Home » ਜੰਡਿਆਲਾ ਗੁਰੂ ਦੇ ਠਠਿਆਰਾਂ ਨੂੰ ਜੀ.ਆਈ. ਦੀ ਪ੍ਰੀਕਿਰਿਆ ‘ਚ ਕੀਤਾ ਸ਼ਾਮਿਲ

ਜੰਡਿਆਲਾ ਗੁਰੂ ਦੇ ਠਠਿਆਰਾਂ ਨੂੰ ਜੀ.ਆਈ. ਦੀ ਪ੍ਰੀਕਿਰਿਆ ‘ਚ ਕੀਤਾ ਸ਼ਾਮਿਲ

by Rakha Prabh
65 views

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਜੰਡਿਆਲਾ ਗੁਰੂ ਵਿਖੇ ਹੱਥ ਨਾਲ ਬਰਤਨ ਤਿਆਰ ਕਰਨ ਵਾਲੀ ਏਸ਼ੀਆ ਦੀ ਮਸ਼ਹੂਰ ਮੰਡੀ ਹੈ ਅਤੇ ਹੁਣ ਯੂਨੈਸਕੋ ਵੱਲੋਂ ਵੀ ਇਸਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਦੇ ਐਮ.ਡੀ ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋਂ ਭੇਜੇ ਕੁਲਵਿੰਦਰ ਸਿੰਘ ਸਲਾਹਕਾਰ ਹੈਂਡੀਕਰਾਫਟ ਨੇ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਬਰਤਨ ਬਜ਼ਾਰ ਯੂਨੀਅਨ ਜੰਡਿਆਲਾ ਗੁਰੂ ਨਾਲ ਇੱਕ ਮੀਟਿੰਗ ਦੌਰਾਨ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਸ਼ੇ ਤੇ ਇੱਕ ਜਿਰੋਫਿਕਲ ਇੰਡੀਕੇਸ਼ਨ (GI)  ਨਾਮ ਹੇਠ ਸਰਕਾਰੀ ਕਮੇਟੀ ਬਣਾਈ ਜਾ ਰਹੀ ਹੈ। ਜਿਸ ਵਿੱਚ ਮਾਣ ਵਾਲੀ ਗੱਲ ਹੈ ਕਿ ਠਠਿਆਰ ਬਰਾਦਰੀ ਦੇ ਦੋ ਨੁਮਾਇੰਦੇ ਵੀ ਚੁਣੇ ਗਏ ਹਨ। ਜਿਸ ਵਿੱਚ ਇੱਕ ਔਰਤ ਅਤੇ ਇੱਕ ਮਰਦ ਮੈਂਬਰ ਜ਼ਰੂਰੀ ਹੋਣਗੇ । ਇਸਤੋਂ ਇਲਾਵਾਂ ਠਠਿਆਰ ਬਰਾਦਰੀ ਬਾਰੇ ਤਿਆਰ ਕੀਤੀ ਗਈ ਪੁਸਤਕ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ । ਜੀ.ਆਈ ਕਮੇਟੀ ਲਈ ਮਰਦ ਮੈਂਬਰ ਲਈ ਵਰਿੰਦਰ ਸਿੰਘ ਮਲਹੋਤਰਾ ਵੱਲੋਂ ਪ੍ਰਸਿੱਧ ਕਾਰੀਗਰ ਮਨੋਹਰ ਲਾਲ ਨੂੰ ਚੁਣਿਆ ਗਿਆ ਹੈ ਜੋ ਕਿ ਪਹਿਲਾਂ ਵੀ ਹੱਥ ਨਾਲ ਬਰਤਨ ਤਿਆਰ ਕਰਨ ਵਾਲੀਆਂ ਕਈ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਚੁੱਕੇ ਹਨ

Related Articles

Leave a Comment