ਫਿਰੋਜ਼ਪੁਰ, 28 ਸਤੰਬਰ 2023 :
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਵੱਖ-ਵੱਖ ਖੇਡ ਮੁਕਾਬਲੇ ਚੱਲ ਰਹੇ ਹਨ। ਇਸ ਲੜੀ ‘ਚ ਕੱਲ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਵਿਖੇ ਜ਼ਿਲ੍ਹਾ ਪੱਧਰ ਦੇ ਯੋਗਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 9 ਬਲਾਕਾਂ ਦੀਆਂ ਲਗਭਗ 80 ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀਮਤੀ ਰਮਾ ਧੁੜੀਆ ਪ੍ਰਿੰਸੀਪਲ ਸੁਰ ਸਿੰਘ ਵਾਲਾ ਨੇ ਕੀਤੀ। ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਹਲਕਾ ਵਿਧਾਇਕ ਸ੍ਰੀ ਰਜਨੀਸ਼ ਦਹੀਆ ਅਤੇ ਜ਼ਿਲਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾਂ ਨੇ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਲੜਕੀਆਂ ਦੇ ਮੁਕਾਬਲੇ ਵਿਚ ਘਲ ਖੁਰਦ ਬਲਾਕ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਜੇਤੂ ਰਿਹਾ। ਦੂਸਰਾ ਸਥਾਨ ਬਲਾਕ ਫਿਰੋਜ਼ਪੁਰ ਤਿੰਨ, ਤੀਸਰਾ ਸਥਾਨ ਬਲਾਕ ਫਿਰੋਜ਼ਪੁਰ ਇੱਕ ਨੇ ਪ੍ਰਾਪਤ ਕੀਤਾ। ਅੰਡਰ 17 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਬਲਾਕ ਸਤੀਏ ਵਾਲਾ ਵਾਲਾ ਜੇਤੂ ਰਿਹਾ। ਦੂਸਰਾ ਅਤੇ ਤੀਸਰਾ ਸਥਾਨ ਬਲਾਕ ਮੱਖੂ ਅਤੇ ਫਿਰੋਜ਼ਪੁਰ ਇੱਕ ਨੇ ਹਾਸਿਲ। 19 ਸਾਲ ਦੀਆਂ ਲੜਕੀਆਂ ਮੁਕਾਬਲੇ ਵਿੱਚ ਬਲਾਕ ਸਤੀਏ ਵਾਲਾ ਪਹਿਲੇ ਤੇ ਬਲਾਕ ਮੱਲਾਂ ਵਾਲਾ ਦੂਸਰੇ ਨੰਬਰ ਤੇ ਰਿਹਾ ਜਦਕਿ ਤੀਸਰਾ ਸਥਾਨ ਬਲਾਕ ਗੁਰੂਹਰਸਹਾਇ ਨੇ ਪ੍ਰਾਪਤ ਕੀਤਾ।
ਲੜਕਿਆਂ ਦੇ ਮੁਕਾਬਲੇ ਵਿੱਚ 14 ਸਾਲ ਵਿੱਚ ਬਲਾਕ ਘੱਲ ਖੁਰਦ ਲੋਹਗੜ੍ਹ ਸਕੂਲ ਜੇਤੂ ਰਿਹਾ, ਦੂਸਰਾ ਸਥਾਨ ਬਲਾਕ ਮਮਦੋਟ ਅਤੇ ਤੀਸਰਾ ਸਥਾਨ ਬਲਾਕ ਫਿਰੋਜ਼ਪੁਰ ਨੇ ਹਾਸਿਲ ਕੀਤਾ। ਲੜਕੇ ਅੰਡਰ 17 ਸਾਲ ਮੁਕਾਬਲੇ ਵਿੱਚ ਬਲਾਕ ਫਿਰੋਜਪੁਰ ਇੱਕ ਨੇ ਪਹਿਲਾ ਸਥਾਨ ਬਲਾਕ ਜੀਰਾ ਦੂਸਰੇ ਸਥਾਨ ਤੇ ਰਿਹਾ, ਬਲਾਕ ਗੁਰੂਹਰਸਹਾਇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਸਾਲ਼ ਦੇ ਮੁਕਾਬਲੇ ਵਿੱਚ ਬਲਾਕ ਮਮਦੋਟ ਜੇਤੂ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਗੁਰਿੰਦਰ ਸਿੰਘ ਬਰਾੜ, ਗੁਰਪ੍ਰੀਤ ਕੌਰ ਸੋਢੀ ਮੈਡਮ ਮਨਦੀਪ ਕੌਰ, ਮੈਡਮ ਗੁਰਮੀਤ ਕੌਰ, ਡੀਪੀ ਸੁਨੀਲ ਕੁਮਾਰ, ਮੈਡਮ ਜਸਪ੍ਰੀਤ ਕੌਰ, ਡੀਪੀ ਅਮਰੀਕ ਸਿੰਘ ਨੇ ਨਿਭਾਈ।
ਜੇਤੂ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹਲਕਾ ਵਿਧਾਇਕ ਸ੍ਰੀ ਰਜਨੀਸ਼ ਦਹਿਆ ਨੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਰਵੀ ਇੰਦਰ ਸਿੰਘ ਸਟੇਟ ਐਵਾਰਡੀ ਨੇ ਬਾਖੂਬੀ ਨਿਭਾਈ। ਗ੍ਰਾਮ ਪੰਚਾਇਤ ਲੋਹਗੜ ਵੱਲੋਂ ਸਕੂਲ ਮੁਖੀ ਅਤੇ ਕੋਚ ਈਸ਼ਵਰ ਸ਼ਰਮਾ ਦਾ ਸਨਮਾਨ ਕੀਤਾ ਗਿਆ। ਮਾਸਟਰ ਗੇਮਸ ਵਿੱਚ ਮੈਡਲ ਜੇਤੂ ਇਸ ਸਕੂਲ ਦੇ ਤਿੰਨ ਅਧਿਆਪਕ ਹਰਪ੍ਰੀਤ ਸਿੰਘ ਭੁੱਲਰ ਨੂੰ ਸਵਿਮਿੰਗ ਵਿੱਚ ਗੋਲਡ ਮੈਡਲ ਰੋਹਿਤ ਸ਼ਰਮਾ ਨੂੰ ਕੰਪਿਊਟਰ ਫੈਕਲਟੀ ਨੂੰ ਟੇਬਲ ਟੈਨਿਸ ਸਿਲਵਰ ਮੈਡਲ, ਈਸ਼ਵਰ ਸ਼ਰਮਾ ਨੂੰ ਜੈਵਲਿਨ ਥਰੋ ਵਿੱਚ ਗੋਲਡ ਮੈਡਲ ਜਿੱਤਣ ਲਈ ਗ੍ਰਾਮ ਪੰਚਾਇਤ ਲੋਹਗੜ੍ਹ ਅਤੇ ਬਾਬਾ ਜੀਵਨ ਸਿੰਘ ਕਲੱਬ ਲੋਹਗੜ ਵੱਲੋਂ ਸਨਮਾਨ ਕੀਤਾ।