Home » ਜ਼ੀਰਾ ਵਿਖੇ ਸਿ਼਼ਵ ਦਰਬਾਰ ਮੰਦਿਰ ਵੱਲੋ ਸ਼੍ਰੀ ਸਿ਼ਵ ਪੁਰਾਣ ਦੇ ਭੋਗ ਪਾਏ, ਕਰਵਾਇਆ ਹਵਨ ਯੱਗ

ਜ਼ੀਰਾ ਵਿਖੇ ਸਿ਼਼ਵ ਦਰਬਾਰ ਮੰਦਿਰ ਵੱਲੋ ਸ਼੍ਰੀ ਸਿ਼ਵ ਪੁਰਾਣ ਦੇ ਭੋਗ ਪਾਏ, ਕਰਵਾਇਆ ਹਵਨ ਯੱਗ

by Rakha Prabh
103 views

ਜੀਰਾ, 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਜ਼ੀਰਾ ਵਿਖੇ ਸ੍ਰੀ ਸਿ਼ਵ ਦਰਬਾਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਸੰਮਤੀ ਜੀ਼ਰਾ, ਜੈ ਬਰਫ਼ਾਨੀ ਸੇਵਾ ਦਲ ਅਤੇ ਸਿ਼ਵ ਦਰਬਾਰ ਮਹਿਲਾ ਭਜਨ ਮੰਡਲੀ ਵੱਲੋਂ ਸਾਂਝੇ ਤੌਰ ਤੇ ਮਾਨਵਤਾ ਦੀ ਸੁੱਖ ਸ਼ਾਤੀ ਲਈ ਸ਼੍ਰੀ ਸਿ਼ਵ ਮਹਾਂਪੁਰਾਣ ਜੀ ਦੀ ਕਥਾ ਸੰਪੂਰਨ ਹੋਣ ਤੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਤੇ ਗਿਆਰਾਂ ਜੋੜਿਆਂ ਵੱਲੋਂ ਭਗਵਾਨ ਸਿ਼ਵ ਜੀ ਦੀ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਤੇ ਭਗਵਾਨ ਸਿ਼਼ਵ ਜੀ ਦੇ ਜੀਵਨ ਨਾਲ ਸਬੰਧਤ ਬਿਰਤਾਂਤ ਸਿ਼ਵ ਬਾਰਾਤ ਅਤੇ ਸਿ਼ਵ ਪਾਰਵਤੀ ਜੀ ਦੇ ਵਿਆਹ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਬਿਰਤਾਂਤ ਨੂੰ ਸਿ਼ਵ ਦਰਬਾਰ ਮਹਿਲਾ ਭਜਨ ਮੰਡਲੀ ਜ਼ੀਰਾ ਵੱਲੋਂ ਬੜੀ ਸ਼ਰਧਾ ਨਾਲ ਧਾਰਮਿਕਤਾ ਦੇ ਰੰਗ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਅਸ਼ੋਕ ਕਥੂਰਿਆ ਪ੍ਰਧਾਨ ਅਰੋੜਾ ਬਰਾਦਰੀ ਜ਼ੀਰਾ, ਰਾਜੀਵ ਬੋਨਾ, ਅਸ਼ੋਕ ਗਰੋਵਰ, ਕੁਲਦੀਪ ਗਰੋਵਰ, ਵੇਦ ਪ੍ਰਕਾਸ਼ ਕੱਕੜ, ਅਸ਼ੋਕ ਕੁਮਾਰ ਘੁਰਕੀ ਵਾਲੇ, ਗਿਆਨ ਸਿੰਘ,ਮਨਜੀਤ ਕੁਮਾਰ ਮਿੱਠਾ,ਪਵਨ ਸੇਠੀ, ਜਗਦੀਸ਼ ਚਲਾਨਾ, ਰਾਕੇਸ਼ ਕੁਮਾਰ, ਅਸ਼ੋਕ ਭਾਟੀਆ,ਪੱਪੂ ਠੇਕੇਦਾਰ, ਸੁਨੀਲ ਕੁਮਾਰ ਬਾਰੀਆ ਪ੍ਰਧਾਨ ਜੈ ਬਰਫ਼ਾਨੀ ਸੇਵਾ ਦਲ, ਪਵਨ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਤੇ ਲੰਗਰ ਭੰਡਾਰਾ ਵੀ ਅਟੁੱਟ ਵਰਤਿਆ।

Related Articles

Leave a Comment