Home » ਅੰਗਹੀਣ ਵਿਅਕਤੀਆਂ ਲਈ ਫਗਵਾੜਾ ਵਿਖੇ ਅਸੈਸਮੈਂਟ ਕੈਂਪ 13 ਜੁਲਾਈ ਨੂੰ

ਅੰਗਹੀਣ ਵਿਅਕਤੀਆਂ ਲਈ ਫਗਵਾੜਾ ਵਿਖੇ ਅਸੈਸਮੈਂਟ ਕੈਂਪ 13 ਜੁਲਾਈ ਨੂੰ

by Rakha Prabh
10 views

ਫਗਵਾੜਾ,7 ਜੁਲਾਈ (ਸ਼ਿਵ ਕੋੜਾ)ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਕਤੀਕਰਨ ਮੰਤਰਾਲਾ ਰਾਹੀ ਦਿਵਿਆਂਗਜਨ (ਅੰਗਹੀਣ ਵਿਅਕਤੀਆਂ) ਦੀ ਸਹੂਲਤ ਲਈ ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਅਧੀਨ ਦਿਵਿਆਂਗਜਨਾਂ ਨੂੰ ਸਹਾਇਤਾ ਅਤੇ ਉਪਕਰਣ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿਵਿਆਂਗਜਨ (ਅੰਗਹੀਣ ਵਿਅਕਤੀਆਂ) ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪੁੱਜਦਾ ਕਰਨ ਦੇ ਲਈ ਸਾਲ 2023-24 ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਫਗਵਾੜਾ ਵਿਚ 13 ਜੁਲਾਈ ਨੂੰ ਗੀਤਾ ਭਵਨ,ਮਾਡਲ ਟਾਊਨ ਫਗਵਾੜਾ ਵਿਖੇ ਅਸੈਸਮੈਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਕੈਂਪ ਵਿਚ ਆਉਣ ਵਾਲਿਆਂ ਉਮੀਦਵਾਰ ਜਿਨਾਂ ਦੀ ਆਮਦਨ 22500/- ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਨਾ ਹੋਵੇ ਉਹ ਕੈਂਪ ਦਾ ਲਾਭ ਲੈ ਸਕਦੇ ਹਨ। ਆਮਦਨ ਦਾ ਸਰਟੀਫਿਕੇਟ ਬੀ.ਪੀ.ਐਲ ਕਾਰਡ/ਮਨਰੇਗਾ ਤੋਂ ਆਮਦਨ ਸਰਟੀਫਿਕੇਟ ਕਾਰਡ/ਐਮ.ਪੀ/ਐਮ.ਐਲ.ਏ/ਕਾਉਂਸਲਰ/ਗ੍ਰਾਮ ਪੰਚਾਇਤ ਦੁਆਰਾ ਸਰਟੀਫਿਕੇਟ ਸਵੀਕਾਰ ਕੀਤਾ ਜਾ ਸਕਦਾ ਹੈ। ਇਸ ਲਈ ਆਮਦਨ ਦਾ ਸਰਟੀਫਿਕੇਟ,ਅਧਾਰ ਕਾਰਡ, ਦੋ ਪਾਸਪੋਰਟ ਸਾਈਜ ਫੋਟੋਆਂ ਅਤੇ ਦਿਵਿਆਂਗਤਾ ਦਾ ਸਰਟੀਫਿਕੇਟ (ਯੂਡੀ ਆਈਡੀ) ਲੈ ਕੇ 13ਜੁਲਾਈ  ਨੂੰ ਸਵੇਰੇ 9 ਵਜੇ ਗੀਤਾ ਭਵਨ,ਮਾਡਲ ਟਾਉਣ ਫਗਵਾੜਾ ਵਿਖੇ ਪਹੁੰਚ ਕੇ ਇਸ ਸਕੀਮ ਦਾ ਲਾਭ ਲਿਆ ਪ੍ਰਾਪਤ ਕੀਤਾ ਜਾਵੇ।

Related Articles

Leave a Comment