਸਰਕਾਰ ਵੱਲੋਂ ਇੱਕ ਹੋਰ ਝੂਠਾ ਕੇਸ ਦਰਜ਼ ਕਰਕੇ ਸੱਚ ਦੀ ਆਵਾਜ਼ ਨੂੰ ਮੁੜ ਬੰਦ ਕਰ ਦਿੱਤਾ ਗਿਆ। ਪੰਨੂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਬੁਲੰਦ ਤੇ ਸੱਚ ਦੀ ਆਵਾਜ਼ ਸੁਖਪਾਲ ਖਹਿਰਾ ਜਲਦੀ ਬਾਹਰ ਆਉਣਗੇ‌‌‌‌ ਅਤੇ ਸੱਚਾਈ ਦੀ ਜਿੱਤ ਹੋਵੇਗੀ‌। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਪਾਲ ਖਹਿਰਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਚੁੱਕਦੇ ਰਹਿਣਗੇ ਅਤੇ ਆਪਣੀ ਆਵਾਜ਼ ਬੁਲੰਦ ਰੱਖਣਗੇ‌‌‌। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਇੱਕ ਕਾਂਗਰਸੀ ਵਰਕਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਚਟਾਣ ਵਾਂਗ ਖੜਾ ਹੈ ਅਤੇ ਸਰਕਾਰ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਹੈ।

Related Articles

Leave a Comment