ਹੁਸ਼ਿਆਰਪੁਰ 4 ਜੁਲਾਈ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਵੱਲੋਂ ਮਣੀਪੁਰ ਵਿਚ ਮਾਰੇ ਗਏ ਲੋਕਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮਖ ਸਿੰਘ ਖੋਸਲਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਮਣੀਪੁਰ ਵਿਚ ਹਿੰਸਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ! ਇਸ ਹਿੰਸਕ ਘਟਨਾ ਵਿਚ ਬਹੁਤ ਸਾਰੇ ਬੇਕਸੂਰ ਲੋਕ ਮਾਰੇ ਗਏ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਅਤੇ ਮੰਦਰਾਂ ਨੂੰ ਵੀ ਢਾਹਿਆ ਗਿਆ ਜੋ ਬਹੁਤ ਹੀ ਨਿੰਦਣਯੋਗ ਹੈ! ਓਥੋਂ ਦੇ ਰਹਿਣ ਵਾਲੇ ਲੋਕਾਂ ਦਾ ਜੀਵਨ ਬਿਲਕੁਲ ਅਸਤ ਵਿਅਸਤ ਹੋ ਚੁੱਕਾ ਹੈ! ਮਨੀਪੁਰ ਹਰ ਰੋਜ਼ ਅਗਨੀ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ! ਕੇਂਦਰ ਸਰਕਾਰ ਇਸ ਹਿੰਸਕ ਘਟਨਾ ਤੇ ਕੋਈ ਵੱਡਾ ਐਕਸ਼ਨ ਲੈਂਦੀ ਨਜ਼ਰ ਨਹੀਂ ਆ ਰਹੀ! ਗੁਰਮੁਖ ਸਿੰਘ ਖੋਸਲਾ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਸਮਾਜ ਦੀਆਂ ਹੱਕੀ ਮੰਗਾਂ ਨੂੰ ਮੰਨਿਆ ਗਿਆ ਹੈ ਤਾਂ ਉਸ ਦਾ ਸੰਵਿਧਾਨਕ ਹੱਕ ਤੇ ਦੂਜੇ ਸਮਾਜ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ! ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਭਾਰਤ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣਾ ਸਾਡਾ ਮੁਢਲਾ ਫ਼ਰਜ਼ ਹੈ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ! ਇਸ ਮੌਕੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ! ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਮਸੀਹ ਰਾਸ਼ਟਰੀ ਸਲਾਹਕਾਰ, ਰੇਸ਼ਮ ਸਿੰਘ ਭੱਟੀ ਸੀਨੀਅਰ ਆਗੂ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਪਰਮਜੀਤ ਕੌਰ, ਬੀਬੀ ਚੰਨੋ, ਸੁਖੀ, ਰਵਿਨਾ, ਬਲਜਿੰਦਰ ਕੌਰ,ਜਸਪ੍ਰੀਤ ਕੌਰ, ਦਲਵੀਰ ਕੌਰ,ਬੀਬੀ ਸ਼ਿੰਦੇ, ਬਗਾ,ਕੁਲਵਿੰਦਰ ਕਿੰਦਾ, ਜਰਨੈਲ ਸਿੰਘ ਨੰਬਰਦਾਰ,ਹਰਮਨ ਕਲਿਆਣਾ, ਸੁਖਦੇਵ ਸਿੰਘ,ਸੁੱਤੀ ਆਦਿ ਸਾਥੀ! ਮੌਜੂਦ ਸਨ