Home » ਜਮਹੂਰੀ ਅਧਿਕਾਰ ਸਭਾ ਵੱਲੋਂ ਜਮਹੂਰੀਅਤ ਤੇ ਜਮਹੂਰੀ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋਕੇ ਅੱਗੇ ਵਧਣ ਦਾ ਸੱਦਾ

ਜਮਹੂਰੀ ਅਧਿਕਾਰ ਸਭਾ ਵੱਲੋਂ ਜਮਹੂਰੀਅਤ ਤੇ ਜਮਹੂਰੀ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋਕੇ ਅੱਗੇ ਵਧਣ ਦਾ ਸੱਦਾ

ਦੇਸ਼ ਅੰਦਰ ਭਰਾ ਮਾਰ ਲੜਾਈ ਨੂੰ ਭੜਕਾਉਣ ਵਾਲੀਆਂ ਤਾਕਤਾਂ ਦੀ ਪਹਿਚਾਣ ਕਰੋ: ਜਮਹੂਰੀ ਅਧਿਕਾਰ ਸਭਾ

by Rakha Prabh
12 views
ਚੰਡੀਗੜ੍ਹ, 2 ਅਗਸਤ, 2023: ਮਨੀਪੁਰ ਹਿੰਸਕ ਵਹਿਸ਼ੀ ਦਰਦਨਾਕ ਘਟਨਾਵਾਂ ਦੀ ਚੀਸ ਝੱਲ ਰਹੇ ਦੇਸ਼ ਵਾਸੀਆਂ ਨੂੰ ਹਰਿਆਣੇ ਦੇ ਨੂੰਹ ਅਤੇ ਗੁੜਗਾਓਂ ਯਾਨੀ ਗੁਰੂਗਰਾਮ ਦੀਆਂ ਘਟਨਾਵਾਂ ਨੇ ਚਿੰਤਤ ਕੀਤਾ ਹੈ। ਹਿੰਸਾ ਭੜਕਣ ਦਾ ਬਿਆਨ ਕੀਤਾ ਜਾ ਰਿਹਾ ਕਾਰਨ ਬਿਰਜਮੰਡਲ ਜਲਅਭਿਸ਼ੇਕ ਯਾਤਰਾ ਨੂੰ ਨੂਹ ਦੇ ਖੇਡਲਾ ਮੋੜ ਉਪਰ ਮੁਸਲਮਾਨਾਂ ਦੀ ਇੱਕ ਭੀੜ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹਿੰਸਾ ਭੜਕ ਪਈ ਜਿਸ ਦੇ ਸਿੱਟੇ ਵਜੋਂ ਸ਼ੁਰੂਆਤ ਵਜੋਂ ਗੁਰੂਗਰਾਮ ਜ਼ਿਲ੍ਹੇ ਦੇ ਹੋਮ ਗਾਰਡ ਸਮੇਤ ਚਾਰ ਲੋਕ ਮਾਰੇ ਗਏ ਅਤੇ 20 ਦੇ ਕਰੀਬ ਵਿਅਕਤੀ ਜਖਮੀ ਹੋਏ। ਇਹ ਹਿੰਸਾ ਨੂਹ, ਭਰਤਪੁਰ, ਗੁਰੂਗਰਾਮ ਅਤੇ ਹਰਿਆਣੇ ਹੋਰਨਾਂ ਜ਼ਿਲ੍ਹਿਆਂ ਤੱਕ ਫੈਲ ਗਈ ਅਤੇ ਅਨੇਕਾ ਵਹੀਕਲਾਂ ਦੇ ਸਾੜੇ ਜਾਣ ਦੇ ਨਾਲ ਅੱਧੀ ਰਾਤ ਨੂੰ ਗੁਰੂਗਰਾਮ ਦੇ ਸੈਕਟਰ 57 ਦੀ ਮਸਜਿਦ ਨੂੰ ਜਲਾ ਦਿੱਤਾ ਗਿਆ, ਧਾਰਮਕ ਪੁਸਤਕਾਂ ਸਾੜ ਦਿੱਤੀਆਂ ਗਈਆਂ ਅਤੇ ਮਸਜਿਦ ਦੇ ਨਾਇਬ ਇਮਾਮ ਸਮੇਤ ਚਾਰ ਵਿਅਕਤੀ ਛੁਰੇ ਮਾਰਕੇ ਮਾਰ ਦਿੱਤੇ ਗਏ। ਇਹਨਾਂ ਵਿੱਚ ਪੁਲਸ ਅਧਿਕਾਰੀਆਂ ਦੇ ਜਖਮੀ ਹੋਣ ਅਤੇ ਪੁਲਸ ਵਹੀਕਲਾਂ ਦੇ ਸਾੜੇ ਜਾਣ ਦੀ ਵੀ ਖਬਰ ਹੈ।
ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ ਹੁੰਦਲ, ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮੋਨੂ ਮਾਨੇਸਾਰੇ ਗਊ ਰਖਸ਼ਕ ਜੋ ਪਿਛਲੇ ਮਹੀਨਿਆਂ ਵਿੱਚ ਰਾਜਸਥਾਨ ਦੇ ਦੋ ਮੁਸਲਮਾਨ ਨੌਜਵਾਨਾਂ ਨੂੰ ਸਾੜੇ ਜਾਣ ਦੇ ਕੇਸ ਵਿੱਚ ਭਗੌੜਾ ਹੈ, ਨੇ ਇੱਕ ਦਿਨ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਜਲੀਲ ਕਰਨ ਵਾਲੇ ਸੁਨੇਹੇ ਵਾਲੀ ਵੀਡੀਓ ਜਾਰੀ ਕੀਤੀ ਜੋ ਰਾਤ ਭਰ ਸ਼ੋਸ਼ਲ ਮੀਡੀਏ ਤੇ ਚਲਦੀ ਰਹੀ ਅਤੇ ਪੁਲਸ ਜਾਂ ਪ੍ਰਸ਼ਾਸ਼ਨ ਨੇ ਨੋਟਸ ਨਹੀਂ ਲਿਆ। ਖੇਡਲੇ ਮੋੜ ਉਪਰ ਉਸਦੇ ਸਾਥੀ ਬਿਟੂ ਬਜਰੰਗੀ ਵੀ ਮੁਸਲਿਮ ਨੌਜਵਾਨਾਂ ਵਿੱਚ ਜਾਕੇ ਉਪਰੋਕਤ ਵੀਡੀਓ ਵਾਲੇ ਸ਼ਬਦਾਂ ਨਾਲ ਸੰਬੋਧਤ ਹੋਇਆ ਹੈ। ਇਹ ਹਥਿਆਰਬੰਦ ਨੌਜਵਾਨਾਂ ਦੀ ਛਤਰਛਾਇਆ ਹੇਠ ਚੱਲ ਰਹੀ ਯਾਤਰਾ ਵੀ ਗੁਰੂਗਰਾਮ ਦੇ ਸਿਵਲ ਲਾਈਨਜ਼ ਇਲਾਕੇ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਾਰਗੀ ਕੱਕੜ ਵੱਲੋਂ ਰਵਾਨਾ ਕੀਤੀ ਗਈ ਸੀ। ਚੇਤੇ ਰਹੇ ਨੂਹ ਦੇ ਨਲਗੜ ਤੋਂ ਪੁਨਹਾਨਾ ਤੱਥ ਦੀ ਇਹ ਹਰ ਸਾਲ ਕੱਢੀ ਜਾਣ ਵਾਲੀ ਯਾਤਰਾ ਵਿੱਚ ਪਹਿਲਾਂ ਕਦੇ ਵੀ ਐਨੇ ਲੋਕ ਸ਼ਾਮਲ ਨਹੀਂ ਹੁੰਦੇ ਸਨ ਜਿੰਨੇ ਇਸ ਵਾਰ ਲਾਮਬੰਦ ਕੀਤੇ ਗਏ ਸਨ। ਹਰਿਆਣੇ ਅੰਦਰ ਵੀ ਮਨੀਪੁਰ ਵਾਂਗ ਡਬਲ ਇੱਜਣ ਸਰਕਾਰ ਹੈ ਜੋ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਜਿੱਤਣ ਅਤੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣ ਦੇ ਸੰਗੋਲ ’ਤੇ ਕਾਬਜ਼ ਹੋਣ ਲਈ ਲੋਕਾਂ ਦੇ ਮਸਲੇ ਹਲ ਕਰਨ ਵਿਚ ਫੇਲ੍ਹ ਹੋਣ ਤੇ ਉਹਨਾ ਦੇ ਮਸਲਿਆਂ ਤੋਂ ਭੜਕਾਕੇ ਫਿਰਕੂ ਭਰਾ ਮਾਰ ਅੱਗ ਭੜਕਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਜਿਵੇ ਪਹਿਲਾਂ ਗੁਜਰਾਤ (2002), ਉਤਰ ਪ੍ਰਦੇਸ਼ (2013), ਅਤੇ ਮਨੀਪੁਰ ਅੰਦਰ ਕੀਤਾ ਗਿਆ ਹੈ।