Home » ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਲਈ ਮੋਹਰਾ ਬਣੇ ਸਨ ਅਕਾਲੀ -ਭਾਈ ਵਡਾ

ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਲਈ ਮੋਹਰਾ ਬਣੇ ਸਨ ਅਕਾਲੀ -ਭਾਈ ਵਡਾ

ਜੇਕਰ ਅਕਾਲੀ ਚਾਹੁੰਦੇ ਤਾਂ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ

by Rakha Prabh
15 views

ਹੁਣ ਪੰਥ ਨੂੰ ਚਾਹੀਦਾ ਹੈ ਉਹ ਅਜੇ ਵੀ ਨਿਸ਼ਾਨਾ ਏਜੰਡਾ ਅਤੇ ਪੈਮਾਨਾ ਇੱਕ ਕਰ ਲਵੇ ?

ਅਸੀਂ ਸ਼੍ਰੌਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੀ ਜਲਾਲਤ ਕਰਕੇ ੮ ਵਜੇ ਦੀ ਬਜ਼ਾਏ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਨੂੰ ਮੁਨਾਸਿਬ ਸਮਝਿਆ।

ਸ੍ਰੀ ਅੰਮ੍ਰਿਤਸਰ ਸਾਹਿਬ ( ਰਣਜੀਤ ਸਿੰਘ ਮਸੌਣ) ਅੱਜ ਮਿਤੀ 7 ਜੂਨ ਨੂੰ ਪੰਥਕ ਹੋਕੇ ਦੇ ਦੀਵਾਨ ਸਜਾਏ ਗਏ। ਸ੍ਰੀ ਸਖਮਨੀ ਸਾਹਿਬ ਅਤੇ ਚੌਪਈ ਸਾਹਿਬ ਜੀ ਦੇ ਪਾਠ ਹੋਏ। ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰਧਾਮਾਂ ਦੀ ਬਹਾਲੀ ਅਤੇ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ ਪਾਵਨ 328 ਸਰੂਪਾਂ ਦੇ ਇਨਸਾਫ ਲਈ ਪਿਛਲੇ ੩੨ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫ਼ਲਤਾ ਦੀ ਅਰਦਾਸ ਹੋਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ 6 ਜੂਨ ਦੇ ਸਬੰਧ ਵਿੱਚ ਕਿਹਾ ਜੂਨ 1984 ਸਿੱਖ ਪੰਥ ਲਈ ਉਹ ਜਖ਼ਮ ਹੈ, ਜਿਸ ਨੇ ਹਮੇਸ਼ਾਂ ਰਿਸਦੇ ਰਹਿਣਾ, ਉਹ ਯਾਦ ਹੈ ਜਿਸ ਨੇ ਭੁੱਲਣਾ ਨਹੀ, ਕਾਂਗਰਸ ਪਾਰਟੀ ਅਤੇ ਇੰਦਰਾਂ ਗਾਂਧੀ ਦਾ ਉਹ ਗੁਨਾਹ ਹੈ, ਜੋ ਬਖਸ਼ਣ ਯੋਗ ਨਹੀ ਹੈ। ਭਾਰਤ ਦੇਸ਼ ਦੇ ਮੂੰਹ ਤੇ ਉਹ ਕਲੰਕ ਹੈ ਜਿਸ ਨੇ ਕਦੇ ਮਿਟਣਾ ਨਹੀ ਹੈ ਅਤੇ ਸਿੱਖ ਪੰਥ ਲਈ ਜਬਰ ਜੁਲਮ ਦੇ ਖਿਲਾਫ਼ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਰਨੈਲ ਸ਼ੁਬੇਗ ਸਿੰਘ ਜੀ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਦੀ ਕੁਰਬਾਨੀ ਹੈ। ਜਿਸ ਨੂੰ ਪੰਥ ਨੇ ਹਮੇਸ਼ਾਂ ਲਈ ਯਾਦ ਰੱਖ ਕੇ ਪ੍ਰੇਰਣਾ ਲੈਣੀ ਹੈ। ਅਕਾਲੀਆਂ ਦੀ ਉਹ ਚੰਦੂ ਵਾਲੀ ਅਕ੍ਰਿਤਘਣਤਾ ਹੈ ਜਿਸ ਨੂੰ ਕਦੇ ਬਖਸ਼ਿਆ ਨਹੀਂ ਜਾ ਸਕਦਾ। ਜਿਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਲਈ ਕੇਂਦਰ ਨਾਲ ਮੀਟਿੰਗਾਂ ਕੀਤੀਆਂ, ਚਿੱਠੀਆਂ ਲਿਖੀਆਂ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਡੀ.ਸੀ. ਬਣਾਕੇ, ਫ਼ੌਜ ਅੰਦਰ ਵਾੜੀ। ਇਹ ਕਹਿ ਲਈਏ ਕਿ ਅਕਾਲੀ, ਫ਼ੌਜੀ ਹਮਲੇ ਵਿੱਚ ਮੋਹਰਾ ਸਨ। ਫ਼ਿਰ ਸਾਰੇ ਘਟਨਾਕ੍ਰਮ ਤੇ ਪੜਦਾ ਪਾਉਣ ਵਾਲੇ ਸਨ।

