Home » ਸਿੱਖਿਆ ਵਿਭਾਗ ਦੇ 8700 ਕੱਚੇ ਅਧਿਆਪਕ ਉੱਕਾ-ਪੱਕਾ ਤਨਖ਼ਾਹ ‘ਤੇ ਹੋਣਗੇ ਪੱਕੇ

ਸਿੱਖਿਆ ਵਿਭਾਗ ਦੇ 8700 ਕੱਚੇ ਅਧਿਆਪਕ ਉੱਕਾ-ਪੱਕਾ ਤਨਖ਼ਾਹ ‘ਤੇ ਹੋਣਗੇ ਪੱਕੇ

ਪੇ-ਸਕੇਲ ਅਤੇ ਗਰੇਡ-ਪੇ ਦਾ ਨਹੀਂ ਮਿਲੇਗਾ ਕੋਈ ਵੀ ਲਾਭ

by Rakha Prabh
10 views
ਚੰਡੀਗੜ੍ਹ, 10 ਜੂਨ, 2023:
ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ 8700 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਉੱਕਾ-ਪੱਕਾ ਤਨਖਾਹ ਦੇ ਕੇ ਪੱਕਾ ਕੀਤਾ ਜਾਵੇਗਾ ਪਰ ਇਨ੍ਹਾਂ ਅਧਿਆਪਕਾਂ ਨੂੰ ਪੇ-ਸਕੇਲ ਅਤੇ ਗਰੇਡ-ਪੇ ਆਦਿ ਦਾ ਕੋਈ ਵੀ ਲਾਭ ਨਹੀਂ ਮਿਲੇਗਾ। ਜਾਣਕਾਰੀ ਅਨੁਸਾਰ ਵਿੱਤ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਨੂੰ ਨਿਰਧਾਰਿਤ ਕਰ ਕੇ ਸਿੱਖਿਆ ਵਿਭਾਗ ਕੋਲ ਭੇਜ ਦਿੱਤਾ ਗਿਆ ਹੈ। ਇਹ ਅਧਿਆਪਕ ਸਿੱਖਿਆ ਵਿਭਾਗ ਵਿੱਚ 2005-06 ਤੋਂ ਕੰਮ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਬੀਐੱਡ ਅਧਿਆਪਕਾਂ (ਐੱਸਆਈਟੀ) ਦੀ ਤਨਖ਼ਾਹ 11 ਹਜ਼ਾਰ ਰੁਪਏ ਤੋਂ ਵਧਾ ਕੇ 23,500 ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ ਆਈਈ ਵਾਲੰਟੀਅਰਾਂ ਦੀ ਤਨਖ਼ਾਹ 5500 ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸਿੱਖਿਆ ਪ੍ਰੋਵਾਈਡਰਾਂ ਦੀ ਤਨਖ਼ਾਹ 9500 ਰੁਪਏ ਤੋਂ ਵਧਾ ਕੇ 20,500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਈਟੀਟੀ ਅਤੇ ਐੱਨਟੀਟੀ ਅਧਿਆਪਕਾਂ ਨੂੰ 22 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ, ਜਦੋਂਕਿ ਪਹਿਲਾਂ ਉਨ੍ਹਾਂ ਨੂੰ 10250 ਰੁਪਏ ਤਨਖਾਹ ਮਿਲਦੀ ਸੀ। ਇਨ੍ਹਾਂ ਸਾਰੇ ਅਧਿਆਪਕਾਂ ਨੂੰ ਸਾਲਾਨਾ 5 ਫ਼ੀਸਦੀ ਦਾ ਵਾਧਾ ਮਿਲੇਗਾ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਕਾਡਰ ਵਿਚ ਭਰਤੀ ਕੀਤੇ ਇਨ੍ਹਾਂ ਅਧਿਆਪਕਾਂ ਨੂੰ ਪੇਅ ਸਕੇਲ ਅਤੇ ਗਰੇਡ ਪੇਅ ਆਦਿ ਦਾ ਕੋਈ ਲਾਭ ਨਹੀਂ ਮਿਲੇਗਾ।
ਇਸ ਸੰਬੰਧੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਅਸ਼ੀਸ਼ ਜੁਲਾਹਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਠੇਕੇ ‘ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਦੀ ਬਰਾਬਰੀ ‘ਤੇ ਖੜਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਪੇਅ ਸਕੇਲ, ਗਰੇਡ ਪੇਅ ਅਤੇ ਹੋਰ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇਣ ਤੋਂ ਭੱਜੀ ਹੈ, ਜੋ ਘਰ ਬੇਇਨਸਾਫ਼ੀ ਹੈ। ਸਰਕਾਰੀ ਧਿਰ ਦਾ ਪੱਖ ਹੈ ਕਿ ਇਨ੍ਹਾਂ ਅਧਿਆਪਕਾਂ ਦਾ ਵਿਸ਼ੇਸ਼ ਕਾਡਰ ਬਣਾ ਕੇ ਇਹ ਨਵਾਂ ਰਾਹ ਕੱਢਿਆ ਗਿਆ ਹੈ ਤਾਂ ਜੋ ਇਹ ਅਧਿਆਪਕ ਕਾਨੂੰਨੀ ਅੜਚਣਾਂ ਤੋਂ ਬਚ ਸਕਣ। ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਅਧਿਆਪਕਾਂ ਦੀ ਭਲਾਈ ਹਿੱਤ ਹੀ ਅਜਿਹਾ ਫ਼ੈਸਲਾ ਕੀਤਾ ਗਿਆ ਹੈ।

Related Articles

Leave a Comment