Home » ਮਹਿਲਾ ਮਹਾਪੰਚਾਇਤ: ਜੇਐੱਨਯੂ ਦੇ ਵਿਦਿਆਰਥੀਆਂ ਨੂੰ ਕੈਂਪਸ ’ਚ ਡੱਕਿਆ

ਮਹਿਲਾ ਮਹਾਪੰਚਾਇਤ: ਜੇਐੱਨਯੂ ਦੇ ਵਿਦਿਆਰਥੀਆਂ ਨੂੰ ਕੈਂਪਸ ’ਚ ਡੱਕਿਆ

ਦਿੱਲੀ ਪੁਲੀਸ ’ਤੇ ਯੂਨੀਵਰਸਿਟੀ ਕੈਂਪਸ ਵਿੱਚ ਧਾਰਾ 144 ਲਾਗੂ ਕਰਨ ਦਾ ਦੋਸ਼; ਵਿਦਿਆਰਥੀਆਂ ਨੇ ਗੇਟ ’ਤੇ ਕੀਤਾ ਪ੍ਰਦਰਸ਼ਨ

by Rakha Prabh
9 views

ਨਵੀਂ ਦਿੱਲੀ, 29,ਮਈ

You Might Be Interested In

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਕ ਵਰਗ ਨੇ ਐਤਵਾਰ ਨੂੰ ਦੋਸ਼ ਲਾਇਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਵਿੱਚ ਸੁਰੱਖਿਆ ਵਧਾ ਕੇ ਉਨ੍ਹਾਂ ਨੂੰ ‘ਮਹਿਲਾ ਮਹਾਪੰਚਾਇਤ’ ਵਿੱਚ ਜਾਣ ਤੋਂ ਰੋਕਿਆ ਹੈ। ਜੰਤਰ-ਮੰਤਰ ’ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਧਰਨਾ ਦੇ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਇਕਜੁੱਟਤਾ ਦਿਖਾਉਣ ਲਈ ਮਹਾਪੰਚਾਇਤ ਰੱਖੀ ਗਈ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਦੀ ਤਾਇਨੀਤੀ ਕੀਤੀ ਗਈ ਸੀ। ਇਸ ਸਬੰਧੀ ਹਲੇ ਤੱਕ ਪੁਲੀਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਦਾਅਵਾ ਕੀਤਾ ਕਿ ਕੈਂਪਸ ਵਿੱਚ ਧਾਰਾ 144 ਲਾਗੂ ਕੀਤੀ ਗਈ। ਆਇਸਾ ਕਾਰਕੁਨ ਮਧੂਰਿਮਾ ਕੁੰਡੁ ਨੇ ਕਿਹਾ,‘‘ਅੱਜ ਮਹਿਲਾ ਮਹਾਪੰਚਾਇਤ ਹੋ ਰਹੀ ਸੀ ਤੇ ਇਸ ਵਿੱਚ ਵਿਦਿਆਰਥੀਆਂ ਨੂੰ ਹਿੱਸਾ ਲੈਣ ਤੋਂ ਰੋਕਣ ਲਈ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਸਰਕਾਰ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਨੂੰ ਬਚਾਉਣ ਨੂੰ ਲਈ ਪੂਰੀ ਮਸ਼ੀਨਰੀ ਲਗਾ ਦਿੱਤੀ ਹੈ।’’ ਉਨ੍ਹਾਂ ਨੇ ਕੈਂਪਸ ਵਿੱਚ ਤਾਇਨਾਤ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਕੁੰਡੁ ਨੇ ਦੋਸ਼ ਲਗਾਇਆ ਕਿ ਜਿਵੇਂ ਹੀ ਉਨ੍ਹਾਂ ਨੇ ਮੁੱਖ ਗੇਟ ਤੋਂ ਬਾਹਰ ਪੈਰ ਧਰਿਆ ਉਨ੍ਹਾਂ ਨੂੰ ਜਬਰਨ ਰੋਕ ਦਿੱਤਾ ਗਿਆ। ਉਸ ਨੇ ਕਿਹਾ,‘‘ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਮੈਨੂੰ ਰੋਕ ਲਿਆ ਤੇ ਮੈਨੂੰ ਮੇਰੇ ਫੋਨ ’ਚ ਵੀਡੀਓ ਬਣਾਉਣ ਤੋਂ ਵੀ ਰੋਕਿਆ।’’ ਇਸ ਪਾਬੰਦੀ ਦੇ ਵਿਰੁੱਧ ਕਈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ’ਤੇ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਆਇਸਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ,‘‘ਮਹਿਲਾ ਪੰਚਾਇਤ ਵਿੱਚ ਜਾਣ ਤੋਂ ਰੋਕਣ ਲਈ ਕੈਂਪਸ ਵਿੱਚ ਅਣਐਲਾਨੀ ਧਾਰਾ 144 ਲਾਗੂ ਕੀਤੀ ਗਈ ਅਤੇ ਜਿਨਸੀ ਸੋਸ਼ਣ ਦੇ ਮੁਲਜ਼ਮ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸਿੰਘ ਦੇ ਖ਼ਿਲਾਫ਼ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਤੇ ਮਹਿਲਾ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਵਿਰੁੱਧ ਜੇਐੱਨਯੂ ਗੇਟ ’ਤੇ ਪ੍ਰਦਰਸ਼ਨ ਕੀਤਾ ਗਿਆ।’’

ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਭੂਸ਼ਨ ਨੇ ਕਈ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਪੁਲੀਸ ਨੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੂੰ ‘ਮਹਾਪੰਚਾਇਤ’ ਦੌਰਾਨ ਨਵੇਂ ਸੰਸਦ ਭਵਨ ਵੱਲ ਜਾਣ ਸਮੇਂ ਸੁਰੱਖਿਆ ਘੇਰੇ ਤੋੜਨ ਮੌਕੇ ਕਾਨੂੰਨ ਤੇ ਵਿਵਸਥਾ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

Related Articles

Leave a Comment