ਘੱਲੂਘਾਰੇ ਦੇ ਸਬੂਤ ਮਿਟਾਉਣ ਵਾਲੇ ਅਤੇ ਇਨਸਾਫ਼ ਲਈ ਅੜਿੱਕਾ ਬਣਨ ਵਾਲੇ ਹਨ। ਅਕਾਲੀਆਂ ਕਰਕੇ ਹਮਲਾ ਹੋਇਆਂ ਅਤੇ ਅਕਾਲੀਆਂ ਕਾਰਨ ਇਨਸਾਫ਼ ਨਹੀਂ ਮਿਲਿਆਂ। ਇਹਨਾਂ ਵਿਚਾਰਾਂ ਤੋਂ ਪਹਿਲਾਂ ਦੀਵਾਨ ਸਜਾਏ ਗਏ ਅਤੇ ਘੱਲੂਘਾਰੇ ਦੇ ਸਬੰਧ ਵਿੱਚ ਅਰਦਾਸ ਸਮਾਗਮ ਹੋਇਆ।ਜਿਸ ਵਿੱਚ ਦਲ ਦੇ ਨਾਲ-ਨਾਲ ਹੋਰ ਵੀ ਜੱਥੇਬੰਦੀਆਂ ਹਾਜ਼ਰੀ ਭਰੀ। ਵੈਟਨਰ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਧਾਨ ਭਾਈ ਦਿਲਬਾਗ ਸਿੰਘ ਵੀ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ। ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸਾ, ਪੰਜਾਬ ਪ੍ਰਧਾਨ ਭਾਈ ਬਚਿੱਤਰ ਸਿੰਘ ਸੰਗਰੂਰ, ਮੀਤ ਪ੍ਰਧਾਨ ਭਾਈ ਗੁਰਮੀਤ ਸਿੰਘ ਥੂਹੀ, ਜਰਨਲ ਸਕੱਤਰ ਭਾਈ ਬਲਜੀਤ ਸਿੰਘ ਸ਼ਕਾਰਮਾਸ਼ੀਆ, ਖ਼ਜ਼ਾਨਚੀ ਭਾਈ ਅਮਰਪਾਲ ਸਿੰਘ ਫ਼ਰੀਦਕੋਟ, ਭਾਈ ਰਾਜਨ ਸਿੰਘ, ਭਾਈ ਗੁਰਵਿੰਦਰ ਸਿੰਘ , ਭਾਈ ਗੁਰਵਤਨ ਸਿੰਘ ਹੁਸ਼ਿਆਰਪੁਰ, ਭਾਈ ਗੁਰਜੀਤ ਸਿੰਘ ਬਰਨਾਲਾ, ਭਾਈ ਗੁਰਪ੍ਰੀਤਮ ਸਿੰਘ ਮੋਗਾ, ਭਾਈ ਗੁਰਿੰਦਰ ਸਿੰਘ, ਭਾਈ ਰਵਿੰਦਰ ਸਿੰਘ ਕੱਦ ਗਿੱਲ,  ਭਾਈ ਗੁਰਬਖਸ਼ ਸਿੰਘ, ਭਾਈ ਸਤਵੰਤ ਸਿੰਘ ਵੇਰਕਾ, ਕੈਪਟਨ ਜੋਗਿੰਦਰ ਸਿੰਘ, ਮਾਤਾ ਕੰਵਲਜੀਤ ਕੌਰ ਪੰਨੂ ਕੋਟ ਖਾਲਸ, ਭਾਈ ਅਵਤਾਰ ਸਿੰਘ ਲੁਧਿਆਣਾ, ਭਾਈ ਅਮਨਪ੍ਰੀਤ ਸਿੰਘ ,  ਭਾਈ ਹਰਦੇਵ ਸਿੰਘ ਛੇਹਰਟਾ ਅੱਤੇ ਹੋਰ ਕਈ ਜੱਥੇਦਾਰ ਸਾਹਿਬਾਨ ਹਾਜ਼ਰ ਸਨ

Related Articles

Leave a Comment