ਮੋਗਾ/ਕੋਟਈਸੇਖਾਂ, ( ਜੀ.ਐਸ.ਸਿੱਧੂ ) ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਆਯੋਜਿਤ 7 ਰੋਜ਼ਾ ਐਨ. ਐਸ. ਐਸ. ਕੈਂਪ ਸ਼੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ।ਕੈਂਪ ਦੇ ਸੰਪੰਨ ਸਮਾਰੋਹ ਦੇ ਮੁੱਖ ਮਹਿਮਾਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੂੰ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੇ ਦੱਸਿਆਂ ਕਿ ਐਨ. ਐਸ. ਐਸ. ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਕਿਸ ਤਰ੍ਹਾ ਵਲੰਟੀਅਰਜ਼ ਦੀ ਪ੍ਰਤਿਭਾ ਨਿਖਰ ਕੇ ਬਾਹਰ ਆਉਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ।ਉਹਨਾਂ ਨੂੰ ਨਿਯਮਾਂ ਦੀ ਪਾਲਣਾ ਕਰਨ, ਅਨੁਸ਼ਾਸਨ ਵਿੱਚ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ 7 ਰੋਜ਼ਾ ਐਨ. ਐਸ. ਐਸ. ਕੈਂਪ ਸਫਲਤਾਪੂਰਵਕ ਸੰਪੰਨ ਹੋਣ ਤੇ ਪ੍ਰੋਗਰਾਮ ਅਫਸਰਾਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੱਤੀ।ਇਸ ਪ੍ਰੋਗਰਾਮ ਵਿੱਚ ਵਲੰਟੀਅਰਜ਼ ਦੁਆਰਾ ਸ਼ਬਦ, ਕਵਿਸ਼ਰੀ (ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ), ਗੀਤ, ਕਵਿਤਾਵਾਂ, ਆਦਿ ਪੇਸ਼ ਕੀਤਾ ਗਿਆ। ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਚੰਗੀ ਖੁਰਾਕ, ਸ਼ੁੱਧ ਹਵਾ, ਸ਼ੁੱਧ ਪਾਣੀ ਦੀ ਵਰਤੋਂ ਨਾਲ ਹੀ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਸਮੇਂ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਅਤੇ ਸੁਰਿੰਦਰ ਕੌਰ ਦੁਆਰਾ 7 ਰੋਜ਼ਾ ਐਨ. ਐਸ. ਐਸ. ਕੈਂਪ ਵਿੱਚ ਕੀਤੇ ਗਏ ਕੰਮਾਂ ਬਾਰੇ ਭਰਪੂਰ ਸ਼ਲਾਘਾ ਕੀਤੀ ਗਈ। ਅਖੀਰ ਵਿੱਚ ਆਏ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਬੈਸਟ ਕੈਂਪਰ, ਬੈਸਟ ਲੀਡਰ ਅਤੇ ਵਲੰਟੀਅਰਜ਼ ਨੂੰ ਸ਼ੀਲਡਾ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਰਮਨਜੀਤ ਕੌਰ ਨੇ ਵਲੰਟੀਅਰਜ਼ ਨਾਲ ਵਿਚਾਰ ਸਾਝੇ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਚੰਗੇ ਕੰਮ ਕਰਨੇ ਚਾਹੀਦੇ ਹਨ। ਇਸ ਸਮੇਂ ਪ੍ਰੋਗਰਾਮ ਅਫਸਰ ਅਮੀਰ ਸਿੰਘ,ਸੁਰਿੰਦਰ ਕੌਰ, ਮਹੇਸ਼ ਕੁਮਾਰ,ਸਿਮਰਨਜੀਤ ਕੌਰ, ਦਵਿੰਦਰ ਕੌਰ,ਕਾਜਲ ਮੇੈਡਮ ਅਤੇ ਤਜਿੰਦਰ ਕੌਰ ਅਤੇ ਸਟਾਫ ਹਾਜ਼ਰ ਸੀ।