Home » ਬਲ ਹੁਕਮੀ ਦੀ ਦੇ ਸਰਪੰਚ  ਦੁਸਰੀਆਂ ਪਾਰਟੀਆਂ ਛੱਡ ਕੇ ਲੋਕ  ਆਮ ਆਦਮੀ ਪਾਰਟੀ ਵਿੱਚ ਸ਼ਾਮਿਲ 

ਬਲ ਹੁਕਮੀ ਦੀ ਦੇ ਸਰਪੰਚ  ਦੁਸਰੀਆਂ ਪਾਰਟੀਆਂ ਛੱਡ ਕੇ ਲੋਕ  ਆਮ ਆਦਮੀ ਪਾਰਟੀ ਵਿੱਚ ਸ਼ਾਮਿਲ 

by Rakha Prabh
77 views
ਨੂਰਮਹਿਲ , ਨਕੋਦਰ 7 ਮਈ ( ਨਰਿੰਦਰ ਭੰਡਾਲ ) ਅੱਜ ਪਿੰਡ ਬੱਲ ਹੁਕਮੀ ਦੇ ਵਿੱਚ ਨਰੇਸ਼ ਕੁਮਾਰ ਸੀਨੀਅਰ ਆਗੂ ,ਸੁਖਵਿੰਦਰ ਗਡਵਾਲ  ਆਪ ਆਗੂ ,ਤੇ ਪਰਮਿੰਦਰ ਕੁਮਾਰ ਰੱਤੂ ਸਰਕਲ ਇੰਚਾਰਜ ਦੀ ਕੀਤੀ ਹੋਈ ਮਿਹਨਤ ਸਦਕਾ ਪਿੰਡ ਦੇ ਸਰਪੰਚ ਅਤੇ ਉਹਨਾਂ ਦੇ ਨਾਲ  ਪੰਚ ਤੇ ਪਿੰਡ ਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਪ੍ਰੋਗਰਾਮ ਦੀ ਅਗਵਾਈ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਜੀ ਨੇ ਕੀਤੀ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਰਪੰਚ ਬਲਜਿੰਦਰ ਕੌਰ ,ਦਲਜੀਤ ਕੌਰ ਪੰਚ ,ਬਖ਼ਸ਼ੋ ਪੰਚ,ਹਰਭਜਨ ਲਾਲ ਸਾਬਕਾ ਸਰਪੰਚ ,ਦਲਜੀਤ ਸਿੰਘ ਅਤੇ  ਉਹਨਾਂ ਦੇ ਨਾਲ  ਪਿੰਡ ਵਾਸੀ ਵੀ  ਪਾਰਟੀ ਵਿਚ ਸ਼ਾਮਲ ਹੋਏ ਇਸ ਮੌਕੇ ਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਰਪੰਚ ਅਤੇ ਪੰਚਾਂ ਨੇ ਕਿਹਾ ਅਸੀਂ  ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ  ਇਸ ਲਈ ਹੈ । ਸਾਨੂੰ ਇਸ ਪਾਰਟੀ ਤੋਂ ਪੂਰੀ ਉਮੀਦ ਹੈ ਕੀ ਇਹ ਪਾਰਟੀ  ਲੋਕਾਂ ਨਾਲ ਕੀਤੇ ਹੋਏ ਹਰ ਇਕ ਵਾਅਦੇ ਨੂੰ ਪੂਰਾ ਕਰੇਗੀ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਚਾਹੇ ਅਕਾਲੀ ਦਲ ਦੀ ਹੁੰਦੀ ਸੀ ਜਾਂ ਕਾਂਗਰਸ ਸਰਕਾਰ  ਹੁੰਦੀ ਸੀ ਦੋਵੇਂ ਹੀ ਸਰਕਾਰਾਂ  ਵਾਅਦੇ  ਕਰ ਕੇ ਮੁੱਕਰ ਜਾਂਦੀਆਂ  ਸਨ ਇਹ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਗਰੀਬਾਂ ਦੀ ਸਾਰ ਲੈ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕੀ ਲੋਕ ਸਭਾ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿੱਤਣਗੇ। ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮ ਐਲ ਏ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਕੀ ਮੈਂ ਆਪਣੇ ਹਲਕੇ ਵਾਸਤੇ ਸਰਕਾਰੀ ਗਰਾਂਟਾਂ ਲੈ ਕੇ ਆ ਰਹੀ ਹੈ ਜਿਸ ਨਾਲ ਮੈਂ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ। ਮੈਂ 15 ਸਾਲ ਆਪਣੇ ਪਿੰਡ ਦੀ ਸਰਪੰਚ ਰਹੀ ਹਾਂ ਮੈਨੂੰ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਤਾ  ਹੈ ਕਿ ਪਿੰਡ  ਵਿੱਚ ਕਿਹੜੀਆ ਕਿਹੜੀਆ ਸਮੱਸਿਆਵਾਂ ਹੁੰਦੀਆਂ ਹਨ ਅਤੇ  ਉਹਨਾਂ ਨੂੰ ਕਿਸ ਤਰਾਂ  ਹੱਲ ਕਰਨਾ ਹੈਂ  ਪਿੰਡ ਦੀਆਂ ਸਮਸਿਆਵਾਂ ਪਹਿਲ ਦੇ ਤੌਰ ਤੇ ਹੱਲ ਕੀਤੀਆਂ ਜਾਣਗੀਆਂ ਅੱਜ ਜੋ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਉਨ੍ਹਾਂ ਦਾ ਬਣਦਾ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਤੇ ਜਸਵੀਰ ਸਿੰਘ ਧੰਜਲ ,ਨਰੇਸ਼ ਕੁਮਾਰ ,ਸੁਖਵਿੰਦਰ  ਗਡਵਾਲ  , ਪਰਮਿੰਦਰ ਰੱਤੂ ਰਾਮ ਆਸਰਾ ਪਿੰਡ ਬਾਠਾਂ  ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ ਸੀ ਐਸ ਟੀ ਵਿੰਗ ਹਾਜਰ ਸਨ ।

Related Articles

Leave a Comment