ਉਤਰ ਪ੍ਰਦੇਸ਼ ਦੇ ਬਰੇਲੀ ਕਸਬੇ ਅੰਦਰ ਕਾਬੜੀ ਯਾਤਰਾ ਨੂੰ ਮੁਸਲਿਮ ਬਸਤੀ ਰਾਹੀ ਲਿਜਾਕੇ ਹਿੰਸਾ ਭੜਕਾਉਣ ਦੀ ਸਾਜ਼ਿਸ਼ ਨੂੰ ਉੱਥੌਂ ਦੇ ਪੁਲਸ ਅਧਿਕਾਰ ਨੇ ਯਾਤਰਾ ਨੂੰ ਪੁਲਸ ਤਾਕਤ ਨਾਲ ਜਿਸ ਪੁਲੀਸ ਅਫਸਰ ਨੇ ਰੋਕ ਕੇ ਨਾਕਾਮ ਕਰ ਦਿੱਤਾ ਤਾਂ ਉਸ ਪੁਲਸ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ। ਭਾਵ ਧਾਰਮਕ ਜਲੂਸਾਂ ਨੂੰ ਮੁਸਲਮ ਆਬਾਦੀ ਵਿੱਚ ਲਿਜਾਕੇ ਹਿੰਸਾ ਭੜਕਾਉਣ ਦਾ ਆਮ ਢੰਗ ਈਜ਼ਾਦ ਕੀਤਾ ਹੋਇਆ ਹੈ।
ਤਾਜ਼ਾ ਖਬਰਾਂ ਮੁਤਾਬਿਕ ਰਾਜ ਸਰਕਾਰ ਬੇਧਿਆਨੀ ਦਿਖਾ ਰਹੀ ਹੈ, ਬਜਾਏ ਇਸ ਹਿੰਸਾ ਤੇ ਸਖਤੀ ਨਾਲ ਰੋਕਣ ਦੀ ਬਜਾਏ , ਸਾਜਿਸ਼ ਕਹਿ ਕੇ ਟਾਲ ਮਟੋਲ ਕਰ ਰਹੀ ਹੈ। ਜਿਸ ਨਾਲ ਇਕ ਫਿਰਕੇ ਦੀਆਂ ਦੁਕਾਨਾਂ ਵਡੇ ਪੈਮਾਨੇ ਤੇ ਜਲਾਈਆਂ ਜਾ ਰਹੀਆਂ ਹਨ। ਸਭਾ ਸਮਝਦੀ ਹੈ ਕਿ ਇਸ ਸੰਕਟਮਈ ਸਥਿਤੀ ਵਿਚ ਲੋਕਾਂ ਨੂੰ ਚੇਤਨ ਹੋਣ ਦੀ ਲੋੜ ਹੈ ਕਿ ਚੋਣਾ ਦੇ ਛਾਏ ਹੇਠ ਅਜੇਹੀਆਂ ਘਟਨਾਵਾਂ ਦਾ ਮੌਸਮ ਵੀ ਭੜਕ ਉਠਦਾ ਹੈ । ਇਹ ਵਿਰੁਧ ਚੇਤਨਤਾ ਦਾ ਫੈਲਾਕੇ ਹੀ ਇਸ ਦਾ ਮੁਕਬਲਾ ਕਰਨਾ ਚਾਹੀਦਾ ਹੈ । ਜਿਨ੍ਹਾਂ ਦਾ ਇਹਨਾ ਜਾਣੇ ਪਹਿਚਾਣੇ ਦੰਗਈਆਂ ਨੇ ਨੁਕਸਾਨ ਕੀਤਾ ਉਹਨਾਂ ਤੇ ਤੁਰੰਤ ਨਕੇਲ ਕਸਣ ਦੀ ਰਾਜ ਸਰਕਾਰ ਦੀ ਜਨਤਾ ਪ੍ਰਤੀ ਡਿਉਟੀ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਸਕੱਤਰੇਤ ਅਤੇ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇਸ਼ ਦੇ ਲੋਕਾਂ ਨੂੰ ਇਹ ਭਰਾਮਾਰ ਜੰਗ ਦੀਆਂ ਚਾਲਾਂ ਨੂੰ ਸਮਝਣ ਅਤੇ ਏਕਤਾ ਨਾਲ ਮਾਤ ਦੇ ਕੇ ਜਮਹੂਰੀ ਹੱਕਾਂ ਜਮਹੂਰੀਅਤ ਦੀ ਸੁਰਖਿਆ ਦੀ ਜਦੋਜਹਿਦ ਅੱਗੇ ਵਧਾਉਣ ਲਈ ਚੇਤਨ ਹੋਣ ਅਤੇ ਲਾਮਬੰਦ ਹੋਣ ਦਾ ਸੱਦਾ ਦਿੰਦੀ ਹੈ।

Related Articles

Leave a Comment